Thursday , 27 June 2019
Breaking News
You are here: Home » NATIONAL NEWS » ਦਲਿਤ ਭਾਈਚਾਰੇ ਵੱਲੋਂ ਸਫਲ ਭਾਰਤ ਬੰਦ ਮੱਧਪ੍ਰਦੇਸ਼ ’ਚ 4 ਦੀ ਮੌਤਾਂ-ਕਰਫਿਊ

ਦਲਿਤ ਭਾਈਚਾਰੇ ਵੱਲੋਂ ਸਫਲ ਭਾਰਤ ਬੰਦ ਮੱਧਪ੍ਰਦੇਸ਼ ’ਚ 4 ਦੀ ਮੌਤਾਂ-ਕਰਫਿਊ

ਪੰਜਾਬ ’ਚ ਕਈ ਜਗ੍ਹਾ ਭੰਨਤੋੜ ਝ ਸੜਕਾਂ ਅਤੇ ਬਾਜ਼ਾਰ ਰਹੇ ਸੁੰਨਸਾਨ

ਨਵੀਂ ਦਿੱਲੀ/ਚੰਡੀਗੜ੍ਹ, 2 ਅਪ੍ਰੈਲ- ਦਲਿਤ ਭਾਈਚਾਰੇ ਵੱਲੋਂ ਐਸਟੀ/ਐਸਟੀ ਐਕਟ ਨੂੰ ਨਰਮ ਕਰਨ ਵਿਰੁੱਧ ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਬੇਮਿਸਾਲ ਹੁੰਗਾਰਾ ਮਿਲਿਆ ਹੈ। ਇਸ ੌਦੌਰਾਨ ਬਾਜ਼ਾਰਾਂ ਅਤੇ ਸੜਕਾਂ ’ਤੇ ਸੁੰਨਸਾਨ ਰਹੀ। ਕੁਝ ਥਾਵਾਂ ’ਤੇ ਇਹ ਰੋਸ ਪ੍ਰਦਰਸ਼ਨ ਹਿੰਸਕ ਹੋ ਗਿਆ। ਦਲਿਤ ਸੰਗਠਨ ਨੇ ਦੇਸ਼ ਭਰ ‘ਚ ਜ਼ੋਰਦਾਰ ਪ੍ਰਦਰਸ਼ਨ ਕੀਤੇ। ਭਾਰਤ ਬੰਦ ਦੇ ਸਦੇ ‘ਤੇ ਦੇਸ਼ ਦੇ ਅਲਗ-ਅਲਗ ਸ਼ਹਿਰਾਂ ‘ਚ ਦਲਿਤ ਸੰਗਠਨਾਂ ਨੇ ਸਮਰਥਨ ‘ਚ ਸੜਕਾਂ ‘ਤੇ ਜਾਮ ਲਗਾਇਆਂ ਅਤੇ ਟਰੇਨਾਂ ਨੂੰ ਰੋਕਿਆ। ਯੂਪੀ ਤੋਂ ਲੈ ਬਿਹਾਰ ਤੇ ਰਾਜਸਥਾਨ ਤਕ ਕਈ ਸ਼ਹਿਰਾਂ ’ਚ ਤੋੜਫੋੜ, ਪੱਥਰਬਾਜ਼ੀ ਅਤੇ ਸਾੜ ਦੀਆਂ ਘਟਨਾਵਾਂ ਸਾਹਮਣੇ ਆਈਆਂ।ਪ੍ਰਦਰਸ਼ਨ ਦੇ ਦੌਰਾਨ ਹਿੰਸਕ ਝੜਪ ’ਚ ਮਧਪ੍ਰਦੇਸ਼ ’ਚ ਪੁਲਿਸ ਫਾਈਰਿੰਗ ’ਚ 2 ਵਿਅਕਤੀ ਦੀ ਮੌਤ ਹੋ ਗਈ ਹੈ।ਜਿਸ ਦੇ ਬਾਅਦ ਇਲਾਕੇ ’ਚ ਕਰਫਿਊ ਲਗਾ ਦਿਤਾ ਹੈ।ਜਦਕਿ ਦੂਸਰੇ ਪਾਸੇ ਗਵਾਲੀਅਰ ‘ਚ ਪ੍ਰਦਰਸ਼ਨ ਕਰ ਰਹੇ ਦੋ ਸਮੂਹਾਂ ‘ਚ ਲੜਾਈ ਦੇ ਕਾਰਨ ਦੋ ਮੌਤਾਂ ਹੋ ਗਈਆਂ ਹਨ। ਰਾਜਸਥਾਨ ਦੇ ਅਲਵਰ ‘ਚ ਅੰਦੋਲਨ ਹੋਣ ‘ਤੇ ਪੁਲਿਸ ਦੀ ਫਾਈਰਿੰਗ ‘ਚ ਤਿੰਨ ਨੌਜਵਾਨ ਜਖਮੀ ਹੋ ਗਏ।
ਪੰਜਾਬ ‘ਚ ਕਈ ਜਗ੍ਹਾ ਕੀਤੀ ਭੰਨਤੋੜ ਭਾਰਤ ਬੰਦ ਦੌਰਾਨ ਪੰਜਾਬ ਦੀਆਂ ਕਈ ਥਾਵਾਂ ਤੋਂ ਭੰਨਤੋੜ ਦੀਆਂ ਖਬਰਾਂ ਹਨ। ਪ੍ਰਦਰਸ਼ਨ ਦੌਰਾਨ ਕਪੂਰਥਲਾ ‘ਚ ਇਕ ਪੀਜ਼ਾ ਦੀ ਦੁਕਾਨ ’ਤੇ ਪਥਰਾਅ ਕੀਤਾ ਗਿਆ। ਇਸੇ ਤਰ੍ਹਾਂ ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ਨੂੰ ਵੀ ਬੰਦ ਕੀਤਾ ਗਿਆ ਹੈ।ਲੁਧਿਆਣਾ ਵਿੱਚ ਸ਼ਤਾਬਦੀ ਨੂੰ ਰੋਕ ਦਿੱਤਾ ਗਿਆ। ਸਰਕਾਰੀ ਅਤੇ ਦੂਸਰੀ ਬੱਸ ਸੇਵਾ ਬੰਦ ਰਹੀ। ਸਕੂਲ ਕਾਲਜ ਸਰਕਾਰ ਵੱਲੋਂ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ। ਪੰਜਾਬ ਵਿੱਚ ਮੋਬਾਇਲ ਨੈਟ ਸੇਵਾਵਾਂ ਸੋਮਵਾਰ ਸ਼ਾਮ ਤੋਂ ਬੰਦ ਹਨ। ਇਸ ਦੌਰਾਨ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵੀ ਨਹੀਂ ਹੋ ਸਕੀਆਂ। ਇਸੇ ਦੌਰਾਨ ਜਲੰਧਰ ਦੇ ਗਾਜ਼ੀ ਗੁਲਾ ਫਾਟਕ ‘ਤੇ ਪ੍ਰਦਰਸ਼ਨਕਾਰੀਆਂ ਵਲੋਂ ਟਰੇਨ ਰੋਕੀ ਗਈ। ਅੰਮ੍ਰਿਤਸਰ ਰੂਟ ‘ਤੇ ਚਲਣ ਵਾਲੀਆਂ ਟਰੇਨਾਂ ਦੀ ਆਵਾਜਾਈ ਬੰਦ ਕਰ ਦਿਤੀ ਗਈ ਹੈ। ਉਥੇ ਹੀ ਵਾਲਮੀਕਿ ਸੰਗਠਨਾਂ ਅਤੇ ਦਲਿਤ ਭਾਈਚਾਰੇ ਵਲੋਂ ਫਿਰੋਜ਼ਪੁਰ ਸ਼ਹਿਰ ਦੀ ਰੇਲਵੇ ਕ੍ਰਾਸਿੰਗ ‘ਤੇ ਫਾਜ਼ਿਲਕਾ ਪ੍ਰੀਤਮ ਪੁਲਸ ਫੋਰਸ ਸਮੇਤ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਰੋਸ ਜ਼ਾਹਰ ਕਰ ਰਹੇ ਲੋਕਾਂ ਨੂੰ ਸਮਝਾਇਆ ਅਤੇ ਕਾਨੂੰਨ ਵਿਵਸਥਾ ਅਤੇ ਆਪਸੀ ਭਾਈਚਾਰੇ ਬਣਾਏ ਰਖਣ ਦੀ ਅਪੀਲ ਕੀਤੀ। ਐਸ. ਐਸ. ਪੀ. ਫਿਰੋਜ਼ਪੁਰ ਵਲੋਂ ਸਮਝਾਏ ਜਾਣ ‘ਤੇ ਰੋਸ ਜ਼ਾਹਰ ਕਰ ਰਹੇ ਲੋਕਾਂ ਵਲੋਂ ਰੇਲਗਡੀ ਨੂੰ ਜਾਣ ਦਿਤਾ ਗਿਆ। ਉਥੇ ਹੀ ਲੁਧਿਆਣਾ ‘ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਅਤੇ ਸਾਰੇ ਮੁਖ ਚੌਕਾਂ ‘ਤੇ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। ਸਰਕਾਰੀ ਬਸਾਂ ਸਮੇਤ ਇੰਟਰਨੈਟ, ਸਕੂਲ-ਕਾਲਜ ਸਾਰੇ ਬੰਦ ਰਹੇ। ਹਾਲਾਂਕਿ ਜ਼ਰੂਰੀ ਸੇਵਾਵਾਂ ਨੂੰ ਇਸ ਬੰਦ ਤੋਂ ਬਾਹਰ ਰਖਿਆ ਗਿਆ ਹੈ। ਪੁਲਸ ਮੁਤਾਬਕ ਸੁਰਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਰਹੀ ਹੈ। ਪੁਲਸ ਕਾਨੂੰਨ ਵਿਵਸਥਾ ਨੂੰ ਬਣਾ ਕੇ ਰਖਣ ਲਈ ਵਚਨਬਧ ਹੈ।

Comments are closed.

COMING SOON .....


Scroll To Top
11