Monday , 14 October 2019
Breaking News
You are here: Home » BUSINESS NEWS » ਦਲਜੀਤ ਸਿੰਘ ਆਹਲੂਵਾਲੀਆ ਨੇ ਚੇਅਰਮੈਨ ਦਾ ਅਹੁਦਾ ਸੰਭਾਲਦਿਆਂ ਹੀ ਦਿੱਤੇ ਸਖ਼ਤ ਨਿਰਦੇਸ਼

ਦਲਜੀਤ ਸਿੰਘ ਆਹਲੂਵਾਲੀਆ ਨੇ ਚੇਅਰਮੈਨ ਦਾ ਅਹੁਦਾ ਸੰਭਾਲਦਿਆਂ ਹੀ ਦਿੱਤੇ ਸਖ਼ਤ ਨਿਰਦੇਸ਼

ਜਲੰਧਰ, 10 ਜੁਲਾਈ (ਰਾਜੂ ਸੇਠ)- ਜਲੰਧਰ ਇਮਪਰੋਵਮੈਂਟ ਟ੍ਰਸਟ ਦੇ ਨਵੇਂ ਬਣੇ ਚੇਅਰਮੈਨ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ, ਆਪਣੇ ਸਟਾਫ ਨਾਲ ਮੀਟਿੰਗ ਕੀਤੀ, ਜਿਸ ਵਿੱਚ ਸਾਫ ਤੌਰ ਤੇ ਕਿਹਾ ਗਿਆ ਕੇ ਕੰਮ ਨੂੰ ਲੈ ਕੇ ਕਿਸੇ ਤਰਾਂ ਦੀ ਅਣਗਹਿਲੀ ਜਾਂ ਰਿਸ਼ਵਤਖ਼ੋਰੀ ਬਰਦਾਸ਼ਤ ਨਹੀਂ ਹੋਵੇਗੀ, ਉਹਨਾਂ ਕਿਹਾ ਕੇ ਲੋਕਾਂ ਦਾ ਕੰਮ ਪਹਿਲ ਦੇ ਅਧਾਰ ਤੇ ਹੋਵੇਗਾ। ਚੇਅਰਮੈਨ ਨੇ ਕਿਹਾ ਕੇ ਇਮਪਰੋਵਮੇੰਟ ਟ੍ਰਸਟ ਨੂੰ ਆਰਥਿਕ ਸੰਕਟ ਤੋਂ ਬਾਹਰ ਲਿਆਂਦਾ ਜਾਵੇਗਾ। ਉਹਨਾਂ ਸਟਾਫ਼ ਨੂੰ ਕਿਹਾ ਕੇ ਕਿਸੇ ਵੀ ਕੰਮ ਵਿੱਚ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਹੋਵੇਗੀ, ਜੇਕਰ ਕਿਸੇ ਦੀ ਵੀ ਕੋਈ ਸ਼ਿਕਾਇਤ ਜਾਂ ਕੰਮ ਕਰਨ ਚ ਦੇਰੀ, ਜਾਂ ਰਿਸ਼ਵਤ ਦਾ ਮਾਮਲਾ ਸਾਮਣੇ ਆਇਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕੇ ਸਬ ਤੋਂ ਪਹਿਲਾਂ ਵਿਕਾਸ ਵੱਲ ਧਿਆਨ ਦਿੱਤਾ ਜਾਵੇਗਾ। ਉਹਨਾਂ ਦਾ ਦਾ ਦਾਵਾ ਹੈ ਕੇ ਸੂਰਿਆ ਇਨਕਲੇਵ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ,ਕਿਸੇ ਤਰਾਂ ਦੀ ਵਿਕਾਸ ਵਿੱਚ ਕਮੀ ਨਹੀਂ ਆਣ ਦਿੱਤੀ ਜਾਵੇਗੀ.ਸੂਰਿਆ ਇਨਕਲੇਵ ਅਕ?ਸਟੈਨਸ਼ਨ ਦੇ ਸੋਸਾਇਟੀ ਵਲੋਂ ਆਏ ਨੁਮਾਇੰਦੇ ਨਾਲ ਵੀ ਮੀਟਿੰਗ ਕੀਤੀ ਅਤੇ ਭਰੋਸਾ ਦਵਾਇਆ ਕੇ ਤੁਹਾਡੇ ਸਾਰੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ,ਅਗਰ ਤੁਸੀਂ ਸਾਡਾ ਸਾਥ ਦੇਵੋਗੇ. ਸਿੰਘਮ ਲੇਡੀ ਈ.ਓ ਨੇ ਵੀ ਦੁਬਾਰਾ ਚਾਰਜ ਲਿਆ- ਕੁਝ ਦਿਨ ਪਹਿਲਾਂ ਹੀ ਈ.ਓ ਸ?ਮਤੀ ਸੁਰਿੰਦਰ ਕੁਮਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ.ਪਰ ਚੇਅਰਮੈਨ ਦੇ ਅਹੁਦਾ ਸੰਭਾਲਦਿਆਂ ਹੀ ,ਪੰਜਾਬ ਸਰਕਾਰ ਨੇ ਦੁਬਾਰਾ ਇਹਨਾਂ ਦੀ ਨਿਯੁਕਤੀ ਜਲੰਧਰ ਈ.ਓ ਵਜੋਂ ਕਰ ਦਿਤੀ ਗਈ ਤੇ ਆਪਣਾ ਕਾਰਜਕਾਲ ਸੰਭਾਲ ਲਿਆ ਤੇ ਸ਼ਾਇਦ ਸ਼ਹਿਰ ਦੇ ਚੰਦ ਲੋਕਾਂ ਨੂੰ ਇਹਨਾਂ ਦੀ ਨਿਯੁਕਤੀ ਪਸੰਦ ਨਹੀਂ ਆਵੇਗੀ।

Comments are closed.

COMING SOON .....


Scroll To Top
11