Friday , 24 May 2019
Breaking News
You are here: Home » NATIONAL NEWS » ਦਿੱਲੀ ਕਮੇਟੀ ਸੰਕਟ ’ਚ-ਜੀ.ਕੇ. ਤੇ ਸਿਰਸਾ ਸਮੇਤ ਸਾਰੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ

ਦਿੱਲੀ ਕਮੇਟੀ ਸੰਕਟ ’ਚ-ਜੀ.ਕੇ. ਤੇ ਸਿਰਸਾ ਸਮੇਤ ਸਾਰੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ

ਨਵੇਂ ਅਹੁਦੇਦਾਰਾਂ ਦੀ ਚੋਣ ਲਈ ਅੰਤ੍ਰਿੰਗ ਬੋਰਡ ਵੱਲੋਂ ਮਨਜ਼ੂਰੀ

ਨਵੀਂ ਦਿਲੀ, 6 ਦਸੰਬਰ- ਦਿਲੀ ਸਿਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਸਾਰੇ ਅਹੁਦੇਦਾਰਾਂ ਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਨੇ ਅਸਤੀਫ਼ਾ ਦੇ ਦਿਤਾ ਹੈ। ਦਸਣਯੋਗ ਹੈ ਕਿ ਮੀਟਿੰਗ ਤੋਂ ਉਪਰੰਤ ਮੀਡੀਆ ਗਲਬਾਤ ਦੌਰਾਨ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾ ਨੇ ਅਸਤੀਫ਼ੇ ਦੇਣ ਦੀ ਗਲ ਤੋਂ ਇਨਕਾਰ ਕਰ ਦਿਤਾ ਸੀ ਅਤੇ ਗੁਰਦੁਆਰਾ ਡਾਇਰੈਕਟੋਰੇਟ ਨੂੰ ਚਿਠੀ ਲਿਖ ਕੇ ਨਵੀਆਂ ਚੋਣਾਂ ਕਰਵਾਉਣ ਦੀ ਗਲ ਆਖੀ ਸੀ। ਪਰ ਜਾਣਕਾਰੀ ਮੁਤਾਬਿਕ ਹਾਈਕਮਾਨ ਦੀ ਸਖ਼ਤੀ ਤੋਂ ਬਾਅਦ ਹੁਣ ਸਾਰਿਆਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਹੈ।
ਪਤਾ ਲੱਗਾ ਹੈ ਕਿ ਸਾਰੇ ਅਹੁਦੇਦਾਰਾਂ ਦੇ ਅਸਤੀਫੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਕੋਲ ਪਹੁੰਚ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਕਮੇਟੀ ਦੇ ਪ੍ਰਧਾਨ ਸ੍ਰੀ ਜੀ.ਕੇ. ਪਾਰਟੀ ਦੇ ਆਦੇਸ਼ਾਂ ਉਪਰ ਅਸਤੀਫਾ ਦੇਣ ਤੋਂ ਆਨਾ ਕਾਨੀ ਕਰ ਰਹੇ ਸਨ।
ਉਧਰ ਦਿਲੀ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਅਜ ਹੋਈ ਮੀਟਿੰਗ ਦੌਰਾਨ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਲਈ ਦਸੰਬਰ 2018 ਦੇ ਆਖਿਰੀ ਹਫਤੇ ‘ਚ ਜਰਨਲ ਹਾਊਸ ਬੁਲਾਉਣ ਦਾ ਫੈਸਲਾ ਲਿਆ ਗਿਆ। ਕਮੇਟੀ ਦਫਤਰ ਵਿਖੇ ਹੋਈ 5 ਕਮੇਟੀ ਅਹੁਦੇਦਾਰਾਂ ਅਤੇ 10 ਅੰਤ੍ਰਿੰਗ ਬੋਰਡ ਮੈਂਬਰਾਂ ਦੀ ਇਕਤ੍ਰਤਾ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿਲੀ ਤੋਂ ਨਨਕਾਣਾ ਸਾਹਿਬ ਤਕ ਨਗਰ ਕੀਰਤਨ ਲੈ ਜਾਣ ਨੂੰ ਵੀ ਮਨਜ਼ੂਰੀ ਦਿਤੀ ਗਈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ‘ਤੇ ਲਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ 29 ਮਾਰਚ 2019 ਨੂੰ ਹੋਣ ਵਾਲੇ ਜਰਨਲ ਹਾਊਸ ਨੂੰ ਪਹਿਲਾ ਬੁਲਾਉਣ ਦੀ ਤਜ਼ਵੀਜ਼ ਦਿਤੀ। ਤਾਂ ਕਿ ਨਵੇਂ ਅਹੁਦੇਦਾਰਾਂ ਵਲੋਂ ਨਵੀਂ ਜਾਂਚ ਕਮੇਟੀ ਬਣਾ ਕੇ ਪੁਰਾਣੇ ਅਹੁਦੇਦਾਰਾਂ ‘ਤੇ ਲਗੇ ਦੋਸ਼ਾਂ ਦੀ ਨਿਰਪਖ ਜਾਂਚ ਹੋ ਸਕੇ। ਜਿਸ ਨੂੰ ਅੰਤ੍ਰਿੰਗ ਬੋਰਡ ਨੇ ਪ੍ਰਵਾਨਗੀ ਦਿੰਦੇ ਹੋਏ 21 ਦਿਨਾਂ ਦੇ ਨੋਟਿਸ ਪੀਰਿਅਡ ਦੇ ਆਧਾਰ ‘ਤੇ 27 ਤੋਂ 29 ਦਸੰਬਰ ਦੇ ਵਿਚਕਾਰ ਜਰਨਲ ਹਾਊਸ ਨੂੰ ਬੁਲਾਉਣ ਦੀ ਮਨਜੂਰੀ ਗੁਰਦੁਆਰਾ ਚੋਣ ਡਾਇਰੈਕਟਰ ਪਾਸੋਂ ਲੈਣ ਲਈ ਪਤਰ ਭੇਜਣ ਦੀ ਗਲ ਕਹੀ।
ਅੰਤ੍ਰਿੰਗ ਬੋਰਡ ਦੀ ਮੀਟਿੰਗ ਉਪਰੰਤ ਜੀ.ਕੇ. ਅਤੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਨੇ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਨਵੇਂ ਅਹੁਦੇਦਾਰਾਂ ਦੀ ਚੋਣ ਲਈ 3 ਮਹੀਨੇ ਪਹਿਲੇ ਜਨਰਲ ਹਾਊਸ ਬੁਲਾਉਣ ਦਾ ਅੰਤ੍ਰਿੰਗ ਬੋਰਡ ਨੇ ਮਤਾ ਪਾਸ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਧਾਰਮਿਕ ਸਿਆਸਤ ‘ਚ ਐਫ.ਆਈ.ਆਰ. ਹੋਣ ਦੇ ਬਾਵਜੂਦ ਵੀ ਕਦੇ ਅਹੁਦੇਦਾਰਾਂ ਨੇ ਆਪਣੇ ਆਹੁਦੇ ਨਹੀਂ ਛਡੇ ਸੀ। ਪਰ ਅਸੀਂ ਸੰਗਤ ਨੂੰ ਜਵਾਬਦੇਹ ਹਾਂ, ਇਸ ਲਈ ਲਗ ਰਹੇ ਦੋਸ਼ਾਂ ਦੀ ਨਿਰਪਖ ਜਾਂਚ ਲਈ ਅਸੀਂ ਨਵੇਂ ਜਰਨਲ ਹਾਊਸ ਦਾ ਗਠਨ 3 ਮਹੀਨੇ ਪਹਿਲੇ ਕਰਾਉਣ ਦਾ ਫੈਸਲਾ ਲਿਆ ਹੈ।ਤਾਂ ਕਿ ਨਵੀਂ ਕਮੇਟੀ ਮਾਮਲੇ ਦੀ ਨਿਰਪਖ ਜਾਂਚ ਕਰ ਸਕੇ।ਜੀ.ਕੇ. ਨੇ ਅੰਤ੍ਰਿੰਗ ਬੋਰਡ ਦੇ ਮੈਬਰਾਂ ਵਲੋਂ ਇਸ ਸਬੰਧੀ ਲਏ ਗਏ ਫੈਸਲੇ ਨੂੰ ਫਰਾਖ ਦਿਲੀ ਨਾਲ ਲਿਆ ਗਿਆ ਫੈਸਲਾ ਦਸਦੇ ਹੋਏ ਅਜ ਦੇ ਫੈਸਲੇ ਨਾਲ ਧਾਰਮਿਕ ਸਿਆਸਤ ‘ਚ ਨਵਾਂ ਉਦਾਹਰਣ ਸਥਾਪਿਤ ਹੋਣ ਦਾ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਅਫਵਾਹਾਂ ਅਤੇ ਆਰੋਪ ਕਿਸੇ ਵੀ ਧਾਰਮਿਕ ਸੰਸਥਾਂ ‘ਤੇ ਲਗਣੇ ਠੀਕ ਨਹੀਂ ਹੁੰਦੇ। ਇਸ ਲਈ ਪਾਰਟੀ ਹਾਈਕਮਾਨ ਨੂੰ ਵਿਸ਼ਵਾਸ ‘ਚ ਲੈ ਕੇ ਇਹ ਫੈਸਲਾ ਲਿਆ ਗਿਆ ਹੈ। ਕਿਊਂਕਿ ਅਸੀਂ ਕੁਰਸੀ ‘ਤੇ ਬੈਠ ਕੇ ਵਿਰੋਧੀਆਂ ਦੇ ਇਸ ਇਲਜ਼ਾਮ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਸਚ ਸਾਹਮਣੇ ਆਉਣ ‘ਚ ਰੁਕਾਵਟ ਪੈਦਾ ਕਰ ਰਹੇ ਹਾਂ।
ਸਿਰਸਾ ਨੇ ਕਿਹਾ ਕਿ ਨਵੇਂ ਜਨਰਲ ਹਾਊਸ ਨੂੰ 3 ਮਹੀਨੇ ਪਹਿਲੇ ਸਦਣ ਦੇ ਸੂਝਾਵ ‘ਤੇ ਅੰਤ੍ਰਿੰਗ ਬੋਰਡ ਨੇ ਜੋ ਮੁਹਰ ਲਗਾਈ ਹੈ। ਉਸਨੂੰ ਅਗਲੀ ਮਨਜੂਰੀ ਲਈ ਅਸੀਂ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਭੇਜ ਰਹੇ ਹਾਂ। ਡਾਇਰੈਕਟਰ ਦੀ ਸੁਵੀਧਾ ਅਤੇ ਐਕਟ ਦੇ ਹਿਸਾਬ ਨਾਲ ਅਗਲਾ ਜਨਰਲ ਹਾਊਸ ਹੋਵੇਗਾ। ਪਤਰਕਾਰਾਂ ਵਲੋਂ ਮੌਜੂਦਾ ਕਮੇਟੀ ਦੇ ਹੁਣ ਕਾਰਜਕਾਰੀ ਹੋਣ ਬਾਰੇ ਪੁਛੇ ਗਏ ਸਵਾਲ ਦੇ ਜਵਾਬ ‘ਚ ਸਿਰਸਾ ਨੇ ਕਿਹਾ ਕਿ ਮੌਜੂਦਾ ਕਮੇਟੀ ਕਿਸੇ ਵੀ ਹਾਲਾਤ ‘ਚ ਕਾਰਜਕਾਰੀ ਨਹੀਂ ਹੈ। ਆਮ ਚੋਣਾਂ ਦੇ ਐਲਾਨ ਉਪਰੰਤ ਚੋਣ ਜਾਬਤਾ ਲਗਣ ਵੇਲੇ ਹੀ ਕਮੇਟੀ ਨੂੰ ਕਾਰਜਕਾਰੀ ਮੰਨਿਆ ਜਾਂਦਾ ਹੈ। ਨਵੀਂ ਕਮੇਟੀ ਦੀ ਚੋਣ ਤਕ ਸਾਡਾ ਕਾਰਜਕਾਲ ਪੂਰਣ ਸ਼ਕਤੀ ਵਾਲਾ ਹੈ। ਕਿਊਂਕਿ ਅੰਤ੍ਰਿੰਗ ਬੋਰਡ ਚੋਣ ਦੀ ਇਹ ਪੁਰਾਣੀ ਸਥਾਪਿਤ ਪਰੰਪਰਾ ਹੈ।
ਸਿਰਸਾ ਨੇ ਕਮੇਟੀ ‘ਚ ਤਾਕਤਾਂ ਨੂੰ ਲੈ ਕੇ ਪੁਛੇ ਗਏ ਸਵਾਲ ਦੇ ਜਵਾਬ ‘ਚ ਸਾਫ਼ ਕੀਤਾ ਕਿ ਸਾਡਾ ਆਪਸੀ ਕੋਈ ਟਕਰਾਓ ਜਾਂ ਖਿੰਚੋਤਾਨ ਨਹੀਂ ਹੈ। ਅਸੀਂ ਪਿਛਲੇ 6 ਸਾਲ ਤੋਂ ਮਿਲ ਕੇ ਵਡੀਆ ਸੇਵਾਵਾਂ ਕੀਤੀਆਂ ਹਨ। ਅਸੀਂ ਧਰਮ ਦੀ ਸੇਵਾ ਲਈ ਇਥੇ ਆਏ ਹਾਂ ਨਾ ਕਿ ਆਪਣੇ ਅਹੰਕਾਰ ਨੂੰ ਪਠੇ ਪਾਉਣ ਵਾਸਤੇ। ਅਸੀਂ ਸੇਵਾ ਦੇ ਲਈ ਅਜ ਵੀ ਇਕਜੁਟ ਹਾਂ, ਇਸ ਕਰਕੇ ਟਕਰਾਓ ਸ਼ਬਦ ਦੀ ਵਰਤੋਂ ਠੀਕ ਨਹੀਂ ਹੈ।
ਜੀ.ਕੇ. ਨੇ ਨਵੇਂ ਪ੍ਰਧਾਨ ਦੇ ਬਾਰੇ ਪੁਛੇ ਗਏ ਸਵਾਲ ਦੇ ਜਵਾਬ ‘ਚ ਕਿਹਾ ਕਿ ਨਵਾਂ ਪ੍ਰਧਾਨ ਕਮੇਟੀ ਮੈਂਬਰਾਂ ਦੀ ਪਸੰਦ ਅਤੇ ਹਾਈਕਮਾਨ ਦੀ ਮਨਜੂਰੀ ਨਾਲ ਤੈਅ ਹੋਵੇਗਾ।ਅਸੀਂ ਆਪਣੇ ਉਪਰ ਲਗੇ ਆਰੋਪਾਂ ਨੂੰ ਦੇਖਦੇ ਹੋਏ ਪਿਛੇ ਹਟ ਕੇ ਨੈਤਿਕਤਾ ਦੀ ਨਵੀਂ ਮਿਸਾਲ ਕਾਇਮ ਕਰਨ ਦਾ ਫੈਸਲਾ ਲਿਆ ਹੈ। ਨਾਲ ਹੀ ਅੰਤ੍ਰਿੰਗ ਬੋਰਡ ਦੇ ਸਮੂਹ ਮੈਂਬਰਾਂ ਵਲੋਂ ਅੰਤ੍ਰਿੰਗ ਬੋਰਡ ਤੋਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿਤਾ ਗਿਆ ਹੈ।

Comments are closed.

COMING SOON .....


Scroll To Top
11