Tuesday , 20 August 2019
Breaking News
You are here: Home » Editororial Page » ਦਇਆ ਦਾ ਸਾਗਰ ਪ੍ਰਭੂ ਯਿਸੂ ਮਸੀਹ

ਦਇਆ ਦਾ ਸਾਗਰ ਪ੍ਰਭੂ ਯਿਸੂ ਮਸੀਹ

ਪ੍ਰਭੂ ਯਿਸੂ ਮਸੀਹ ਇਸਾਰਾਈਲ ਦੇ ਪਵਿੱਤਰ ਸਹਿਰ ਯਰੂਸਲਹਮ ਵਿਖੇ ਇਕ ਧਰਮੀ ਔਰਤ ਮਜਿਰਮ ਜੋ ਕੁਆਰੀ ਸੀ ਪਵਿੱਤਰ ਆਤਮਾ ਦੇ ਜਰੀਏ ਦੀ ਕੁੱਖ ਤੋ ਪੈਂਦਾ ਹੋ ਕਿ ਧਰਤੀ ਤੇ ਧਰਮ ਅਤੇ ਨਿਆਂ ਦਾ ਰਾਜ ਸਥਾਪਤ ਕਰਨ ਅਤੇ ਮਨੁੱਖਤਾ ਨੂੰ ਪਾਪਾ ਦੀ ਦਲ ਦਲ ਵਿਚੋ ਕੱਢਕੇ ਸਵਰਗ ਦੇ ਰਾਜ ਲਈ ਤਿਆਰ ਕਰਨ ਦੇ ਮੰਤਵ ਨਾਲ ਆਇਆ। ਇਸ ਸਬੰਧ ਵਿਚ ਪ੍ਰਭੂ ਯਿਸੂ ਮਸੀਹ ਦੇ ਧਰਤੀ ਤੋ ਆਉਣ ਤੋ ਹਜਾਰਾ ਸਾਲ ਪਹਿਲਾ ਹੀ ਨਬੀਆਂ ਨੇ ਭਵਿੱਖ ਬਾਣੀ ਕੀਤੀ ਸੀ ਇਸ ਭਵਿੱਖ ਬਾਣੀ ਵਿਚ ਪਵਿੱਤਰ ਬਾਇਬਲ ਦੀ ਕਿਤਾਬ ਯਿਰਮਿਯਾਹ 23.5 ਵਿਚ ਇੰਝ ਲਿਖਿਆ ਹੈ ਕਿ ਵੇਖੋ ਉਹ ਦਿਨ ਆਉਦੇ ਹਨ ਯਹੋਵਾਹ ਦਾ ਵਾਕ ਹੈ ਕਿ ਮੈ ਦਾਉਦ ਲਈ ਇਕ ਧਰਮੀ ਸ਼ਾਖ ਖੜੀ ਕਰਾਂਗਾ, ਉਹ ਰਾਜਾ ਹੋ ਕਿ ਰਾਜ ਕਰੇਗਾ ਅਤੇ ਬੁੱਧਮਾਨ ਹੋਵੇਗਾ ਅਤੇ ਦੇਸ਼ ਵਿਚ ਇਨਸਾਫ ਅਤੇ ਧਰਮ ਦੇ ਕੰਮ ਕਰੇਗਾ।
ਪ੍ਰਭੂ ਯਿਸੂ ਮਸੀਹ ਧਰਤੀ ਤੇ ਓਸ ਧਰਮ ਦੀ ਸਥਾਪਨਾ ਕਰਨ ਲਈ ਆਏ ਜੋ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੈ ਉਹ ਧਰਮ ਨਹੀ ਜੋ ਮਨੁੱਖ ਨੂੰ ਮਨੁੱਖ ਤੋ ਵੱਖ ਕਰਦਾ ਹੈ। ਅਜਿਹੇ ਧਰਮ ਦੀ ਸਥਾਪਨਾ ਕਰਨ ਲਈ ਪ੍ਰਭੂ ਯਿਸੂ ਮਸੀਹ ਨੇ ਮਨੁੱਖਤਾ ਨੂੰ ਇਹ ਉਪਦੇਸ਼ ਦਿੱਤਾ। ਕਿ ਇਕ ਦੁਸਰੇ ਨਾਲ ਪਿਆਰ ਕਰੋ। ਅਪਣੇ ਪੜੋਸੀ ਨੂੰ ਅਪਣੇ ਜਿਹਾ ਪਿਆਰ ਕਰੋ, ਆਪਣੇ ਵੇਰੀਆ ਨੂੰ ਪਿਆਰ ਕਰੋ, ਜੋ ਕੋਈ ਤੁਹਾਡੀ ਇਕ ਗੱਲ ਤੇ ਚਪੇੜ ਮਾਰੇ ਦੁਜੀ ਵੀ ਉਸ ਵੱਲ ਕਰ ਦਿਓ,ਜੇ ਤੁਹਾਡੇ ਕੋਲ 2 ਕੁੜਤੇ ਹਨ ਤਾ ਇਕ ਜਰੂਰਤ ਮੰਦ ਨੂੰ ਦੇ ਦਿਓ ਉਹਨਾ ਕਿਹਾਕਿ ਅਪਣੇ ਸਤਾਉਣ ਵਾਲਿਆ ਨੂੰ ਇੱਕ ਵਾਰ ਨਹੀ ਸੱਤਰ ਵਾਰ ਮਾਫ ਕਰਕੇ ਉਸ ਵੱਲ ਪਿਆਰ ਦਾ ਹੱਥ ਵਧਾਓ।
ਪ੍ਰਭੂ ਯਿਸੂ ਮਸੀਹ ਨੇ ਅਜਿਹੇ ਪ੍ਰੇਮ ਸਦਭਾਵਨਾ ਵਾਲੇ ਧਰਮ ਦੀ ਸਥਾਪਨਾ ਕਰਨ ਲਈ ਕਈ ਅਜਮਾਇਸ਼ਾ ਅਤੇ ਬਹੁਤ ਸਾਰੇ ਦੁੱਖਾ ਚੋ ਦੀ ਉਹਨਾ ਨੂੰ ਗੁਜਰਨਾ ਪਿਆ। ਅਪਣਾ ਕੀਮਤੀ ਲਹੂ ਬਹਾਇਆ।ਇਥੋ ਤੱਕ ਕਿ ਪ੍ਰਭੂ ਯਿਸੂ ਮਸੀਹ ਨੂੰ ਧਰਮ ਅਤੇ ਨਿਆ ਵਾਲੇ ਰਾਜ ਦੀ ਸਥਾਪਨਾ ਕਰਨ, ਮਨੁੱਖ ਜੋ ਪਾਪ ਦੀ ਦਲ ਦਲ ਵਿਚ ਧਸਿਆ ਹੋਇਆ ਸੀ ਨੂੰ ਪਾਪਾ ਤੋ ਮੁੱਕਤ ਕਰਨ ਲਈ ਬਹੁਤ ਹੀ ਦਰਦ ਨਾਕ ਸਲੀਬੀ ਮੌਤ ਵੀ ਝਲਣੀ ਪਈ। ਪ੍ਰਭੂ ਯਿਸੂ ਮਸੀਹ ਨੂੰ 39 ਕੋਰੜੇ ਮਾਰੇ ਗਏ, ਸਿਰ ਤੇ ਕੰਡਿਆ ਦਾ ਤਾਜ ਪਾਇਆ ਗਿਆ, ਹਥਾ ਪੈਰਾ ਵਿਚ ਕਿਲ ਠੋਕੇ ਗਏ ਪ੍ਰਭੂ ਯਿਸੂ ਮਸੀਹ ਨੇ ਅਜੀਹੀ ਦਰਦ ਨਾਲ ਪੀੜਾ ਵੀ ਸਮੁੱਚੀ ਮਨੱਖਤਾ ਨੂੰ ਪਾਪਾ ਤੋ ਮੁੱਕਤ ਕਰਨ ਲਈ ਸਹੀ ਪ੍ਰਭੂ ਯਿਸੂ ਮਸੀਹ ਦਿਆ ਦੇ ਸਾਗਰ ਸਨ। ਉਹਨਾ ਨੇ ਸਲੀਬ ਉਤੇ ਵੀ ਆਪਣੇ ਵੈਰੀਆ ਭਾਵ ਉਹਨਾ ਨੂੰ ਸਲੀਬ ਤੇ ਚੜਾਉਣ ਵਾਲਿਆ ਲਈ ਪ੍ਰਮੇਸ਼ਵਰ ਕੋਲੋ ਪ੍ਰਾਰਥਨਾ ਕੀਤੀ ਕਿ ‘‘ ਹੈ ਪ੍ਰਮੇਸ਼ਵਰ (ਪਿਤਾ) ਇਹਨਾਂ ਨੂੰ ਮਾਫ ਕਰ ਕਿਉਕਿ ਇਹ ਨਹੀ ਜਾਂਣਦੇ ਕਿ ਉਹ ਕੀ ਕਰ ਰਹੇ ਹਨ’’।
ਪ੍ਰਭੂ ਯਿਸੂ ਮਸੀਹ ਜਦੋ ਸਲੀਬ ਤੇ ਲਟਕੇ ਹੋਏ ਸਨ ਅਤੇ ਉਹਨਾ ਦੇ ਪ੍ਰਾਂਣ ਤਿਆਗਣ ਦਾ ਸਮਾ ਆਇਆ ਤਾ ਉਸ ਵੇਲੇ ਕਈ ਹੈਰਾਨ ਕਰਨ ਵਾਲੀਆ ਘੱਟਨਾਂਵਾਂ ਵਾਪਰੀਆਂ ਜਿਸ ਬਾਰੇ ਪਵਿੱਤਰ ਬਾਇਬਲ ਵਿੱਚ ਇੰਝ ਲਿਖਿਆ ਹੈ ‘‘ ਦੁਪਹਿਰ ਤੋ ਲੈ ਕਿ ਤੀਏ ਪਹਿਰ ਤੀਕਰ ਸਾਰੀ ਧਰਤੀ ਉਤੇ ਅਨ੍ਹੇਰਾ ਰਿਹਾ,ਆਰ ਤੀਏ ਕੁਪਹਿਰ ਯਿਸੂ ਨੇ ਉਚੀ ਅਵਾਜ ਨਾਲ ਪੁਕਾਰਿਆਂ ਕਿ ‘‘ +ਏਲੀ ਏਲੀ ਲਮਾਂ ਸਬਕਤਾਨੀ ’’ ੍ਯਜਿਸ ਦਾ ਅਰਥ ਹੈ ਮੇਰੇ ਪ੍ਰਮੇਸ਼ਵਰ ਹੈ ਮੇਰੇ ਪ੍ਰਮੇਸ਼ਵਰ ਤੈਂ ਮੈਨੂੰ ਕਿਉਂ ਛੱਡ ਦਿੱਤਾ’’। ਯਿਸੂ ਨੇ ਫਿਰ ਉਚੀ ਅਵਾਜ ਨਾਲ ਪੁਕਾਰ ਕੇ ਅਪਣੀ ਜਾਨ ਦੇ ਦਿੱਤੀ ਆਰ ਵੇਖੋ ਹੈਕਲ ਦਾ ਪੜਦਾ ਉਪਰੋ ਲੈ ਕਿ ਹੇਠਾਂ ਤਾਂਈ ਪਾਟ ਕਿ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਭਿੜਕ ਗਏ ਅਤੇ ਕਬਰਾਂ ਖੁੱਲ ਗਈਆਂ ਆਰ ਸੁਤੇ ਹੋਏ ਸੰਤਾਂ ਦੀਆਂ ਬਥੇਰੀਆਂ ਲੋਥਾ ਉਠਾਈਆਂ ਗਈਆਂ ਅਤੇ ਉਸ ਦੇ (ਪ੍ਰਭੂ ਯਿਸੂ) ਦੇ ਜੀਓੂ ੳੁਠਣ ਤੋ ਪਿਛੋ ਉਹ ਕਬਰਾਂ ਵਿਚੋਂ ਨਿਕਲ ਕਿ ਪਵਿੱਤਰ ਸਹਿਰ ਦੇ ਅੰਦਰ ਚਲੇ ਗਏ ਅਤੇ ਬਹੁਤਿਆਂ ਦਿਖਾਈ ਦਿੱਤੇ। ਸੂਬੇਦਾਰ ਜਿਹੜੇ ਉਸ ਦੇ ਨਾਲ ਪ੍ਰਭੂ ਯਿਸੂ ਮਸੀਹ ਦੀ ਰਾਖੀ ਕਰਦੇ ਸਨ ਧਰਤੀ ਤੇ ਉਸ ਵੇਲੇ ਆਏ ਭੁਚਾਲ ਅਤੇ ਸਾਰੀ ਵਾਰਤਾ ਦੇਖ ਕਿ ਬਹੁਤ ਡਰੇ ਅਤੇ ਬੋਲੇ ‘‘ਇਹ ਸੱਚ ਮੁੱਚ ਪ੍ਰਮੇਸ਼ਵਰ ਦਾ ਪੁੱਤਰ ਸੀ’’ (ਮੱਤੀ 27:45-56 )
ਨਿਹਕ¦ਕ ਪ੍ਰਭੂ ਯਿਸੂ ਮਸੀਹ ਨੂੰ ਦੋਸ਼ੀ ਠਹਿਰਾਉਣ ਲਈ ਵਾਰੀ ਵਾਰੀ ਤਿੰਨ ਅਦਾਲਤਾ ਵਿਚ ਪੇਸ਼ ਕੀਤਾ ਗਿਆ ਤਾਂ ਜਦੋ ਉਹਨਾਂ ਵਿੱਚ ਕੋਈ ਦੋਸ਼ ਨਹੀ ਮਿਲੀਆ ਤਾਂ ਉਸ ਵੇਲੇ ਦੇ ਧਰਮ ਦੇ ਠੇਕੇਦਾਰਾ ਨੇ ਇਹ ਦੋਸ਼ ਲਗਾ ਕਿ ਯਿਸੂ ਨੂੰ ਸਲੀਬ ਚੜਾ ਦਿੱਤਾ ਕਿ ਉਹ ਆਪਣੇ ਆਪ ਨੂੰ ਪ੍ਰਮੇਸ਼ਵਰ ਦਾ ਪੁੱਤਰ ਆਖਦਾ ਹੈ ਭਾਵ ਉਹਨਾ ਨੇ ਯਿਸੂ ਤੇ ਈਸ਼ਨਿੰਦਾ ਦਾ ਦੋਸ਼ ਲਗਾਈਆ। ਪ੍ਰਭੂ ਯਿਸੂ ਮਸੀਹ ਦੇ ਪ੍ਰਮੇਸ਼ਵਰ ਦੇ ਪੁੱਤਰ ਹੋਣ ਤੇ ਪਵਿੱਤਰ ਬਾਇਬਲ ਵਿਚ ਕਈ ਪ੍ਰਮਾਣ ਦਰਜ ਹਨ ਯਹੁਨਾ ਨਬੀ ਨੇ ਪਵਿੱਤਰ ਬਾਹਿਬਲ ਵਿਚ ਦਰਜ ਅਪਣੀ ਪੁਸ਼ਤਕ ਵਿਚ ਲਿਖਿੱਆ ਹੈ ਕਿ ‘‘ ਪ੍ਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਅਪਣਾ ਇਕਲੋਤਾ ਪੁੱਤਰ ਦੇ ਦਿੱਤਾ ਤਾ ਜੋ ਕੋਈ ਵੀ ਉਸ ਦੇ ਵਿਸ਼ਵਾਸ਼ ਲਿਆਵੇ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦਾ ਜੀਵਨ ਪਾਏ (ਯਹੁੰਨਾਂ 3:16)। (ਯਹੁੰਨਾਂ 1:14) ਵਿਚ ਇੰਝ ਲਿਖਿੱਆ ਹੈ ਕਿ ‘‘ ਤੇ ਸਬਦ ਦੇਹ ਧਾਰੀ ਹ੍ਯੋਇਆਂ ਅਤੇ ਕ੍ਰਿਪਾ ਅਤੇ ਸੱਚਿਆਈ ਨਾਲ ਭਰਭੂਰ ਹੋ ਕਿ ਸਾਡੇ ਵਿਚ ਵਾਸ ਕੀਤਾ ਅਤੇ ਅਸਾ ਉਸ ਦਾ ਤੇਜ ਪਿਤਾ ਦੇ ਇਕਲੋਤੇ ਪੁੱਤਰ ਵਰਗਾ ਡਿਠਾ’’ ਪ੍ਰਮੇਸ਼ਵਰ ਨੇ ਖੁਦ ਪਭੂ ਯਿਸੂ ਮਸੀਹ ਨੂੰ ਅਪਣਾ ਪੁੱਤਰ ਹੋਣ ਦਾ ਪ੍ਰਮਾਣ ਦਿੱਤਾ ਹੈ ਇਸ ਬਾਰੇ (ਯਹੁੰਨਾਂ 1:29) ਵਿਚ ਲਿਖਿਆ ਹੈ ਕਿ ਜਦੋ ਪ੍ਰਭੂ ਯਿਸੂ ਮਸੀਹ ਯਹੁੰਨਾ ਨਬੀ ਤੋ ਬਪਤਿਸਮਾਂ ਲੇ ਹਟਿਆਂ ਤਾ ਝੱਟ ਪਾਣੀ ਤੋ ਉਪਰ ਆਈਆ ਅਤੇ ਵੇਖੋ ਅਕਾਸ ਉਸ (ਯਿਸੂ ਮਸੀਹ) ਲਈ ਖੁੱਲ ਗਿਆ ਅਤੇ ਉਸ ਨੇ ਪ੍ਰਮੇਸ਼ਵਰ ਦੀ ਆਤਮਾ ਕਬੁਤਰ ਵਾਂਗ ਉਤਰਦਾ ਅਤੇ ੳਸ ਉੁਪਰ ਆਉਦਾ ਡਿੱਠਾ ਆਰ ਵੇਖੋ ਇਕ ਸੁਰਗੀ ਬਾਣੀ ਆਈ ਕਿ ‘‘ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋ ਮੈ ਪ੍ਰਸੰਨ ਹਾਂ’’ ਪਵਿੱਤਰ ਬਾਈਬਲ ਵਿਚ ਬਹੁੱਤ ਸਾਰੀਆ ਕੁਰਬਾਨੀਆ ਦਾ ਜਿਕਰ ਹੈ ਜਿਨ੍ਹਾ ਵਿਚ ਯਹੁੰਨਾ ਬਪਤਿਸਮਾ ਦੇਣ ਵਾਲਾ ਪ੍ਰਭੂ ਯਿਸੂ ਮਸੀਹ ਦੇ ਚੇਲੇ ਵੀ ਪ੍ਰਭੂ ਯਿਸੂ ਮਸੀਹ ਜੋ ਪ੍ਰਮੇਸ਼ਵਰ ਦਾ ਸੁਸਮਾਚਾਰ ਦੇਣ ਲਈ ਧਰਤੀ ਤੇ ਦੇਹ ਧਾਰਨ ਕਰਕੇ ਆਏ ਦੀ ਕੁਰਬਾਣੀ ਨੂੰ ਸਰਵਸ੍ਰੇਸ਼ਟ ਮਨਿਆ ਗਿਆ ਹੈ ਕਿਉਕਿ ਪ੍ਰਭੂ ਯਿਸੂ ਮਸੀਹ ਦਾ ਮਨੱਖ ਦੀ ਰੂਪ ਵਿਚ ਦੁਨਿਆਂ ਤੇ ਆਉਣਾ ਸਲੀਬ ਤੇ ਮਰਨਾ ਕੀਮਤੀ ਲਹੁ ਬਹਾਨਾ ਦੁੱਖ ਝਲਣੇ ਅਤੇ ਤਿਸਰੇ ਦਿਨ ਮੁੜ ਜੀਓੁ ਉਠਣਾ ਇਹ ਸਭ ਕੁਝ ਪ੍ਰਮੇਸ਼ਵਰ ਦੀ ਯੋਸਨਾ ਸੀ ਜੋ ਪ੍ਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਦੇ ਨਾਲ ਵਾਪਰਨ ਵਾਲੀਆਂ ਉਹਨਾ ਸਾਰੀਆ ਘੱਟਨਾਵਾ ਬਾਰੇ ਅਪਣੇ ਨਬੀਆ ਦੇ ਜਰੀਏ ਸੰਸਾਰ ਨੂੰ ਜਾਗਰੂਕ ਕਰਵਾ ਦਿੱਤਾ ਸੀ ਜੋ ਪਵਿੱਤਰ ਬਾਈਬਲ ਦੇ ਪੁਰਾਨੇ ਅਹਿਦਨਾਮੇ ਵਿਚ ਦਰਜ ਹਨ। ‘‘ ਪ੍ਰਭੂ ਆਪ ਤੁਹਾਨੂੰ ਇਕ ਚਿੰਨ੍ਹ ਦੇਵੇਗਾ ਇਕ ਜਵਾਨ ਔਰਤ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ ਉਸ ਦਾ ਨਾਮ ਇਮੈਨੂਐਲ ਰੱਖਣ ਜਿਸ ਦਾ ਅਰਥ ਹੈ ਖੁਦਾ ਸਾਡੇ ਨਾਲ ਹੈ। ( ਯੁਸ਼ਾਯਹਾ 7:14) ਹੈ ਸੀਓਨ ਦੇ ਲੋਕੋ ਆਨੰਦਤ ਹੋਵੋ ਹੈ ਯਰੁਸ਼ਲਹਮ ਦੇ ਲੋਕੋ ਖੁਸੀ ਦੇ ਨਾਅਰੇ ਮਾਰੋ ਤੇਰਾ ਰਾਜਾ ਤੁਹਾਡੇ ਕੋਲ ਆ ਰਿਹਾ ਹੈ ਉਹ ਪੁਰੀ ਸ਼ਾਨ ਨਾਲ ਜੇਤੂ ਹੋ ਕਿ ਆ ਰਿਹਾ ਹੈ ਪਰ ਉਹ ਦੀਨ ਹੈ ਅਤੇ ਗਦੇ ਦੇ ਬੱਚੇ ਤੇ ਸਵਾਰ ਹੈ ਤੱਦ ਉਹ ਕੋਮਾ ਵਿਚ ਸ਼ਾਤੀ ਸਥਾਪਿਤ ਕਰੇਗਾ ਅਤੇ ਉਸ ਦੇ ਰਾਜ ਦੀਆ ਹੱਦਾਂ ਸਾਗਤ ਤੋ ਸਾਗਰ ਅਤੇ ਫਰਾਤ ਦਰਿਆਂ ਤੋ ਲੈ ਕਿ ਧਰਤੀ ਦੇ ਅੰਤਿਮ ਹੱਦ ਤੱਕ ਹੋਣਗੀਆਂ ਪ੍ਰਮੇਸ਼ਵਰ ਦੇ ਇਹ ਵਾਕ ਅੱਜ ਸੱਚ ਹੋਏ ਹਨ ਪ੍ਰਮੇਸ਼ਵਰ ਦਾ ਨਾਮ ਅੱਜ ਧਰਤੀ ਦੇ ਕੋਨੇ ਕੋਨੇ ਵਿਚ ਲਿਆ ਜਾ ਰਿਹਾ ਹੈ ਯੁਸਾਯਹਾ ਨਬੀ ਨੇ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਬਾਰੇ ਇਸਾਰਾ ਕਰਦੀਆ ਅਪਣੀ ਪੁਸ਼ਤਰਕ ਜੋ ਪਵਿੱਤਰ ਬਾਈਬਲ ਵਿਚ ਦਰਜ ਹੈ ਲਿਖਿਆ ਹੈ ਕਿ ‘‘ ਸੱਚ ਮੁੱਚ ਉਸ ਨੇ ਸਾਡੇ ਗੁਨਾ ਚੁੱਕ ਲੇ ਅਤੇ ਸਾਡੇ ਲਈ ਦੁੱਖ ਉਠਾਏ (ਯੁਸਾਯਹਾ 53:4) ਪ੍ਰਭੂ ਯਿਸੂ ਮਸੀਹ ਨੂੰ ਵੀ ਅਪਣੇ ਜੀਵਨ ਵਿਚ ਵਾਪਰਣ ਵਾਲੀਆ ਘਟਨਾਵਾ ਬਾਰੇ ਪਹਿਲਾ ਹੀ ਪੱਤਾ ਸੀ ਇਥੋ ਤੱਕ ਕਿ ਆਪਣੀ ਸਲੀਬੀ ਮੋਤ ਅਪਣੇ ਹੀ 12 ਚੇਲੀਆ ਵਿਚੋ ਇਕ ਰਾਹੀ 30 ਸਿਕੀਆ ਦੇ ਲਾਲਚ ਵਿਚ ਫੜਾਉਣ ਬਾਰੇ ਜਾਣੂ ਕਰਵਾ ਦਿਤਾ ਸੀ
ਪ੍ਰਭੂ ਯਿਸੂ ਮਸੀਹ ਨੇ ਆਪਣੇ ਸਾਢੇ 33 ਸਾਲ ਦੇ ਜੀਵਨ ਕਾਲ ਦੇ ਆਖਰੀ ਸਾਂਢੇ 3 ਸਾਲ ਜਿੱਥੇ ਉਨ੍ਹਾਂ ਨੇ ਮਨੁੱਖਤਾ ਦੀ ਰੂਹਾਨੀ ਸੇਵਾ ਕੀਤੀ ਉੱਥੇ ਹੀ ਉਨ੍ਹਾ ਨੇ ਲੋਕਾਂ ਨੂੰ ਹਰ ਬਿਮਾਰੀ ਤੋਂ ਮੁਕਤ ਕੀਤਾ ਜੋ ਲੋਕ ਉਨਾ ਕਾਲੇ ਵਿਸ਼ਵਾਸ਼ ਨਾਲ ਆਉਂਦੇ ਸਨ ਉਹ ਚੰਗੇ ਹੋ ਕੇ ਜਾਂਦੇ ਸਨ। ਉਨ੍ਹਾ ਕੋਲ ਪਾਪ ਮਾਫ ਕਰਨ ਦਾ ਵੀ ਅਧਿਕਾਰ ਸੀ ਕਈ ਬਿਮਾਰਾਂ ਨੂੰ ਉਹ ਇਹ ਆਖ ਕੇ ਚੰਗਾ ਕਰਦੇ ਸਨ ਕਿ ਜਾ ਤੇਰੇ ਵਿਸ਼ਵਾਸ਼ ਨੇ ਤੈਨੂੰ ਚੰਗਾ ਕੀਤਾ ਤੇ ਕਈ ਬਿਮਾਰਾਂ ਨੂੰ ਇਹ ਆਖ ਕੇ ਚੰਗਾ ਕਰਦੇ ਸਨ ਕਿ ਜਾ ਤੇਰੇ ਗੁਨਾਹ ਮਾਫ਼ ਹੋਏ ਉਨ੍ਹਾਂ ਨੇ ਕਈ ਮੁਰਦਿਆਂ ਨੂੰ ਵੀ ਜਿਉਂਦਾ ਕੀਤਾ।
ਪ੍ਰਭੂ ਯਿਸੂ ਮਸੀਹ ਜੀ ਦਾ ਬਲੀਦਾਨ ਦਿਵਸ ਗੁੱਡ ਫਰਾਈਡੇ ਦੇ ਤੌਰ ਤੇ ਦੁਨੀਆ ਦੇ ਮਸੀਹ ਵਿਸ਼ਵਾਸ਼ੀ ਬੜੀ ਸਰਧਾ ਨਾਲ ਮਨਾਉਂਦੇ ਹਨ ਪ੍ਰਭੂ ਯਿਸੂ ਮਸੀਹ ਦੇ ਦੁੱਖਾਂ ਨੂੰ ਸਾਂਦ ਕਰਦੇ ਹੋਏ ਗੁੱਡ ਫਰਾਈਡੇ ਦੇ ਦਿਹਾੜੇ ਤੋਂ ਪਹਿਲਾਂ 40 ਰੋਜੇ ਰੱਖਦੇ ਹਨ ਕਿਉਂਕਿ ਮਸੀਹ ਵਿਸ਼ਵਾਸ਼ੀ ਇਸ ਪਵਿੱਤਰ ਦਿਲ ਨੂੰ ਆਪਣੇ ਜੀਵਨ ਵਿਚ ਵਿਸ਼ੇਸ਼ ਮੁਹੰਤਵ ਦਿੰਦੇ ਹੋਏ ਕਬੂਲ ਕਰਦੇ ਹਨ ਕਿ ਪ੍ਰਭੁ ਯਿਸੂ ਮਸੀਹ ਨੇ ਆਪਣਾ ਵੱਢਮੁੱਲਾ ਬਲੀਦਾਨ ਦੇ ਕੇ ਉਨ੍ਹਾ ਲਈ ਮੁਕਤੀ ਦਾ ਰਾਹ ਖੋਲ ਦਿੱਤਾ ਹੇ ਇੱਨ੍ਹਾ ਦਿਨਾ ਵਿਚ ਮਸੀਹ ਵਿਸ਼ਵਾਸ਼ੀ ਦੁਆ ਵਿਚ ਰਹਿੰਦੇ ਹਨ ਅਤੇ ਸਮੂਹ ਚਰਚਾਂ ਵਿਚ ਅਯੋਜਿਤ ਪ੍ਰਾਰਥਨਾਂ ਸਭਾਵਾਂ ਵਿਚ ਯਿਸੂ ਮਸੀਹ ਨੇ ਜੋ ਮਨੁੱਖਤਾ ਦੇ ਭਲੇ ਲਈ ਸਲੀਬ ਤੇ ਦੁੱਖ ਉਠਾਏ ਦਾ ਜਿਕਰ ਕੀਤਾ ਜਾਂਦਾ ਹੈ ਸਾਨੂੰ ਸਭ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੇ ਮੌਕੇ ਤੇ ਪਾਪਾਂ ਤੋਂ ਤੋਬਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਪ੍ਰਭੂ ਯਿਸੂ ਮਸੀਹ ਦੀ ਬੇਸ਼ਕੀਮਤੀ ਕੁਰਬਾਨੀ ਨੁੰ ਗੰਭੀਰਤਾ ਨਾਲ ਮਹਿਸੂਸ ਕਰਦੇ ਹੋਏ ਆਪਣੇ ਜੀਵਣ ਨੂੰ ਸਵਰਗ ਦੇ ਰਾਜ ਲਈ ਤਿਆਰ ਕਰਨਾ ਚਾਹੀਦਾ ਹੇ ਜੋ ਕਿ ਪ੍ਰਭੁ ਯਿਸੂ ਮਸੀਹ ਦਾ ਧਰਤੀ ਤੇ ਆਵੁਣ ਦਾ ਮਕਸਦ ਸੀ ਤਾਂ; ਕਿ ਪ੍ਰਭੁ ਯਿਸੂ ਮਸੀਹ ਜਦੋਂ ਵੀ ਸਾਡਾ ਇਨਸਾਫ਼ ਕਰਨ ਲਈ ਧਰਤੀ ਤੇ ਮੁੜ ਆਉਣ ਤਾਂ ਜੋ ਪ੍ਰਭੁ ਯਿਸੂ ਮਸੀਹ ਅਸਮਾਨ ਤੇ ਉਠਾਏ ਜਾਣ ਵੇਲੇ ਸਾਡੇ ਨਾਲ ਜਲਦ ਮੁੜ ਆਉਣ ਦਾ ਵਾਇਦਾ ਕਰਕੇ ਗਏ ਸਨ ਉਨ੍ਹਾ; ਦੇ ਨਾਲ ਸਵਰਗ ਵਿਚ ਜਾਣ ਲਈ ਤਿਆਰ ਹੋ ਸਕੀਏ, ਪ੍ਰਭੁ ਯਿਸੂ ਮਸੀਹ ਦਾ ਦੁਨੀਆ ਤੇ ਮੁੜ ਆਉਣਾ ਬਹੁਤ ਨੇੜੇ ਹੇ ਕਿਉਂਕਿ ਪ੍ਰਭੁ ਯਿਸੂ ਮਸੀਹ ਦੇ ਦੁਨੀਆ ਵਿਚ ਮੁੜ ਆਉਣ ਤੋਂ ਪਹਿਲਾਂ ਵਾਪਰਨ ਵਾਲੀਆ ਘਟਨਾਵਾ ਬਾਰੇ ਜੋ ਪਵ੍ਯਿੱਤਰ ਬਾਈਬਲ ਦੀ ਲਿਖਤ ਦਰਜ ਹਨ ਉਹ ਹੁਣ ਘਟਨਾਵਾਂ ਵਾਪਰ ਰਹੀਆਂ ਹਨ ਇਸ ਕਰਕੇ ਸਾਨੂੰ ਸਾਰਿਆਂ ਨੁੰ ਹਰ ਵੇਲੇ ੳਨ੍ਹਾ ਦੇ ਸਵਾਗਤ ਲਈ ਤਿਆਰ ਰਹਿਣਾ ਚਾਹੀਦਾ ਹੈ।

Comments are closed.

COMING SOON .....


Scroll To Top
11