Monday , 14 October 2019
Breaking News
You are here: Home » haryana news » ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਵਿੱਚ ਲੱਗੀ ਅੱਗ, 2 ਮੁਸਾਫਰਾਂ ਦੀ ਮੌਤ, 40 ਜ਼ਖ਼ਮੀ

ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਵਿੱਚ ਲੱਗੀ ਅੱਗ, 2 ਮੁਸਾਫਰਾਂ ਦੀ ਮੌਤ, 40 ਜ਼ਖ਼ਮੀ

ਕੁਰੂਕਸ਼ੇਤਰ, 13 ਜੁਲਾਈ (ਜਸਬੀਰ ਸਿੰਘ ਦੁੱਗਲ)- ਦਿੱਲੀ-ਅਮ੍ਰਿਤਸਰ ਨੇਸ਼ਨਲ ਹਾਈਵੇ ‘ਤੇ ਪਿਪਲੀ ਨੇੜੇ ਇੱਕ ਲਗਜਰੀ ਡਬਲ ਡੇਕਰ ਬੱਸ ਸ਼ਨੀਵਾਰ ਸਵੇਰੇ ਕਰੀਬ 3 ਵਜੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ ਪਲਟਦੇ ਹੀ ਬੱਸ ਵਿਚ ਅੱਗ ਲੱਗ ਗਈ।ਇਹ ਬੱਸ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ।ਘਟਨਾ ਦਾ ਪਤਾ ਚਲਦੇ ਹੀ ਐਸਪੀ ਕੁਰੂਕਸ਼ੇਤਰ ਆਸਥਾ ਮੋਦੀ, ਡੀਐਸਪੀ ਕੁਰੂਕਸ਼ੇਤਰ, ਡੀਐਸਪੀ ਸ਼ਾਹਬਾਦ, ਐਸਐਚਓ ਪਿਪਲੀ ਅਤੇ ਐਸਐਚਓ ਸ਼ਾਹਬਾਦ ਮੌਕੇ ‘ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਆਉਣ ਤੋਂ ਪਹਿਲਾਂ ਹੀ ਬੱਸ ਬੁਰੀ ਤਰ੍ਹਾਂ ਸੜ ਚੁੱਕੀ ਸੀ। ਬਸ ਵਿੱਚ ਇੱਕ ਔਰਤ (ਜਿਸ ਦਾ ਨਾਂਅ ਗੀਤਾ ਦੇਵੀ ਦੱਸਿਆ ਜਾ ਰਿਹਾ ਹੈ) ਉਮਰ ਕਰੀਬ 75 ਸਾਲ ਸੀ, ਅੱਗ ਵਿੱਚ ਜਿੰਦਾ ਝੁਲਸ ਜਾਣ ਕਾਰਨ ਮੌਕੇ ‘ਤੇ ਹੀ ਮਰ ਗਈ। ਇਸ ਦੇ ਇਲਾਵਾ ਇੱਕ ਹੋਰ ਅੰਮ੍ਰਿਤਸਰ ਦੇ ਨੌਜਵਾਨ ਹਰਦੀਪ ਦੀ ਵੀ ਮੌਤ ਹੋ ਗਈ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦਸਿਆ ਕਿ ਬੱਸ ਵਿੱਚ ਸਵਾਰ ਮੁਸਾਫਰਾਂ ਨੇ ਆਪਣੀ ਜਾਨ ਬਚਾਉਣ ਲਈ ਬੱਸ ਦੇ ਸ਼ੀਸ਼ੇ ਤੋੜੇ, ਜਿਸ ਦੌਰਾਨ ਕਰੀਬ 40 ਯਾਤਰੂ ਜਖਮੀ ਹੋ ਗਏ। ਜਖ਼ਮੀ ਯਾਤਰੂਆਂ ਨੂੰ ਕੁਰੂਕਸ਼ੇਤਰ ਦੇ ਲੋਕਨਾਇਕ ਜੈ ਪ੍ਰਕਾਸ਼ ਹਸਪਤਾਲ ਵਿੱਚ ਇਲਾਜ ਲਈ ਲੈ ਜਾਇਆ ਗਿਆ ਅਤੇ ਕਰੀਬ 10 ਮੁਸਾਫ਼ਰਾਂ ਨੂੰ ਮੁਢਲੀ ਉਪਚਾਰ ਦੌਰਾਨ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ। ਇਸ ਤੋਂ ਇਲਾਵਾ ਕੁਰੂਕਸ਼ੇਤਰ ਦੇ ਇੱਕ ਨਿੱਜੀ ਹਸਪਤਾਲ ਅਤੇ ਸਾਹਾਬਾਦ ਦੇ ਸਾਮੁਦਾਇਕ ਸਿਹਤ ਸੈਂਟਰ ਵਿਚ ਵੀ ਦਰਜਨਾਂ ਜ਼ਖਮੀਆਂ ਨੂੰ ਲਿਆਂਦਾ ਗਿਆ, ਜਿਹਨਾਂ ਨੂੰ ਮੁਢਲੇ ਇਲਾਜ ਤੋਂ ਬਾਅਦ ਛੂੱਟੀ ਦੇ ਦਿਤੀ ਗਈ।ਇਸ ਹਾਦਸੇ ਕਾਰਨ ਨੇਸ਼ਨਲ ਹਾਈਵੇ ‘ਤੇ ਕਾਫ਼ੀ ਦੇਰ ਤੱਕ ਜਾਮ ਲਗਾ ਰਿਹਾ, ਜਿਸ ਨਾਲ ਸੀਟੀ ਰੋਡ ‘ਤੇ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ । ਪੁਲੀਸ ਪ੍ਰਸ਼ਾਸ਼ਨ ਨੇ ਮੌਕੇ ‘ਤੇ ਪੁੱਜ ਕੇ ਕਰੀਬ 1.30 ਘੰਟੇ ਬਾਅਦ ਜਾਮ ਖੁਲਵਾਇਆ।ਮੁਸਾਫ਼ਰਾਂ ਮੁਤਾਬਕ ਬੱਸ ਚਾਲਕ ਨੇ ਵਰਤੀ ਲਾਪਰਵਾਹੀ- ਬੱਸ ਵਿੱਚ ਸਵਾਰ ਯਾਤਰੂ ਨਰੇਂਦਰ ਗੁਪਤਾ ਸਪੁੱਤਰ ਬਨਵਾਰੀ ਲਾਲ ਨੇ ਪੁਲੀਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਮੇਰੀ ਚਾਂਦਨੀ ਚੌਕ ਦਿੱਲੀ ਵਿੱਚ ਜਵੇਲਰਸ ਦੀ ਦੁਕਾਨ ਹੈ, 12 ਜੁਲਾਈ ਨੂੰ ਮੇਰਾ ਪਰਿਵਾਰ ਅਤੇ ਪੰਜਾਬ ਦੀਆਂ ਹੋਰ ਕਾਫ਼ੀ ਸਵਾਰੀਆਂ ਦਿੱਲੀ ਤੋਂ ਬੱਸ ਨੰਬਰ ਯੂਪੀ17ਏ- 4406 ਵਿੱਚ ਸਵਾਰ ਹੋ ਕੇ ਦਿੱਲੀ ਤੋਂ ਅਮ੍ਰਿਤਸਰ ਵੱਲ ਚਲੀਆਂ ਸਨ। ਨਰੇਂਦਰ ਗੁਪਤਾ ਨੇ ਦੱਸਿਆ ਕਿ ਬੱਸ ਚਾਲਕ ਬੱਸ ਨੂੰ ਕਾਫ਼ੀ ਤੇਜ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ, ਚਾਲਕ ਨੇ ਨਸ਼ਾ ਵੀ ਕੀਤਾ ਹੋਇਆ ਸੀ। ਤੇਜ ਰਫ਼ਤਾਰ ਕਾਰਨ ਪਿੰਡ ਸਾਂਵਲਾ ਜੀਟੀ ਰੋਡ ਨੇੜੇ ਕਿੰਗਸਟਨ ਰਿਸੋਰਟ ਤੋਂ ਪਹਿਲਾਂ ਬੱਸ ਜੀਟੀ ਰੋਡ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ। ਕੁੱਝ ਦੇਰ ਬਾਅਦ ਹੀ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਦਾ ਕੋਈ ਵੀ ਯੰਤਰ ਬੱਸ ਵਿਚ ਨਹੀਂ ਸੀ । ਅੱਗ ਦੀ ਚਪੇਟ ਵਿੱਚ ਆਪਣੇ ਕੇ ਉਸ ਦੀ ਮਾਤਾ ਗੀਤਾ ਦੇਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਹਰਦੀਪ ਸਪੁੱਤਰ ਮੰਜੀਤ ਸਿੰਘ ਵਾਸੀ ਜੈਸਵਾਲ ਨਗਰ ਅੰਮ੍ਰਿਤਸਰ ਦੀ ਵੀ ਹਸਪਤਾਲ ਪੂੱਜਣ ‘ਤੇ ਮੌਤ ਹੋ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਮੁਕਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comments are closed.

COMING SOON .....


Scroll To Top
11