Monday , 14 October 2019
Breaking News
You are here: Home » BUSINESS NEWS » ਦਿਨ ਦਿਹਾੜ੍ਹੇ ਦੁਕਾਨ ਦੇ ਗੱਲ੍ਹੇ ‘ਚੋਂ ਨਕਦੀ ਚੋਰੀ ਕਰਦੇ ਦੋ ਨੌਜਵਾਨਾਂ ਨੂੰ ਮੌਕੇ ‘ਤੇ ਦਬੋਚਿਆ-ਚੰਗੀ ਆਓ ਭਗਤ ਤੋਂ ਬਾਅਦ ਕੀਤੇ ਪੁਲਿਸ ਹਵਾਲੇ

ਦਿਨ ਦਿਹਾੜ੍ਹੇ ਦੁਕਾਨ ਦੇ ਗੱਲ੍ਹੇ ‘ਚੋਂ ਨਕਦੀ ਚੋਰੀ ਕਰਦੇ ਦੋ ਨੌਜਵਾਨਾਂ ਨੂੰ ਮੌਕੇ ‘ਤੇ ਦਬੋਚਿਆ-ਚੰਗੀ ਆਓ ਭਗਤ ਤੋਂ ਬਾਅਦ ਕੀਤੇ ਪੁਲਿਸ ਹਵਾਲੇ

ਮੋਰਿੰਡਾ, 10 ਜੁਲਾਈ (ਹਰਜਿੰਦਰ ਸਿੰਘ ਛਿੱਬਰ)- ਸ਼ਹਿਰ ਵਿੱਚੋਂ ਲੰਘਦੇ ਰਾਸ਼ਟਰੀ ਰਾਜ ਮਾਰਗ 95 ‘ਤੇ ਕੈਂਦੂ ਬਾਬੇ ਦੀ ਸਮਾਧ ਨਜ਼ਦੀਕ ਸੱਲ੍ਹ ਟਾਇਰਜ਼ ਐਂਡ ਬੈਟਰੀ ਨਾਂਅ ਦੀ ਦੁਕਾਨ ‘ਤੇ ਦੁਪਿਹਰ ਕਰੀਬ ਢਾਈ ਵਜੇ ਦੋ ਐਕਟਿਵਾ ਸਵਾਰ ਨੋਜਵਾਨਾ ਨੂੰ ਦੁਕਾਨ ਦੇ ਦਰਾਜ਼ (ਗੱਲੇ) ਵਿੱਚ ਪਈ ਨਕਦੀ ਸਾਫ਼ ਕਰਦੇ ਹੋਏ ਰੰਗੇ ਹੱਥੀ ਫੜ੍ਹੇ ਜਾਣ ਸਬੰਧੀ ਜਾਣਕਾਰੀ ਹਾਸਿਲ ਹੋਈ ਹੈ। ਜਿਨ੍ਹਾਂ ਨੂੰ ਨਜ਼ਦੀਕੀ ਦੁਕਾਨਦਾਰਾਂ ਵੱਲੋਂ ਮੌਕੇ ‘ਤੇ ਹੀ ਫੜ੍ਹ ਕੇ ਚੰਗੀ ਆਓ ਭਗਤ ਕੀਤੇ ਜਾਣ ਤੋਂ ਬਾਅਦ ਸਿਟੀ ਪੁਲਿਸ ਮੋਰਿੰਡਾ ਦੇ ਸਪੁਰਦ ਕਰ ਦਿੱਤਾ ਹੈ। ਇਸ ਘਟਲਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਬਲਬੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਚੋਰਾਂ ਨੇ ਘਟਨਾ ਨੂੰ ਉਸ ਸਮੇਂ ਅੰਜ਼ਾਮ ਦਿਤਾ ਜਦੋਂ ਉਹ ਦੁਕਾਨ ਦੀ ਉਪਰਲੀ ਮੰਜਿਲ ਉਤੇ ਬਣੇ ਅਪਣੇ ਘਰ ਖਾਣਾ ਖਾਣ ਲਈ ਗਿਆ ਸੀ। ਉਸ ਦੱਸਿਆ ਕਿ
ਜਦੋਂ ਉੀ ਖਾਣਾ ਖਾ ਰਿਹਾ ਸੀ ਤਾਂ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਉਪਰੋਕਤ ਸਾਰੀ ਘਟਨਾ ਦੇਖੀ। ਉਸ ਦੱਸਿਆ ਕਿ ਮੈਂ ਤੁਰੰਤ ਖਾਣਾ ਛੱਡਕੇ ਥੱਲੇ ਆ ਗਿਆ ਅਤੇ ਰੋਲਾ ਪਾ ਦਿੱਤਾ। ਜਿਸ ਤੋਂ ਬਾਅਦ ਮਾਰਕਿਟ ਦੇ ਦੁਕਾਨਦਾਰਾਂ ਦੀ ਮੱਦਦ ਨਾਲ ਦੋਵੇਂ ਨੋਜਵਾਨਾ ਨੂੰ ਕਾਬੂ ਕਰ ਲਿਆ। ਉਸ ਦੱਸਿਆ ਕਿ ਐਕਟਿਵਾ ਸਕੂਟਰੀ ‘ਤੇ ਆਏ ਨੋਜਵਾਨਾ ਨੇ ਦੁਕਾਨ ਦੇ ਦਰਾਜ਼ (ਗੱਲੇ) ਵਿੱਚੋਂ ਕਰੀਬ 7000/- ਰੁਪਏ ਦੀ ਨਕਦੀ ਚੋਰੀ ਕਰ ਲਈ ਸੀ ਜਿਸ ਨੂੰ ਬਾਅਦ ‘ਚ ਉਨ੍ਹਾਂ ਪਾਸੋਂ ਬਰਾਮਦ ਕਰ ਲਿਆ। ਇਕੱਤਰ ਹੋਏ ਲੋਕਾਂ ਅਤੇ ਸਥਾਨਕ ਦੁਕਾਨਦਾਰਾਂ ਨੇ ਉਕਤ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੋਜਵਾਨਾ ਦੀ ਚੰਗੀ ਆਓ ਭਗਤ ਕਰਨ ਤੋਂ ਬਾਅਦ ਸਿਟੀ ਪੁਲਿਸ ਮੋਰਿੰਡਾ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਜਦੋਂ ਸਿਟੀ ਥਾਣਾ ਮੁੱਖੀ ਇੰਸਪੈਕਟਰ ਹਰਕੀਰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਲਬੀਰ ਸਿੰਘ ਵੱਲੋਂ ਨਜ਼ਦੀਕੀ ਦੁਕਾਨਦਾਰਾਂ ਦੀ ਮੱਦਦ ਨਾਲ ਦੋ ਨਸ਼ੇੜੀ ਕਿਸਮ ਦੇ ਚੋਰ ਐਕਟਿਵਾ ਨੰਬਰ ਪੀ.ਬੀ. 12 ਯੂ 9320 ਸਮੇਤ ਕਾਬੂ ਕਰਕੇ ਪੁਲਿਸ ਨੂੰ ਸੋਂਪੇ ਹਨ। ਜਿਨ੍ਹਾਂ ਤੋਂ ਮੁੱਢਲੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਨੋਜਵਾਨਾਂ ਦੀ ਪਹਿਚਾਣ ਗੁਰਇਕਬਾਲ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਕਕਰਾਲੀ ਅਤੇ ਅਮਨਦੀਪ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਧਨੌਰੀ ਵੱਜੋਂ ਹੋਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪੁਲਿਸ ਵੱਲੋਂ ਨਸ਼ੇੜੀ ਕਿਸਮ ਦੇ ਅਪਰਾਧੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਨੂੰ ਥਾਣੇ ਵਿੱਚ ਰੱਖਣਾ ਅਤੇ ਸੰਭਾਲਣਾ ਬਹੁਤ ਔਖਾ ਹੈ। ਕਿਉਂਕਿ ਨਸ਼ੇ ਦਾ ਸੇਵਨ ਕਰਨ ਵਾਲੇ ਅਜਿਹੇ ਨੋਜਵਾਨ ਜਦੋਂ ਪੁਲਿਸ ਹਿਰਾਸਤ ਵਿੱਚ ਹੁੰਦੇ ਹਨ ਨਸ਼ੇ ਦੀ ਤੋੜ ਕਾਰਨ ਤੜ੍ਹਫਣ ਲੱਗਦੇ ਹਨ। ਜਿਸ ਕਾਰਨ ਪੁਲਿਸ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਅਜਿਹੇ ਵਿੱਚ ਜਾਂ ਤਾਂ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਪਿੰਡ ਦੇ ਮੋਹਤਵਰਾਂ ਦੀ ਜੁੰਮੇਵਾਰੀ ‘ਤੇ ਘਰ ਭੇਜ ਦਿੰਦੇ ਹਨ ਜਾਂ ਫੇਰ ਕਿਸੇ ਹੋਰ ਢੰਗ ਨਾਲ ਉਸਦੇ ਨਸ਼ੇ ਦੀ ਪੂਰਤੀ ਕਰਨ ਦੀ ਕੋਸ਼ਿਸ ਕਰਦੇ ਹਨ। ਇਹੀ ਕਾਰਨ ਹੈ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਜ਼ਿਆਦਾਤਰ ਨੋਜਵਾਨ ਅਪਰਾਧਿਕ ਕਾਰਵਾਈਆਂ ਨੂੰ ਬਿਨਾਂ ਖੌਫ਼ ਅੰਜ਼ਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਪੁਲਿਸ ਦੀ ਇਸੇ ਮਜਬੂਰੀ ਦਾ ਨਸ਼ੇ ਦਾ ਸੇਵਨ ਕਰਨ ਵਾਲੇ ਅਜਿਹੇ ਨੋਜਵਾਨ ਨਜ਼ਾਇਜ ਫ਼ਾਇਦਾ ਚੁੱਕਦੇ ਹਨ। ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸ਼ਨ ਇਨ੍ਹਾਂ ਨੋਜਵਾਨਾ ਵਿੱਰੁਧ ਕੀ ਕਾਰਵਾਈ ਅਮਲ ਵਿੱਚ ਲਿਆਉਦਾ ਹੈ।

Comments are closed.

COMING SOON .....


Scroll To Top
11