Monday , 16 December 2019
Breaking News
You are here: Home » NATIONAL NEWS » ਦਿੱਲੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਦਾ ਕੀਤਾ ਧੰਨਵਾਦ

ਦਿੱਲੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਦਾ ਕੀਤਾ ਧੰਨਵਾਦ

ਨਵੀਂ ਦਿਲੀ, 18 ਮਾਰਚ (ਪੰਜਾਬਪ ਟਾਇਮਜ਼ ਬਿਊਰੋ)- ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਨਵੀਂ ਟੀਮ ਨਾਲ ਸ੍ਰ: ਸੁਖਬੀਰ ਸਿੰਘ ਜੀ ਬਾਦਲ ਦੇ ਨਿਵਾਸ ਸਥਾਨ ਪਹੁੰਚ ਕੇ ਉਨ੍ਹਾਂ ਧੰਨਵਾਦ ਕਰਦਿਆਂ ਕਿਹਾ ਕਿ ਕਮੇਟੀ ਦੇ ਅੰਦਰ ਸਿਖਾਂ ਨੇ ਬੜੇ ਹੀ ਸੂਝਵਾਨ ਤਰੀਕੇ ਨਾਲ ਗੁਰੂ ਘਰਾਂ ਦੀ ਸੇਵਾ ਨੂੰ ਮੁਖ ਰਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਮਾਨ ਬਖਸ਼ਿਆ ਹੈ। ਸ੍ਰ: ਸੁਖਬੀਰ ਸਿੰਘ ਬਾਦਲ ਦੀ ਦੂਰਨਦੇਸ਼ੀ ਵਿਚ 2013 ’ਚ ਇਹ ਸੇਵਾ ਮਿਲਣ ਬਾਅਦ ਅਕਾਲੀ ਦਲ ਲਗਾਤਾਰ ਚੜ੍ਹਦੀਕਲਾ ਵਿਚ ਰਿਹਾ, ਭਾਵੇਂ ਐਮ.ਐਲ.ਏ ਹੋਣ ਜਾਂ ਕਾਉਂਸਲਰ ਸਿਖਾਂ ਦੀ ਤਾਕਤ ਵਧੀ। 2017 ਵਿਚ ਦੁਬਾਰਾ ਅਕਾਲੀ ਦਲ ਨੂੰ ਦਿਲੀ ਕਮੇਟੀ ਦੀ ਸੇਵਾ ਮਿਲੀ।ਅਸੀਂ ਅਜ ਸਾਰੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਨ ਆਏ ਹਾਂ।ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਦਿਲੀ ਕਮੇਟੀ ਦੀ ਸਾਰੀ ਟੀਮ, ਅਕਾਲੀ ਦਲ ਦੇ ਕਾਰਕੁਨ ਇਨ੍ਹਾਂ ਦੇ ਸਦਕੇ ਸਿਖੀ ਪਰਪਕ ਕਰਨੀ ਹੋਏ ਜਾਂ 1984 ਦੀ ਲੜਾਈ ਲੜਨੀ ਹੋਵੇ, ਇਹ ਦਿਲੀ ਦੇ ਸਿਖ ਹੀ ਹਨ ਜਿਨ੍ਹਾਂ ਨੇ ਦੇਸ਼ ਦੇ ਇਸ ਕਤਲੇਆਮ ਦੀ ਲੜਾਈ ਨੂੰ ਜੀਂਦਾ ਰਖਿਆ ਤੇ ਅੰਤ ਵਿਚ ਐਸੇ ਵਡੇ ਰਾਖਸ਼ਾਂ ਨੂੰ ਜੇਲ੍ਹ ਭੇਜਣ ਲਈ ਮਜਬੂਰ ਕੀਤਾ। ਇਹ ਸਾਰਿਆਂ ਦੀ ਤਾਕਤ ਦਾ ਸਦਕਾ ਇਹ ਸਾਰਾ ਕੰਮ ਕੀਤਾ ਗਿਆ। ਸਿਖਾਂ ਨੇ ਦਿਲੀ 1783 ਵਿਚ ਫਤਿਹ ਕਰਨ ਵਾਲਿਆਂ ਮਹਾਨ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜਸਾ ਸਿੰਘ ਰਾਮਗੜ੍ਹੀਆ, ਬਾਬਾ ਜਸਾ ਸਿੰਘ ਆਹਲੂਵਾਲੀਆ ਦੇ ਬੁਤਾਂ ਨੂੰ ਡੇਢ ਏਕੜ ਦੀ ਜਮੀਨ ਵਿਚ ਵੈਸਟ ਦਿਲੀ ਮੈਟਰੋ ਸਟੇਸ਼ਨ ਦੇ ਲਾਗੇ ਸਥਾਪਿਤ ਕੀਤੇ ਜਿਥੇ ਉਹਨਾਂ ਨੂੰ ਰੋਜ਼ 10 ਲਖ ਤੋਂ ਵਧ ਲੋਕ ਰੋਜ਼ਾਨਾ ਵੇਖਦੇ ਹਨ। ਇਹਨਾਂ ਦੇ ਪਰਮਾਨੈਂਟ ਅਜੈਬਘਰ ਵੀ ਸਥਾਪਿਤ ਕੀਤੇ। ਇਹਨਾਂ ਮਹਾਨ ਜਰਨੈਲਾਂ ਯਾਦਗਾਰ ਅਸੀਂ ਹਰ ਸਾਲ ਲਾਲ ਕਿਲੇ ਤੇ ਮਨਾਉਂਦੇ ਹਾਂ ਤੇ ਮਨਾਵਾਂਗੇ। ਇਹ ਉਪਲਬਧੀ ਦਿਲੀ ਦੀ ਸੰਗਤਾਂ ਦੀ ਹੈ ਤੇ ਹੁਣ 550ਵਾਂ ਸਾਲਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਮਨਾਇਆ ਜਾਣਾ ਹੈ। ਇਹ ਸਿਲਸਿਲਾ ਲਗਾਤਾਰ ਉਪਲਬਧੀਆਂ ਦਾ ਹੁਣ ਚਲ ਰਿਹਾ ਹੈ। ਇਸਦੇ ਲਈ ਸਾਰੀ ਦਿਲੀ ਕਮੇਟੀ, ਅਕਾਲੀ ਦਲ ਤੇ ਦਿਲੀ ਦੇ ਸਿਖ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸਾਡੇ ‘ਤੇ ਵਿਸ਼ਵਾਸ ਰਖਿਆ ਤੇ ਕੌਮ ਦੀ ਚੜ੍ਹਦੀ ਕਲਾ ਹੋਈ ਅਸੀਂ ਅਗਾਂਹ ਵੀ ਇਸੇ ਤਰ੍ਹਾਂ ਤੁਹਾਡਾ ਵਿਸ਼ਵਾਸ ਕਾਇਮ ਰਖਾਂਗੇ ਤੇ ਕੌਮ ਚੜ੍ਹਦੀ ਕਲਾ ‘ਚ ਹੋਏਗੀ।
ਦਿਲੀ ਕਮੇਟੀ ਦੇ ਜਨਰਲ ਸਕਤਰ ਸ੍ਰ: ਹਰਮੀਤ ਸਿੰਘ ਕਾਲਕਾ ਨੇ ਕਿਹਾ 2013 ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਦਿਲੀ ਕਮੇਟੀ ਦਾ ਜਿਹੜਾ ਗ੍ਰਾਫ ਡਾਊਨ ਹੋਇਆ ਉਸਨੂੰ ਮੁੜ ਤੋਂ ਸਿਖਰਾਂ ਤਕ ਪਹੁੰਚਾਉਣ ਲਈ ਕੰਮ ਕੀਤਾ ਜਾਵੇਗਾ।ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਨੇ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਬਣੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਗਲੇ ਸਾਲ 100 ਸਾਲ ਪੂਰੇ ਹੋਣ ਵਾਲੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ। ਸਮੂਚੀ ਸਿਖ ਸੰਗਤ ਨੂੰ ਸਾਥ ਲੈ ਕੇ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਜਵਾਨ ਕਮੇਟੀ ਨੇ ਆਪਣਾ ਕੰਮ ਬੜੀ ਜਿੰਮੇਵਾਰੀ ਅਤੇ ਮਿਹਨਤ ਨਾਲ ਸਿਖ ਪੰਥ ਦੇ ਸਿੰਧਾਂਤਾ ਤੇ ਖਰਾ ਉਤਰਦੇ ਹੋਏ ਕਰਨਾ ਹੈ।
ਮੈਂ ਇਸ ਟੀਮ ਨੂੰ ਵਧਾਈ ਦਿੰਦਾ ਹੈ ਤੇ ਅਰਦਾਸ ਕਰਦਾ ਹੈ ਕਿ ਪਰਮਾਤਮਾ ਵੀ ਤੁਹਾਨੂੰ ਅਸ਼ੀਰਵਾਦ ਦੇਵੇ ਤੇ ਤੁਸੀਂ ਚੜ੍ਹਦੀਕਲਾ ਵਿਚ ਕੰਮ ਕਰਦੇ ਰਹੋ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਅਕਾਲੀ ਦਲ ਨੇ ਜ਼ਨਾਨੀਆਂ ਨੂੰ ਬਹੁਤ ਮਾਣ ਬਖਸ਼ਿਆ ਹੈ। ਅਜ ਮੈਨੂੰ ਇਸ ਗਲ ਦਾ ਅਹਿਸਾਸ ਹੋਇਆ ਜਦੋਂ ਦੇਸ਼ ਹੀ ਨਹੀਂ ਸਗੋਂ ਪੂਰੇ ਸੰਸਾਰ ਤੋਂ ਵਧਾਇਆਂ ਦੇ ਫੋਨ ਆਉਣੇ ਸ਼ੁਰੂ ਹੋਏ।ਇਸ ਲਈ ਮੈਂ ਆਪਣੀ ਟੀਮ ਨਾਲ 24 ਘੰਟੇ ਪੰਥ ਦੀ ਸੇਵਾ ਵਿਚ ਰਾਤ ਦਿਨ ਹਾਜ਼ਰ ਰਹਾਂਗੀ।
ਦਿਲੀ ਕਮੇਟੀ ਮੀਤ ਪ੍ਰਧਾਨ ਸ੍ਰ: ਕੁਲਵੰਤ ਸਿੰਘ ਬਾਠ ਨੇ ਨਵੀਂ ਕਮੇਟੀ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਮੈਂ ਆਪਣੇ 250 ਵਰਕਰਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਿਤ ਲਈ ਆਪਣਾ ਪੂਰਾ ਜੋਰ ਲਾ ਦਿਆਂਗਾ।

Comments are closed.

COMING SOON .....


Scroll To Top
11