Friday , 24 May 2019
Breaking News
You are here: Home » BUSINESS NEWS » ਦੁਕਾਨਦਾਰ ਸਾਫ ਸੁੱਥਰੀਆਂ ਕੰਪਨੀਆਂ ਦੀਆਂ ਕੀਟਨਾਸ਼ਕ ਦਵਾਈਆਂ ਹੀ ਵੇਚਣ : ਮੁੱਖ ਖੇਤੀਬਾੜੀ ਅਫਸਰ

ਦੁਕਾਨਦਾਰ ਸਾਫ ਸੁੱਥਰੀਆਂ ਕੰਪਨੀਆਂ ਦੀਆਂ ਕੀਟਨਾਸ਼ਕ ਦਵਾਈਆਂ ਹੀ ਵੇਚਣ : ਮੁੱਖ ਖੇਤੀਬਾੜੀ ਅਫਸਰ

ਬੋਹਾ, 7 ਅਗਸਤ (ਸੰਤੋਖ ਸਾਗਰ)- ਤੰਦਰੁਸਤ ਪੰਜਾਬ ਪ੍ਰੋਗਰਾਮ ਤਹਿਤ ਕੀਟ ਨਾਸ਼ਕ ਤੇ ਖਾਦ ਵਿਕਰੇਤਾ ਯੂਨੀਅਨ ਬੋਹਾ ਵੱਲੋਂ ਇਕ ਸਮਾਗਮ ਦਾ ਆਯੋਜਨ ਦੀਪ ਸਵੀਟਸ ਹਾਲ ਵਿੱਖੇ ਕੀਤਾ ਗਿਆ। ਬਠਿੰਡਾ ਤੇ ਮਾਨਸਾ ਜਿਲ੍ਹਾ ਦੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਗੁਰਾਂਦਿੱਤਾ ਸੰਧੂ ਨੇ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸੈਮੀਨਾਰ ਦੀ ਸ਼ੁਰੂਆਤ ਵਿਚ ਪੰਜਾਬ ਐਗਰੋ ਇਨ ਪੁਟਸ ਡੀਲਰ ਐਸੋਸੀਏਸਨ ਦੇ ਮੀਤ ਪ੍ਰਧਾਨ ਮਾਸਟਰ ਜਗਦੀਸ਼ ਗੋਇਲ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆ ਕਿਹਾ ਕਿ ਸ੍ਰੀ ਸੰਧੂ ਵਰਗੇ ਯੋਗ ਅਫਸਰ ਵੱਲੋ ਦੋ ਜਿਲ੍ਹਿਆ ਦੇ ਮੁੱਖ ਖੇਤੀਬਾੜੀ ਅਫਸਰ ਦਾ ਚਾਰਜ਼ ਸੰਭਾਲੇ ਜਾਣ ਨਾਲ ਖੇਤੀਬਾੜੀ ਕਿੱਤੇ ਨੂੰ ਕਿਸਾਨਾਂ ਲਈ ਲਾਹੇਵੰਦ ਬਣਾਉਣ ਵਿਚ ਬਹੁਤ ਮੱਦਦ ਮਿਲੇਗੀ।
ਇਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀ ਸੰਧੂ ਨੇ ਕਿਹਾ ਕਿ ਕੀਟ ਨਾਸ਼ਕ ਤੇ ਖਾਦ ਵਿਕਰੇਤਾ ਦੀ ਰੋਜ਼ੀ ਰੋਟੀ ਦਾ ਸਬੰਧ ਸਮਾਜ ਦੇ ਉਸ ਵਰਗ ਨਾਲ ਜੁੜਿਆ ਹੋਇਆ ਹੈ ਜੋ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦੇਸ਼ ਦੇ ਅੰਨ ਭੰਡਾਰ ਵਿੱਚ ਵਾਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕੀਟ ਨਾਸ਼ਕ ਵਿਕਰੇਤਵਾਂ ਨੂੰ ਆਪਣੇ ਤੋਂ ਵੀ ਪਹਿਲਾਂ ਕਿਸਾਨਾਂ ਦੇ ਹਿੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਦੁਕਾਨਦਾਰਾ ਨੂੰ ਸਾਫ ਸੁੱਥਰੀਆ ਕੰਪਨੀਆ ਦੀਆਂ ਕੀਟ ਨਾਸ਼ਕ ਦਵਾਈਆ ਵੇਚਣ ਦੀ ਹਿਦਾਇਤ ਕੀਤੀ। ਇਸ ਸਮੇ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਇੱਕ ਮੁੱਠ ਹੋ ਕੇ ਮੁਖ ਖੇਤੀਬਾੜੀ ਅਫਸਰ ਨੂੰ ਵਿਸਵਾਸ਼ ਦਿਵਾਇਆ ਕਿ ਬੋਹਾ ਦਾ ਕੋਈ ਵੀ ਦੁਕਾਨਦਾਰ ਗੈਰ ਮਿਆਰੀ ਕੀਟ ਨਾਸ਼ਕ ਦਵਾਈ ਨਹੀ ਵੇਚੇਗਾ ਤੇ ਖੇਤੀਬਾੜੀ ਮਹਿਕਮੇ ਨਾਲ ਪੂਰਾ ਸਹਿਯੋਗ ਕਰੇਗਾ। ਇਸ ਸਮਾਗਮ ਵਿਚ ਹੋਰਨਾ ਤੋਂ ਇਲਾਵਾ ਯੂਨੀਅਨ ਦੇ ਪ੍ਰਧਾਨ ਰਾਮ ਸਿੰਘ, ਧਰਮ ਪਾਲ,ਰਵਿੰਦਰ ਗੋਇਲ, ਹਰਵਿੰਦਰ ਸਿੰਘ ,ਅਮਰਜੀਤ ਸਿੰਘ,ਬੀਹਲਾ ਸਿੰਘ ਹਾਕਮਵਾਲਾ ਆਦਿ ਨੇ ਵੀ ਸੰਬੋਧਿਤ ਕੀਤਾ।

Comments are closed.

COMING SOON .....


Scroll To Top
11