Saturday , 30 May 2020
Breaking News
You are here: Home » BUSINESS NEWS » ਦਸੂਹਾ ਦੇ ਮਿਆਣੀ ਰੋਡ ‘ਤੇ ਗਗਨ ਰਾਈਸ ਮਿੱਲ ‘ਚ ਲੱਗੀ ਅੱਗ-ਲੱਖਾਂ ਦਾ ਨੁਕਸਾਨ

ਦਸੂਹਾ ਦੇ ਮਿਆਣੀ ਰੋਡ ‘ਤੇ ਗਗਨ ਰਾਈਸ ਮਿੱਲ ‘ਚ ਲੱਗੀ ਅੱਗ-ਲੱਖਾਂ ਦਾ ਨੁਕਸਾਨ

ਦਸੂਹਾ, 17 ਫਰਵਰੀ (ਤਜਿੰਦਰ ਸਿੰਘ)- ਦਸੂਹਾ ਮਿਆਣੀ ਰੋਡ ਤੇ ਗਗਨ ਰਾਈਸ ਮਿੱਲ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨਾਲ 10-12 ਲੱਖ ਦਾ ਪੈਡੀ ਡਰਾਇਰ ਤੇ ਝੋਨਾ ਸੜ ਕੇ ਸੁਆਹ ਹੋ ਗਿਆ. ਗਗਨ ਰਾਈਸ ਮਿੱਲ ਦੇ ਮਾਲਕ ਅਮਰੀਕ ਸਿੰਘ ਗੱਗੀ ਠੁਕਰਾਲ ਪ?ਧਾਨ ਵਪਾਰ ਮੰਡਲ ਦਸੂਹਾ ਨੇ ਭਰੇ ਮਨ ਨਾਲ ਦੱਸਿਆ ਕਿ ਸਵੇਰੇ ਰਾਈਸ ਮਿੱਲ ਅੰਦਰ ਪੈਡੀ ਡਰਾਇਰ ਨੂੰ ਅਚਾਨਕ ਅੱਗ ਲੱਗ ਗਈ. ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਲਪਟਾਂ ਅਸਮਾਨ ਛੂਹਣ ਲਗੀਆਂ ?ੁਨਾਂ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਲਈ ਯਤਨ ਕੀਤੇ ਗਏ ਪਰ ਅੱਗ ਤੇ ਕਾਬੂ ਨਾ ਪਾਇਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦਸੂਹਾ ਤੋਂ ਤੁਰੰਤ ਫਾਇਰ ਬ੍ਰਿਗੇਡ ਮੰਗਵਾਈਆਂ ਗਈਆਂ. ਫਾਇਰ ਬ੍ਰਿਗੇਡ ਵਲੋਂ ਅੱਗ ਤੇ ਕਾਫੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਰਾਈਸ ਮਿੱਲ ਦੇ ਅੰਦਰ ਪਿਆ ਪੈਡੀ ਡਰਾਇਰਤੇ ਝੋਨਾ ਬੁਰੀ ਤਰਾਂ ਸੜ ਕੇ ਸੁਆਹ ਹੋ ਗਿਆ. ਇਸ ਮੌਕੇ ਵਪਾਰ ਮੰਡਲ ਦਸੂਹਾ ਦੇ ਅਹੁਦੇਦਾਰਾਂ ਨੇ ਅੱਗ ਲੱਗਣ ਦੀ ਘਟਨਾ ਨਾਲ ਹੋਏ ਨੁਕਸਾਨ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ।

Comments are closed.

COMING SOON .....


Scroll To Top
11