Monday , 19 August 2019
Breaking News
You are here: Home » HEALTH » ਦਰਦਨਾਕ ਸੜ੍ਹਕ ਹਾਦਸੇ ’ਚ ਔਰਤ ਦੀ ਮੌਤ-ਡੇਢ ਸਾਲਾ ਬੱਚੀ ਦਾ ਹੋਇਆ ਵਾਲ ਵਾਲ ਬਚਾਅ

ਦਰਦਨਾਕ ਸੜ੍ਹਕ ਹਾਦਸੇ ’ਚ ਔਰਤ ਦੀ ਮੌਤ-ਡੇਢ ਸਾਲਾ ਬੱਚੀ ਦਾ ਹੋਇਆ ਵਾਲ ਵਾਲ ਬਚਾਅ

ਮੋਰਿੰਡਾ, 2 ਮਈ (ਹਰਜਿੰਦਰ ਸਿੰਘ ਛਿੱਬਰ)- ਮੋਰਿੰਡਾ-ਚੰਡੀਗੜ੍ਹ ਮਾਰਗ ’ਤੇ ਵਾਪਰੇ ਸੜ੍ਹਕ ਹਾਦਸੇ ’ਚ ਇੱਕ ਔਰਤ ਦੀ ਮੌਕੇ ’ਤੇ ਹੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਲਗੱਭਗ ਪੌਣੇ ਅੱਠ ਵਜੇ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਉਕਤ ਔਰਤ ਅਪਣੀ ਡੇਢ ਸਾਲਾ ਬੱਚੀ ਨੂੰ ਨਾਲ ਲੈ ਕੇ ਅਪਣੇ ਪਤੀ ਦੇ ਮੋਟਰਸਾਈਕਲ ਪਿੱਛੇ ਬੈਠੀ ਸਕੂਲ ਵਿੱਚ ਪੜ੍ਹਾਉਣ ਜਾ ਰਹੀ ਸੀ। ਇਸ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਸਿਟੀ ਪੁਲਿਸ ਥਾਣਾ ਮੋਰਿੰਡਾ ਦੇ ਏ.ਐਸ.ਆਈ ਸਿਮਰਜੀਤ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਵਾਰਡ ਨੰਬਰ 4 ਨੇੜੇ ਰੈਸਟ ਹਾਊਸ ਮੋਰਿੰਡਾ ਅਪਣੇ ਮੋਟਰਸਾਇਕਲ ਨੰਬਰ ਪੀ.ਬੀ – 12, ਏ.ਡੀ 5765 ’ਤੇ ਅਪਣੀ ਪਤਨੀ ਰਵਿੰਦਰ ਕੌਰ ਨੂੰ ਲੈ ਕੇ ਪਿੰਡ ਮੜੋਲੀ ਖ਼ੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਛੱਡਣ ਜਾ ਰਿਹਾ ਸੀ ਜਿੱਥੇ ਉਹ ਅਧਿਆਪਕਾ ਵੱਜੋਂ ਸੇਵਾਵਾਂ ਨਿਭਾਅ ਰਹੇ ਸੀ। ਮੋਟਰਸਾਇਕਲ ’ਤੇ ਉਨ੍ਹਾਂ ਦੀ ਕਰੀਬ ਡੇਢ ਸਾਲਾ ਬੱਚੀ ਹਰਨੀਤ ਕੌਰ ਵੀ ਨਾਲ ਸੀ। ਜਦੋ ਉਹ ਉ¦ਪਿਕ ਪੈਲਿਸ ਮੋਰਿੰਡਾ ਨੇੜੇ ਪਹੁੰਚੇ ਤਾਂ ਪਿੱਛੋ ਆ ਰਹੇ ਇੱਕ ਟਿੱਪਰ ਪੀ.ਬੀ 11 ਸੀ ਬੀ 6321 ਨੇ ਮੋਟਰਸਾਇਕਲ ਨੂੰ ਹਲਕੀ ਜਿਹੀ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਇਕਲ ਦੇ ਪਿੱਛੇ ਬੈਠੀ ਦਵਿੰਦਰ ਸਿੰਘ ਦੀ ਪਤਨੀ ਦਵਿੰਦਰ ਕੌਰ ਅਤੇ ਹਰਨੀਤ ਥੱਲੇ ਡਿੱਗ ਗਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰਵਿੰਦਰ ਕੌਰ ਟਿੱਪਰ ਦੇ ਟਾਇਰਾਂ ਥੱਲੇ ਆ ਕੇ ਬੂਰੀ ਤਰ੍ਹਾਂ ਕੁਚਲੀ ਗਈ ਜਿਸਦੀ ਮੋਕੇ ’ਤੇ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਬੇਟੀ ਹਰਨੀਤ ਕੌਰ ਦਾ ਵਾਲ ਵਾਲ ਬਚਾਅ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਮੋਰਿੰਡਾ ਸਿਟੀ ਮੋਰਿੰਡਾ ਪੁਲਿਸ ਨੇ ਮੋਕੇ ’ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਅਤੇ ਟਿੱਪਰ ਨੂੰ ਅਪਣੇ ਕਬਜੇ ਵਿੱਚ ਲੈ ਲਿਆ। ਜਦਕਿ ਟਿੱਪਰ ਚਾਲਕ ਟਿੱਪਰ ਛੱਡ ਕੇ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਇਸ ਸਬੰਧੀ ਮੋਰਿੰਡਾ ਪੁਲਿਸ ਵੱਲੋ ਟਿੱਪਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ।

Comments are closed.

COMING SOON .....


Scroll To Top
11