Monday , 17 December 2018
Breaking News
You are here: Home » NATIONAL NEWS » ਦੀਵਾਲੀ ਤੋਂ ਬਾਅਦ ਕੇਂਦਰ ਦਾ ਲੋਕਾਂ ਨੂੰ ‘ਤੋਹਫਾ’-ਰਸੋਈ ਗੈਸ ਹੋਈ ਮਹਿੰਗੀ

ਦੀਵਾਲੀ ਤੋਂ ਬਾਅਦ ਕੇਂਦਰ ਦਾ ਲੋਕਾਂ ਨੂੰ ‘ਤੋਹਫਾ’-ਰਸੋਈ ਗੈਸ ਹੋਈ ਮਹਿੰਗੀ

ਕੀਮਤ ’ਚ 2 ਰੁਪਏ ਪ੍ਰਤੀ ਸਿਲੰਡਰ ਵਾਧਾ

ਨਵੀਂ ਦਿੱਲੀ, 9 ਨਵੰਬਰ- ਘਰੇਲੂ ਰਸੋਈ ਗੈਸ ਐਲ.ਪੀ.ਜੀ. ਕੀਮਤ ‘ਚ 2 ਰੁਪਏ ਪ੍ਰਤੀ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਐਲ.ਪੀ.ਜੀ. ਡੀਲਰਾਂ ਦੀ ਕਮੀਸ਼ਨ ਵਧਾਏ ਜਾਣ ਤੋਂ ਬਾਅਦ ਇਹ ਵਾਧਾ ਕੀਤਾ ਹੈ। ਜ਼ਿਆਦਾਤਰ ਖੇਤਰ ਦੀ ਖੁਦਰਾ ਤੇਲ ਕੰਪਨੀਆਂ ਦੀਆਂ ਕੀਮਤਾਂ ਨਾ ਦੇ ਅਨੁਸਾਰ 14.2 ਕਿਲੋ ਦੇ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਦੀ ਦਿਲੀ ‘ਚ ਕੀਮਤ 507.42 ਰੁਪਏ ਹੋਵੇਗੀ ਜੋ ਪਹਿਲਾਂ 505.34 ਰੁਪਏ ਸੀ। ਇਸ ਤੋਂ ਪਹਿਲਾਂ ਪੈਟਰੋਲੀਅਮ ਮੰਤਰਾਲੇ ਨੇ ਡੀਲਰ ਕਮੀਸ਼ਨ ਵਧਾਉਣ ਦਾ ਆਦੇਸ਼ ਦਿਤਾ ਸੀ। ਆਦੇਸ਼ ‘ਚ ਮੰਤਰਾਲੇ ਨੇ ਕਿਹਾ ਕਿ 14.2 ਕਿਲੋ ਅਤੇ 5 ਕਿਲੋ ਦੇ ਸਿਲੰਡਰ ‘ਤੇ ਘਰੇਲੂ ਐਲ.ਪੀ.ਜੀ. ਵਿਤਕਰਾਂ ਦੀ ਕਮੀਸ਼ਨ ਪਿਛਲੀ ਵਾਰ ਸਤੰਬਰ 2017 ‘ਚ 48.89 ਰੁਪਏ ਅਤੇ 24.20 ਰੁਪਏ ਤੈਅ ਕੀਤੀ ਗਈ ਸੀ।ਆਦੇਸ਼ ਅਨੁਸਾਰ ਐਲ.ਪੀ.ਜੀ. ਵਿਤਕਰਾਂ ਦੇ ਕਮੀਸ਼ਨ ਦੀ ਨਵੇਂ ਸਿਰ ਤੋਂ ਸਮੀਖਿਆ ਲਈ ਅਧਿਐਨ ਦੇ ਲੰਬਿਤ ਹੋਣ ਵਿਚਾਲੇ ਪਰਿਵਾਹਨ ਲਾਗਤ, ਤਨਖਾਹ ਆਦਿ ‘ਚ ਵਾਧਾ ਦੇਖਦੇ ਹੋਏ ਅੰਤਰਿਮ ਉਪਾਅ ਦੇ ਰੂਪ ‘ਚ ਵਿਤਕਰਾਂ ਦੀ ਕਮੀਸ਼ਨ 14.2 ਕਿਲੋ ਦੇ ਸਿਲੰਡਰ ਲਈ ਵਧਾ ਕੇ 50.58 ਰੁਪਏ ਪ੍ਰਤੀ ਸਿਲੰਡਰ ਅਤੇ 5 ਕਿਲੋ ਦੇ ਸਿਲੰਡਰ ਦੇ ਮਾਮਲੇ ‘ਚ 25.29 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਮਹੀਨੇ ਇਹ ਦੂਜਾ ਮੌਕਾ ਹੈ ਜਦੋਂ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਧਾਈ ਗਈ ਹੈ। ਇਸ ਤੋਂ ਪਹਿਲਾਂ 1 ਨਵੰਬਰ ਨੂੰ ਮੂਲ ਕੀਮਤ ‘ਤੇ ਟੈਕਸ ਕਾਰਨ ਪ੍ਰਤੀ ਸਿਲੰਡਰ 2.48 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜੂਨ ਤੋਂ ਐਲ.ਪੀ.ਜੀ, ਸਿਲੰਡਰ ਦੀ ਕੀਮਤ ਹਰ ਮਹੀਨੇ ਵਧੀ ਹੈ। ਇਸ ਦਾ ਕਾਰਨ ਉਚ ਮੁਲ ਕੀਮਤ ‘ਤੇ ਜੀ.ਐਸ.ਟੀ. ਭੁਗਤਾਨ ਹੈ ਅਤੇ ਕੁਲ ਮਿਲਾ ਕੇ ਕੀਮਤ 16.21 ਰੁਪਏ ਵਧਾਈ ਹੈ।

Comments are closed.

COMING SOON .....


Scroll To Top
11