Friday , 21 September 2018
Breaking News
You are here: Home » Editororial Page » ਦਿੱਲੀ ਕਮੇਟੀ ਭਗੋੜੇ ਲਾੜਿਆਂ ਦੀ ਦੇਸ਼ ਵਾਪਸੀ ਲਈ ਮੁਹਿੰਮ ਸ਼ੁਰੂ ਕਰੇਗੀ

ਦਿੱਲੀ ਕਮੇਟੀ ਭਗੋੜੇ ਲਾੜਿਆਂ ਦੀ ਦੇਸ਼ ਵਾਪਸੀ ਲਈ ਮੁਹਿੰਮ ਸ਼ੁਰੂ ਕਰੇਗੀ

ਨਵੀਂ ਦਿਲੀ- ਅਪ੍ਰਵਾਸੀ ਪੰਜਾਬੀਆਂ ਵ¤ਲੋਂ ਵਿਦੇਸ਼ਾਂ ‘ਚ ਪੂਰਣ ਤੌਰ ‘ਤੇ ਵਸਣ ਉਪਰੰਤ ਆਪਣੀ ਘਰਵਾਲੀ ਨੂੰ ਛ¤ਡਣ ਦੇ ਵ¤ਧ ਰਹੇ ਰੁਝਾਨ ਨੇ ਸਮਾਜਿਕ ਬੁਰਾਈ ਦਾ ਰੂਪ ਲੈ ਲਿਆ ਹੈ। ਪੰਜਾਬ ਸਰਕਾਰ ਦੇ ਐਨ.ਆਰ.ਆਈ. ਵਿੰਗ ਦੇ ਅਧਿਕਾਰਕ ਅੰਕੜੇ ਅਨੁਸਾਰ ਪੰਜਾਬ ’ਚ ਇਸ ਵੇਲੇ ਅਪ੍ਰਵਾਸੀ ਪੰਜਾਬੀ ਵ¤ਲੋਂ ਤਿਆਗ ਦਿ¤ਤੀ ਗਈ। ਲੜਕੀਆਂ ਦੀ ਗਿਣਤੀ ਲਗਭਗ 30 ਹਜਾਰ ਤਕ ਪਹੁੰਚ ਚੁ¤ਕੀ ਹੈ।। ਇਸ ਮਸਲੇ ਨੂੰ ਲੈ ਕੇ ਅ¤ਜ ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕ¤ਤਰ ਮਨਜਿੰਦਰ ਸਿੰਘ ਸਿਰਸਾ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦੇ ਹੋਏ ਭਗੌੜੇ ਲਾੜਿਆਂ ਦੀ ਦੇਸ਼ ਵਾਪਸੀ ਲਈ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ।। ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਪ¤ਤਰ ਭੇਜ ਕੇ ਜੀ.ਕੇ. ਨੇ ਐਨ.ਆਰ.ਆਈ. ਲਾੜਿਆਂ ਦੇ ਅਨੰਦ ਕਾਰਜ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਕਰਵਾਉਣ ਤੋਂ ਪਹਿਲਾ ਗੁਰਦੁਆਰਾ ਪ੍ਰਬੰਧਕਾਂ ਨੂੰ ਪੂਰਨ ਤੌਰ ‘ਤੇ ਜਾਂਚ ਪੜਤਾਲ ਕਰਨ ਉਪਰੰਤ ਹੀ ਅਨੰਦ ਕਾਰਜ ਕਰਵਾਉਣ ਸੰਬੰਧੀ ਆਦੇਸ਼ ਦੇਣ ਦੀ ਅਪੀਲ ਕੀਤੀ ਹੈ।
ਇਸ ਸੰਬੰਧੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜੀ.ਕੇ. ਨੇ ਅ¤ਜ ਪ¤ਤਰ ਭੇਜਿਆ ਹੈ। ਜਿਸ ’ਚ ਇਸ ਮਾਮਲੇ ਦੇ ਪੀੜਿਤ ਲੜਕੀਆਂ ਨੂੰ ਇਨਸਾਫ ਦਿਵਾਉਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ। ਨਾਲ ਹੀ ਸਰਕਾਰੀ ਦਫਤਰਾਂ ‘ਚ ਆਪਸੀ ਤਾਲਮੇਲ ਪੈਦਾ ਕਰਕੇ ਵਿਦੇਸ਼ਾਂ ਤੋਂ ਭਗੌੜੇ ਲਾੜਿਆ ਦਾ ਦੇਸ਼ ਨਿਕਾਲਾ ਕਰਵਾਉਣ ਦੀ ਸਲਾਹ ਦਿ¤ਤੀ ਗਈ ਹੈ। ਜੀ.ਕੇ. ਨੇ ਇਸ ਸੰਬੰਧੀ ਦਿ¤ਲੀ ਕਮੇਟੀ ਵ¤ਲੋਂ ਐਨ.ਆਰ.ਆਈ. ਮਸਲਿਆਂ ਦਾ ਸੈਲ ਬਣਾਉਣ ਦਾ ਐਲਾਨ ਕਰਦੇ ਹੋਏ ਇਸਦੀ ਜਿੰਮੇਵਾਰੀ ਕਮੇਟੀ ਦੇ ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਵ¤ਲੋਂ ਸੰਭਾਲਣ ਦੀ ਜਾਣਕਾਰੀ ਦਿ¤ਤੀ। ਜੀ.ਕੇ. ਨੇ ਕਿਹਾ ਕਿ ਉਨ੍ਹਾਂ ਨਾਲ ‘‘ਅਬ ਨਹੀਂ’’ ਜਥੇਬੰਦੀ ਨਾਲ ਸਬੰਧਿਤ ਕੁਝ ਪੀੜਿਤ ਲੜਕੀਆਂ ਨੇ ਕਲ ਸੰਪਰਕ ਕੀਤਾ ਸੀ। ਜਿਸਤੋਂ ਬਾਅਦ ਅਸੀਂ ਸਮਾਜ ਵ¤ਲੋਂ ਧ¤ਕੇ ਖਾਣ ਲਈ ਛ¤ਡ ਦਿ¤ਤੀਆਂ ਗਈਆਂ। ਇਨ੍ਹਾਂ ਲੜਕੀਆਂ ਦੀ ਕਾਨੂੰਨੀ ਤੌਰ ‘ਤੇ ਮਦਦ ਕਰਨ ਦਾ ਫੈਸਲਾ ਲਿਆ ਹੈ। ਇ¤ਕ ਪਾਸੇ ਸਿ¤ਖ ਇਤਿਹਾਸ ਦੂਜਿਆਂ ਦੀਆਂ ਧੀਆਂ-ਭੈਣਾਂ ਦੀ ਰ¤ਖਿਆ ਦਾ ਇਤਿਹਾਸ ਰਿਹਾ ਹੈ ਪਰ ਦੂਜੇ ਪਾਸੇ ਵਿਦੇਸ਼ ਭ¤ਜਣ ਦੀ ਮੁਹਿੰਮ ’ਚ ਲੜਕੀਆਂ ਨੂੰ ਲਾੜਿਆਂ ਵ¤ਲੋਂ ਪੌੜੀ ਦੇ ਤੌਰ ’ਤੇ ਇਸਤੇਮਾਲ ਕਰਨ ਦਾ ਰੁਝਾਨ ਪੰਜਾਬ ’ਚ ਸਾਹਮਣੇ ਆ ਰਿਹਾ ਹੈ। ਵਿਦੇਸ਼ ’ਚ ਆਪਣੇ ਪੈਰ ਜਮਾਉਣ ਉਪਰੰਤ ਅਪ੍ਰਵਾਸੀ ਲਾੜੇ ਭਾਰਤੀ ਲੜਕੀਆਂ ਨੂੰ ਆਪਣੇ ਘਰੋਂ ਬੇਦਖਲ ਕਰਕੇ ਤਲਾਕ ਲੈਣ ਜਾਂ ਘਰ ਛ¤ਡਣ ਨੂੰ ਮਜਬੂਰ ਕਰਦੇ ਹਨ। ਵਿਆਹ ਤੋਂ ਬਾਅਦ ਆਪਣਾ ਪੇਕਾ ਘਰ ਛ¤ਡ ਕੇ ਆਉਣ ਵਾਲੀਆਂ ਲੜਕੀਆਂ ਨੂੰ ਸਹੁਰਿਆਂ ਵ¤ਲੋਂ ਘਰੋਂ ਕ¤ਢਣਾ ਉਹਨਾਂ ਨੂੰ ਨਰਕ ਦਾ ਜੀਵਨ ਜੀਉਣ ਲਈ ਮਜਬੂਰ ਕਰਨ ਵਰਗਾ ਹੈ। ਕੁਝ ਮਾਮਲਿਆਂ ’ਚ ਬ¤ਚਿਆਂ ਸਹਿਤ ਲੜਕੀਆਂ ਨੂੰ ਸਹੁਰੇ ਘਰੋਂ ਬੇਦਖਲ ਕਰਨ ਦੀ ਖਬਰਾਂ ਵੀ ਆਈਆਂ ਹਨ।
ਜੀ.ਕੇ. ਨੇ ਦ¤ਸਿਆ ਕਿ ਦੇਸ਼ ਦਾ ਕਮਜੋਰ ਕਾਨੂੰਨ ਅਪ੍ਰਵਾਸੀ ਲਾੜਿਆਂ ਨੂੰ ਲੜਕੀ ਤਿਆਗਣ ਦਾ ਆਧਾਰ ਉਪਲਬਧ ਕਰਵਾ ਰਿਹਾ ਹੈ। ਅਕਸਰ ਵਿਦੇਸ਼ਾਂ ’ਚ ਵਸ ਜਾਣ ਤੋਂ ਬਾਅਦ ਅਪ੍ਰਵਾਸੀ ਲੜਕੇ ਆਪਣੇ ਮਾਤਾ-ਪਿਤਾ ਨੂੰ ਅ¤ਗੇ ਕਰ ਕੇ ਲੜਕੀ ਨੂੰ ਘਰੋਂ ਕ¤ਢ ਦਿੰਦੇ ਹਨ ਜਾਂ ਆਪਣੇ ਲੜਕੇ ਦੀ ਮਰਜੀ ਨਾਲ ਉਸਨੂੰ ਬੇਦਖਲ ਕਰਕੇ ਲੜਕੀ ਦਾ ਪਰਿਵਾਰਕ ਜਾਇਦਾਦ ’ਤੇ ਹ¤ਕ ਖਤਮ ਕਰ ਦਿੰਦੇ ਹਨ। ਇ¤ਥੋਂ ਹੀ ਲੜਕੀ ਦੇ ਮਾਨਸਿਕ ਤੇ ਆਰਥਿਕ ਸ਼ੋਸ਼ਣ ਦੀ ਸ਼ੁਰੂਆਤ ਹੁੰਦੀ ਹੈ। ਜਦ ਲੜਕੀ ਅਦਾਲਤ ਜਾਂ ਐਨ.ਆਰ. ਆਈ. ਵਿੰਗ ਦਾ ਸਹਾਰਾ ਲੈਂਦੀ ਹੈ ਤਾਂ ਉ¤ਥੇ ਪੈਰ-ਪੈਰ ‘ਤੇ ਲੜਕੀ ਤੋਂ ਹੀ ਹਰ ਪ੍ਰਕਾਰ ਦਾ ਸਬੂਤ ਮੰਗਿਆ ਜਾਂਦਾ ਹੈ।। ਕਈ ਲੜਕੀਆਂ ਤਾਂ ਆਰਥਿਕ ਸਥਿਤੀ ਕਮਜੋਰ ਹੋਣ ਕਰਕੇ ਕਾਨੂੰਨੀ ਕਾਰਵਾਈ ਤੋਂ ਪੈਰ ਪਿ¤ਛੇ ਖਿ¤ਚ ਲੈਂਦੀਆਂ ਹਨ, ਪਰ ਕੁਝ ਅਦਾਲਤਾਂ ’ਚ ਧ¤ਕੇ ਖਾਣ ਦੇ ਬਾਅਦ ਆਪਣੇ ਪਤੀ ਦੇ ਖਿਲਾਫ ਜੇਕਰ ਐਫ.ਆਈ.ਆਰ. ਦਰਜ ਕਰਵਾਉਣ ’ਚ ਕਾਮਯਾਬ ਵੀ ਹੋ ਜਾਂਦੀ ਹੈ ਤਾਂ ਉਸਦੇ ਬਾਅਦ ਪੁਲਿਸ ਐਲ.ਓ.ਸੀ. ਨੋਟਿਸ ਜਾਰੀ ਨਹੀਂ ਕਰਦੀ। ਜਿਸ ਕਰਕੇ ਦੋਸ਼ੀ ਲਾੜੇ ਨੂੰ ਪੀ.ਓ. ਬਣਾਉਣ ’ਚ ਕਈ ਸਾਲ ਲਗ ਜਾਂਦੇ ਹਨ। ਜੀ.ਕੇ. ਨੇ ਮੰਗ ਕੀਤੀ ਕਿ ਭਾਰਤ ਸਰਕਾਰ ਨੂੰ ਪਾਸਪੋਰਟ ਅਧਿਕਾਰੀਆਂ ਅਤੇ ਵਿਦੇਸ਼ਾ ਸਥਿਤ ਭਾਰਤੀ ਸਫਾਰਤਖਾਨਿਆਂ ਨੂੰ ਸਖਤ ਆਦੇਸ਼ ਦੇਕੇ ਭਗੌੜੇ ਲਾੜਿਆਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਭਾਰਤ ਸਰਕਾਰ ਅ¤ਬੂ ਸਲੇਮ ਅਤੇ ਛੋਟਾ ਰਾਜਨ ਦਾ ਵਿਦੇਸ਼ ਤੋਂ ਦੇਸ਼ ਨਿਕਾਲਾ ਕਰਵਾਉਣ ’ਚ ਸਮਰਥ ਹੈ ਤਾਂ ਇਨ੍ਹਾਂ ਭਗੌੜੇ ਲਾੜਿਆਂ ਦੇ ਦੇਸ਼ ਨਿਕਾਲੇ ’ਚ ਕੋਈ ਪਰੇਸ਼ਾਨੀ ਨਹੀਂ ਆਵੇਗੀ।
ਸਿਰਸਾ ਨੇ ਕਿਹਾ ਕਿ ਇਸ ਮਾਮਲੇ ’ਚ ਕਮਜ਼ੋਰ ਕਾਨੂੰਨਾਂ ਨੂੰ ਦੂਰ ਕਰਨ ਲਈ ਭਾਰਤ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਜਾਵੇਗਾ। ਤਾਂਕਿ ਕਾਰਗਰ ਕਾਨੂੰਨਾਂ ਦੇ ਸਹਾਰੇ ਇਸ ਸਮਾਜਿਕ ਬੁਰਾਈ ਨੂੰ ਰੋਕਿਆ ਜਾ ਸਕੇ। ਮਸਲਨ ਖੇਤਰੀ ਪਾਸਪੋਰਟ ਅਧਿਕਾਰੀ ਵ¤ਲੋਂ ਅਦਾਲਤੀ ਆਦੇਸ਼ਾਂ ਦੇ ਬਾਵਜੂਦ ਵਿਦੇਸ਼ਾਂ ’ਚ ਸਥਿਤ ਭਾਰਤੀ ਸਫ਼ਾਰਤਖਾਨੇ ਨੂੰ ਪਾਸਪੋਰਟ ਜਬਤ ਕਰਨ ਦੇ ਲਈ ਆਦੇਸ਼ ਨਾ ਦੇਣਾ ਅਤੇ ਉਨ੍ਹਾਂ ਦੀ ਵਾਪਸੀ ਦੇਸ਼ ’ਚ ਪ¤ਕੀ ਨਾ ਕਰਵਾਉਣਾ। ਪੀੜਿਤ ਲੜਕੀ ਵ¤ਲੋਂ ਕੇਸ ਦਰਜ ਕਰਵਾਉਣ ਦੇ ਬਾਅਦ ਸੌਹਿਰੇ ਪ¤ਖ ਵ¤ਲੋਂ ਆਪਣੇ ਪੁ¤ਤਰ ਅਤੇ ਨੂੰਹ ਨੂੰ ਜਾਇਦਾਦ ਤੋਂ ਬੇਦਖਲ ਕਰਨਾ ਜਾਂ ਆਪਣੀ ਜਾਇਦਾਦ ਪਰਿਵਾਰ ਦੇ ਦੂਜੇ ਮੈਂਬਰਾਂ ਦੇ ਨਾਂ ਕਰਵਾਉਣ ਨੂੰ ਗੈਰ ਕਾਨੂੰਨੀ ਐਲਾਨ ਕਰਵਾਉਣਾ। ਦੋਸ਼ੀ ਲੜਕੇ ਦੇ ਪਾਸਪੇਰਟ ਦਾ ਰਿਨਿਯੂ ਬਿਨਾਂ ਸਥਾਨਕ ਪੁਲਿਸ ਦੀ ਜਾਂਚ ਤੋਂ ਬਿਨਾਂ ਨਾ ਕਰਵਾਉਣ ਆਦਿ ਕਾਨੂੰਨਾਂ ’ਚ ਸਖਤੀ ਲਿਆਉਣ ਦੀ ਲੋੜ ਹੈ। ਤਾਂਕਿ ਵਿਆਹੀ ਲੜਕੀਆਂ ਦੇ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਨੂੰ ਰੋਕਿਆ ਜਾ ਸਕੇ।
ਪੀੜਿਤ ਸਤਵਿੰਦਰ ਕੌਰ ਨੇ ਇਸ ਮਾਮਲੇ ’ਚ ਲੜਕੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਸਾਡੀ ਸਿਰਫ ਹੁਣ ਇ¤ਕ ਸੋਚ ਹੈ ਕਿ ਸਾਡੀ ਜਿੰਦਗੀ ਜਿਸ ਤਰੀਕੇ ਨਾਲ ਇਸ ਸਮਾਜਿਕ ਬੁਰਾਈ ਨੇ ਖਰਾਬ ਕੀਤੀ ਹੈ, ਉਹ ਭੁਗਤਾਨ ਕਿਸੇ ਹੋਰ ਧੀ-ਭੈਣ ਨੂੰ ਨਾ ਭੁਗਤਣਾ ਪਵੇ। ਸ਼ੋਸ਼ਲ ਮੀਡੀਆ ‘ਤੇ ਇਸ ਮਾਮਲੇ ‘ਚ ਤਿਆਗ ਦਿ¤ਤੀਆਂ ਗਈਆਂ ਲੜਕੀਆਂ ਲਈ ਵਰਤੇ ਜਾਂਦੇ ‘‘ਹਨੀਮੂਨ ਦੁਲਹਨ’’ ਸ਼ਬਦ ਨੂੰ ਇਤਰਾਜ਼ਯੋਗ ਅਤੇ ਇਸਤਰੀਆਂ ਨੂੰ ਵਰਤਣ ਦੇ ਪਦਾਰਥ ਵ¤ਜੋਂ ਪੇਸ਼ ਕਰਨ ਵਾਲਾ ਸਮਾਜ ਦਾ ਘ¤ਟੀਆਂ ਨਜਰਿਆਂ ਦ¤ਸਿਆ।
– ਪੰਜਾਬ ਟਾਇਮਜ਼ ਬਿਊਰੋ

Comments are closed.

COMING SOON .....
Scroll To Top
11