Wednesday , 19 December 2018
Breaking News
You are here: Home » PUNJAB NEWS » ਦਲਜੀਤ ਸਿੰਘ ਪਿੰਡ ਲਹਿਰੀ ਦੇ ਨੰਬਰਦਾਰ ਨਿਯੁਕਤ

ਦਲਜੀਤ ਸਿੰਘ ਪਿੰਡ ਲਹਿਰੀ ਦੇ ਨੰਬਰਦਾਰ ਨਿਯੁਕਤ

ਤਲਵੰਡੀ ਸਾਬੋ, 12 ਮਾਰਚ (ਰਾਮ ਰੇਸ਼ਮ ਨਥੇਹਾ)-ਨਜ਼ਦੀਕੀ ਪਿੰਡ ਲਹਿਰੀ ਦੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪਿੰਡ ਪ੍ਰਧਾਨ ਨੂੰ ਪਿੰਡ ਦੇ ਨੰਬਰਦਾਰ ਨਿਯੁਕਤ ਕੀਤਾ ਗਿਆ ਹੈ।ਸਬੰਧਿਤ ਵਿਭਾਗ ਕੋਲੋਂ ਆਪਣਾ ਲੰਬਰਦਾਰ ਬਣਨ ਦਾ ਪਹਿਚਾਣ ਪਤਰ ਪ੍ਰਾਪਤ ਕਰਨ ਤੋਂ ਬਾਅਦ ਮੀਡੀਆ ਨਾਲ ਗਲਬਾਤ ਦੌਰਾਨ ਉਹਨਾਂ ਦਸਿਆ ਕਿ ਪਹਿਲਾਂ ਉਹਨਾਂ ਦੇ ਸਤਿਕਾਰਯੋਗ ਪਿਤਾ ਸਵ: ਗੁਰਚਰਨ ਸਿੰਘ ਪਿੰਡ ਲਹਿਰੀ ਦੇ ਲੰਬਰਦਾਰ ਇਹ ਸੇਵਾ ਨਿਭਾਅ ਰਹੇ ਸਨ। ਪਿਛਲੇ ਦਿਨੀਂ ਉਹਨਾਂ ਦੇ ਸਵਰਗ ਸਿਧਾਰ ਜਾਣ ਤੋਂ ਬਾਅਦ ਅਜ ਇਹ ਸੇਵਾ ਉਹਨਾਂ ਨੂੰ ਸੌਂਪੀ ਗਈ ਹੈ। ਉਹਨਾਂ ਦਸਿਆ ਕਿ ਜਿਥੇ ਉਹ ਕਿਸਾਨ ਯੂਨੀਅਨ ਰਾਹੀਂ ਕਿਸਾਨੀ ਮਸਲਿਆਂ ਨੂੰ ਹਲ ਕਰਨ ਦਾ ਯਤਨ ਕਰ ਰਹੇ ਹਨ ਉਥੇ ਉਹ ਲੰਬਰਦਾਰੀ ਨਾਲ ਸਬੰਧਿਤ ਪਿੰਡ ਦਾ ਹਰ ਇਕਨ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਸਰਕਾਰ ਅਤੇ ਸਬੰਧਿਤ ਵਿਭਾਗ ਦਾ ਧੰਨਵਾਦ ਵੀ ਕੀਤਾ।

Comments are closed.

COMING SOON .....


Scroll To Top
11