Wednesday , 21 November 2018
Breaking News
You are here: Home » PUNJAB NEWS » ਦਸ਼ਮੇਸ਼ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਤਮਗੇ

ਦਸ਼ਮੇਸ਼ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਤਮਗੇ

ਫਰੀਦਕੋਟ, 17 ਨਵੰਬਰ (ਗੁਰਜੀਤ ਰੋਮਾਣਾ)- ਰੋਪੜ ਵਿਖੇ ਹੋਈਆਂ ਗੰਨ ਸ਼ੂਟਿੰਗ ਦੀਆਂ 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿਚ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਖਿਡਾਰੀਆਂ ਨੇ ਵਖ-ਵਖ ਤਮਗੇ ਜਿਤੇ । ਪਿਸਟਲ ਅੰਡਰ-14 ਲੜਕਿਆਂ ਵਿਚ ਜਗਵਿਜੇ ਪ੍ਰਤਾਪ ਸਿੰਘ ਸੇਖੋਂ ਨੇ ਸਿਲਵਰ ਮੈਡਲ ਜਿਤਿਆ ਅਤੇ ਰਾਈਫ਼ਲ ਦੇ ਮੁਕਾਬਲੇ ਵਿਚ ਸਿਦਕਬੀਰ ਸਿੰਘ ਸਮਰਾ ਨੇ ਕਾਂਸੀ ਦਾ ਤਗਮਾ ਜਿਤਿਆ ਅਤੇ ਅੰਡਰ-14 ਫ਼ਰੀਦਕੋਟ ਟੀਮ ਨੇ ਚਾਂਦੀ ਦਾ ਤਗਮਾ ਜਿਤ ਕੇ ਫ਼ਰੀਦਕੋਟ ॥ਿਲ੍ਹੇ ਦਾ ਨਾਂ ਰੌਸ਼ਨ ਕੀਤਾ> ਅੰਡਰ-14 ਲੜਕੀਆਂ ਦੀ ਟੀਮ ਵਿਚ ਪਬਲਿਕ ਸਕੂਲ ਦੀ ਇਬਾਦਤ ਸੇਖੋਂ ਨੇ ਭਾਗ ਲੈ ਕੇ ਚਾਂਦੀ ਦਾ ਤਗਮਾ ਜਿਤਿਆ। ਜੇਤੂ ਖਿਡਾਰੀਆਂ ਦੇ ਸਕੂਲ ਪਹੁੰਚਣ ‘ਤੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ. ਗੁਰਚਰਨ ਸਿੰਘ ਨੇ ਨਿਘਾ ਸਵਾਗਤ ਕੀਤਾ ਅਤੇ ਨੈਸ਼ਨਲ ਦੇ ਮੁਕਾਬਲੇ ਲਈ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿਤੀਆਂ। ਸਕੂਲ ਦੇ ਸਪੋਰਟਸ ਮੈਨੇਜਰ ਜੁਗਰਾਜ ਸਿੰਘ ਮਾਨ ਅਤੇ ਕੋਆਰਡੀਨੇਟਰ ਸ੍ਰੀਮਤੀ ਨੀਰਜ ਸੇਠੀ ਅਤੇ ਖਿਡਾਰੀਆਂ ਨੂੰ ਚੰਗੀ ਕਾਰਗੁਜਾਰੀ ‘ਤੇ ਬਹੁਤ-ਬਹੁਤ ਵਧਾਈ ਦਿੱਤੀ।

Comments are closed.

COMING SOON .....


Scroll To Top
11