Saturday , 26 May 2018
Breaking News
You are here: Home » PUNJAB NEWS » ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਬਾਣਗੜ ਸਾਹਿਬ ਦਾ ਰੌਚਕ ਇਤਿਹਾਸ

ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਬਾਣਗੜ ਸਾਹਿਬ ਦਾ ਰੌਚਕ ਇਤਿਹਾਸ

ਨੂਰਪੁਰ ਬੇਦੀ, 12 ਫਰਵਰੀ (ਐਮ.ਪੀ.ਸ਼ਰਮਾਂ)-ਬਲਾਕ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਸਿੰਬਲ ਮਾਜਰਾ ਵਿਖੇ ਸਥਿੱਤ ਗੁਰਦੁਆਰਾ ਸ਼੍ਰੀ ਬਾਣਗੜ ਸਾਹਿਬ ਦਾ ਇਤਿਹਾਸ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਵਾਪਰੀ ਮਹੱਤਵਪੂਰਨ ਘਟਨਾ ਨਾਲ ਜੁੜਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮੁਗਲ ਬਾਦਸ਼ਾਹ ਔਰੰਗਜੇਬ ਦੇ ਹੁਕਮਾਂ ਨਾਲ ਜਰਨੈਲ ਸੈਦ ਖਾਂ ਦਿੱਲੀ ਤੋਂ ਗੁਰੂ ਜੀ ਨੂੰ ਜਿਊਂਦਾ ਪਕੜ ਕੇ ਲਿਆਉਣ ਲਈ ਇੱਥੇ ਪਿੰਡ ਸਿੰਬਲ ਮਾਜਰਾ ਵਿਖੇ ਪਹੁੰਚੇ।ਰਸਤੇ ਵਿੱਚ ਉਹਨਾਂ ਦੀ ਭੈਣ ਨਸੀਰਾਂ ਦੇ ਵਾਰ-ਵਾਰ ਰੋਕਣ ‘ਤੇ ਵੀ ਉਹ ਨਾ ਮੰਨੇ ਅਤੇ ਆਪਣੀ ਜ਼ਿੱਦ ‘ਤੇ ਅੜੇ ਰਹੇ।ਇਹ ਸਭ ਕੁਝ ਦੇਖਦੇ ਹੋਏ ਉਹਨਾਂ ਦੀ ਭੈਣ ਨਸੀਰਾਂ ਨੇ ਗੁਰੂ ਜੀ ਨੂੰ ਅਰਦਾਸ ਕੀਤੀ ਕਿ ਮੇਰੇ ਵੀਰ ਜੀ ਨੂੰ ਸਮੱਤ ਬਖਸ਼ੋ।ਇਸ ਤੋਂ ਉਪਰੰਤ ਗੁਰੂ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੱਕ ਤੀਰ ਛੱਡਿਆ ਜੋ ਕਿ ਇੱਥੇ ਸਿੰਬਲ ਮਾਜਰਾ ਦੇ ਰੁੱਖ ਵਿੱਚ ਜਾ ਵੱਜਿਆ।ਜਦੋਂ ਸੈਦ ਖਾਂ ਨੇ ਵੇਖਿਆ ਕਿ ਇਹ ਗੁਰੂ ਜੀ ਦਾ ਤੀਰ ਹੈ ਤਾਂ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਗੁਰੂ ਜੀ ਤਾਂ ਕੋਈ ਜਾਦੂਗਰ ਨਹੀਂ ਹਨ।ਫਿਰ ਥੋੜੀ ਦੇਰ ਬਾਅਦ ਗੁਰੂ ਜੀ ਨੇ ਦੂਜਾ ਤੀਰ ਸੈਦ ਖਾਂ ਦੇ ਮੰਜੇ ਦੇ ਪਾਵੇ ਵਿੱਚ ਮਾਰਿਆ, ਜਿਸ ਦੇ ਨਾਲ ਉਹਨਾਂ ਨੇ ਚਿੱਠੀ ਲਿਖ ਕੇ ਭੇਜੀ ਕਿ ਠਮੈਂ ਕੋਈ ਜਾਦੂਗਰ ਨਹੀਂ ਹਾਂ, ਇਹ ਮੇਰਾ ਅਭਿਆਸ ਹੈ।ੂ ਇਹ ਚਿੱਠੀ ਪੜ ਕੇ ਸੈਦ ਖਾਂ ਨੂੰ ਸਮਝ ਆਈ ਕਿ ਸੱਚਮੁੱਚ ਹੀ ਗੁਰੂ ਜੀ ਦਿਲਾਂ ਦੀਆਂ ਜਾਨਣ ਵਾਲੇ ਹਨ ਅਤੇ ਫਿਰ ਸੈਦ ਖਾਂ ਨੂੰ ਭੈਣ ਨਸੀਰਾਂ ਦੁਆਰਾ ਗੁਰੂ ਜੀ ਨੂੰ ਕੀਤੀ ਬੇਨਤੀ ਵੀ ਯਾਦ ਆ ਗਈ।ਇਸ ਸਾਰੀ ਘਟਨਾ ਤੋਂ ਬਾਅਦ ਸੈਦ ਖਾਂ ਦਾ ਸਾਰਾ ਹੰਕਾਰ ਚੂਰ-ਚੂਰ ਹੋ ਗਿਆ।ਇਸ ਤੋਂ ਉਪਰੰਤ ਉਸ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਉਤਪੰਨ ਹੋਈ।ਗੁਰੂ ਜੀ ਦੇ ਦਰਸ਼ਨ ਕਰਕੇ ਸੈਦ ਖਾਂ ਨਿਹਾਲ ਹੋ ਗਿਆ ਅਤੇ ਗੁਰੂ ਜੀ ਦਾ ਸੇਵਕ ਬਣ ਗਿਆ।

Comments are closed.

COMING SOON .....
Scroll To Top
11