Sunday , 19 November 2017
Breaking News
You are here: Home » HEALTH » ਦਿਲੀ ’ਚ 24 ਘੰਟਿਆਂ ਬਾਅਦ ਫਿਰ ਵਧਿਆ ਪ੍ਰਦੂਸ਼ਣ-ਓਡ-ਈਵਨ ’ਤੇ ਚਰਚਾ ਅੱਜ

ਦਿਲੀ ’ਚ 24 ਘੰਟਿਆਂ ਬਾਅਦ ਫਿਰ ਵਧਿਆ ਪ੍ਰਦੂਸ਼ਣ-ਓਡ-ਈਵਨ ’ਤੇ ਚਰਚਾ ਅੱਜ

ਨਵੀਂ ਦਿੱਲੀ, 12 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਓਡ-ਈਵਨ ਯੋਜਨਾ ਦੇ ਅਧੀਨ ਦੋਪਹੀਆ ਵਾਹਨਾਂ ਅਤੇ ਔਰਤਾਂ ਨੂੰ ਦਿਤੀ ਗਈ ਛੂਟ ਵਾਪਸ ਲੈਣ ਦੇ ਰਾਸ਼ਟਰੀ ਹਰਿਤ ਟ੍ਰਿਬਿਊਨਲ (ਐਨ.ਜੀ.ਟੀ.) ਦੇ ਆਦੇਸ਼ ਤੋਂ ਬਾਅਦ ਦਿਲੀ ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕਰਨ ‘ਚ ਅਸਮਰਥਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਦਿਲੀ ‘ਚ ਸੋਮਵਾਰ ਤੋਂ ਓਡ-ਈਵਨ ਯੋਜਨਾ ਚਾਲੂ ਨਹੀਂ ਹੋਵੇਗੀ। ਸਰਕਾਰ ਨੇ ਕਿਹਾ ਕਿ ਉਹ ਸੋਮਵਾਰ ਨੂੰ ਐਨ.ਜੀ.ਟੀ. ਤੋਂ ਆਪਣੇ ਆਦੇਸ਼ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰੇਗੀ ਅਤੇ ਜੇਕਰ ਛੂਟ ਮਿਲ ਗਈ ਤਾਂ ਯੋਜਨਾ ਨੂੰ ਮੰਗਲਵਾਰ ਤੋਂ ਲਾਗੂ ਕਰਨ ‘ਤੇ ਵਿਚਾਰ ਕੀਤਾ ਜਾਵੇਗਾ।ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ‘ਚ ਹੋਈ ਬੈਠਕ ਤੋਂ ਬਾਅਦ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਐਲਾਨ ਕੀਤਾ ਕਿ ਯੋਜਨਾ ਜੋ ਕਿ 13 ਤੋਂ 17 ਨਵੰਬਰ ਦਰਮਿਆਨ ਲਾਗੂ ਹੋਣੀ ਸੀ, ਉਸ ਨੂੰ ਵਾਪਸ ਲਿਆ ਜਾ ਰਿਹਾ ਹੈ, ਕਿਉਂਕਿ ਬਸਾਂ ਦੀ ਗਿਣਤੀ ਪੂਰੀ ਨਹੀਂ ਹੈ ਅਤੇ ਔਰਤਾਂ ਦੀ ਸੁਰਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਸਰਕਾਰ ਨੇ ਬਾਅਦ ‘ਚ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਨੇ ਯੋਜਨਾ ਨੂੰ ਟਾਲ ਦਿਤਾ ਹੈ ਪਰ ਜੇਕਰ ਛੂਟ ਦੇ ਦਿਤੀ ਗਈ ਤਾਂ ਸਰਕਾਰ ਇਸ ਨੂੰ ਤੁਰੰਤ ਲਾਗੂ ਕਰਨ ਲਈ ਤਿਆਰ ਹੈ। ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਐਨ.ਜੀ.ਟੀ. ਦੇ ਨਿਰਦੇਸ਼ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ। ਉਥੇ ਹੀ ਦਿਲੀ ਸਰਕਾਰ ਐਨ.ਜੀ.ਟੀ. ਦੇ ਆਦੇਸ਼ ਤੋਂ ਬਾਅਦ ਪਾਰਕਿੰਗ ਫੀਸ ਨੂੰ ਘਟ ਕਰਨ ਲਈ ਉਪ ਰਾਜਪਾਲ ਨੂੰ ਪਤਰ ਲਿਖੇਗੀ।ਪ੍ਰਦੂਸ਼ਣ ਕਾਰਨ ਦਿਲੀ ‘ਚ ਪਾਰਕਿੰਗ ਫੀਸ ਚਾਰ ਗੁਣਾ ਵਧਾ ਦਿਤੀ ਗਈ ਸੀ।ਉਥੇ ਹੀ ਦਿਲੀ ਦੀ ਹਵਾ ‘ਚ ਪਿਛਲੇ 24 ਘੰਟਿਾਂ ‘ਚ ਮਾਮੂਲੀ ਸੁਧਾਰ ਤੋਂ ਬਾਅਦ ਫਿਰ ਹਵਾ ਪ੍ਰਦੂਸ਼ਣ ‘ਚ ਵਾਧਾ ਹੋਇਆ। ਦਿਲੀ ‘ਚ ਸ਼ਨੀਵਾਰ ਦੀ ਸਵੇਰ ਹਵਾ ਦੀ ਗੁਣਵਤਾ ‘ਚ ਥੋੜ੍ਹਾ ਸੁਧਾਰ ਹੋਇਆ ਤਾਂ ਲੋਕਾਂ ਨੇ ਰਾਹਤ ਦਾ ਸਾਹ ਲਿਆ ਪਰ ਸ਼ਾਮ ਹੁੰਦੇ-ਹੁੰਦੇ ਕਿ ਵਾਰ ਫਿਰ ਤੋਂ ਪ੍ਰਦੂਸ਼ਣ ਦਾ ਪਧਰ ਵਧ ਗਿਆ, ਜਿਸ ਕਾਰਨ ਰਾਤ ਨੂੰ ਫਿਰ ਧੁੰਦ ਛਾ ਗਈ।

Comments are closed.

COMING SOON .....
Scroll To Top
11