Monday , 23 September 2019
Breaking News
You are here: Home » BUSINESS NEWS » ਥਾਣਾ ਸਿਟੀ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਕਾਬੂ

ਥਾਣਾ ਸਿਟੀ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਕਾਬੂ

ਬਰਾਮਦ ਵਾਹਨਾਂ ਦੀ ਕੁੱਲ ਕੀਮਤ ਸੋਲਾਂ ਲੱਖ ਪਚਵੰਜਾ ਹਜ਼ਾਰ

ਕੋਟਕਪੂਰਾ, 22 ਮਈ (ਚਰਨਦਾਸ ਗਰਗ, ਸਤਨਾਮ ਸਿੰਘ)- ਸਥਾਨਕ ਸਹਿਰ ਦੀ ਥਾਣਾ ਸਿਟੀ ਪੁਲਿਸ ਵੱਲੋ ਨਾਕੇਬੰਦੀ ਦੋਰਾਨ ਤਿੰਨ ਵਿਅਕਤੀਆ ਨੂੰ ਕਾਬੂ ਕਰਕੇ ਉਹਨਾ ਪਾਸ ਅਨੁਮਾਨਿਤ ਕੀਮਤ ਕਰੀਬ ਸੋਲਾਂ ਲੱਖ ਪਚਵੰਜਾ ਹਜਾਰ ਦੀ ਮਲੀਤੀ ਦੇ ਵਹੀਕਲ ਵਗੈਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੇਵਾ ਸਿੰਘ ਮੱਲੀ ਕਪਤਾਨ ਪੁਲਿਸ (ਇੰਨ) ਫਰੀਦਕੋਟ ਅਤੇ ਬਲਕਾਰ ਸੰਧੂ ਉਪ ਕਪਤਾਨ ਪੁਲਿਸ (ਸ:ਡ:) ਕੋਟਕਪੂਰਾ, ਸੰਜੀਵ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸ: ਰਾਜ ਬਚਨ ਸਿੰਘ ਸੰਧੂ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਤੀ 15.05.19 ਨੂੰ ਲੋਕ ਸਭਾ ਇਲੈਕਸ਼ਨ 2019 ਦੇ ਸਬੰਧ ਵਿੱਚ ਸ:ਥ: ਹਰਦੇਵ ਸਿੰਘ ਥਾਣਾ ਸਿਟੀ ਕੋਟਕਪੂਰਾ ਨੇ ਸਮੇਤ ਪੁਲਿਸ ਪਾਰਟੀ ਸਪੈਸ਼ਲ ਨਾਕਾਬੰਦੀ ਹੇਠਾਂ ਪੁਲ ਹਾਈਵੇ ਮੋਗਾ ਰੋਡ, ਕੋਟਕਪੂਰਾ ਕੀਤੀ ਹੋਈ ਸੀ ਤਾਂ ਸ:ਥ: ਹਰਦੇਵ ਸਿੰਘ ਪਾਸ ਮੁਖਬਰੀ ਹੋਈ ਕਿ ਮਨਦੀਪ ਸਿੰਘ, ਸਰਬਜੀਤ ਸਿੰਘ ਉਰਫ ਛੱਬਾ ਅਤੇ ਵਿਸ਼ਾਲ ਉਰਫ ਮੰਗੂ ਸਮੇਤ ਇੱਕ ਨਾਮਾਲੂਮ ਵਿਅਕਤੀ ਕੋਟਕਪੂਰਾ ਅਤੇ ਨੇੜੇ ਤੇੜੇ ਦੇ ਸ਼ਹਿਰ ਵਿੱਚੋਂ ਵਹੀਕਲ ਚੋਰੀ ਕਰਕੇ ਜਾਂ ਬਾਹਰ ਸੜਕਾਂ ਤੋਂ ਵਹੀਕਲਾਂ ਦੇ ਇੱਕਲੇ ਚਾਲਕ ਨੂੰ ਵੇਖ ਕੇ ਉਸ ਤੋਂ ਜਬਰਦਸਤੀ ਵਹੀਕਲ ਖੋਹ ਕਰਕੇ, ਲਿਜਾ ਕੇ, ਜਾਅਲੀ ਕਾਗਜਾਤ ਲਾ ਕੇ ਜਾਂ ਐਕਸੀਡੈਂਟ ਗੱਡੀਆਂ ਖਰੀਦ ਕੇ ਉਹਨਾਂ ਦਾ ਚੈਸੀ ਨੰਬਰ, ਇੰਜਣ ਨੰਬਰ, ਚੋਰੀ ਜਾਂ ਖੋਹ ਕੀਤੀ ਗੱਡੀ ਪਰ ਟੈਂਪਰ ਕਰਕੇ ਉਸ ਨੂੰ ਐਕਸੀਡੈਂਟਲ ਗੱਡੀਆਂ ਦੇ ਕਾਗਜਾਤ ਦੇ ਆਧਾਰ ਤੇ ਉਸਦਾ ਨੰਬਰ ਲਗਾ ਕੇ, ਉਸਦੇ ਮਾਲਕ ਨੂੰ ਧੋਖੇ ਵਿੱਚ ਰੱਖ ਕੇ ਜਾਅਲਸਾਜੀ ਨਾਲ ਅੱਗੇ ਵੇਚਦੇ ਹਨ ਅਤੇ ਕਈ ਵਹੀਕਲਾਂ ਨੂੰ ਜਾਅਲੀ ਨੰਬਰ ਲਗਾ ਕੇ, ਫਾਇਨਾਂਸ ਦੇ ਵਹੀਕਲ ਦੱਸ ਕੇ ਧੋਖੇ ਨਾਲ ਅੱਗੇ ਵੇਚਦੇ ਹਨ। ਜੋ ਇਹ ਗਿਰੋਹ ਇੰਨੀ ਦਿਨੀਂ ਪੂਰਾ ਸਰਗਰਮ ਹੈ। ਇਸ ਤੇ ਸ:ਥ: ਨੇ ਰੁੱਕਾ ਭੇਜ ਕੇ ਮੁਕੱਦਮਾ ਨੰਬਰ 79 ਮਿਤੀ 15.05.19 ਅ/ਧ 379/3792/411/420/465/467/468/471/482/1202 9P3 ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕਰਾ ਕੇ ਮਿਤੀ 16.05.19 ਨੂੰ ਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਛੇਹਰਟਾ ਰੋਡ, ਗੁਰੂ ਕੀ ਵਡਾਲੀ ਬੈਕਸਾਈਡ ਗੁਰਦੁਆਰਾ ਜੀਵਨ ਸਿੰਘ ਸ੍ਰੀ ਅਮ੍ਰਿਤਸਰ ਸਾਹਿਬ ਹਾਲ ਗੁਰੂ ਤੇਗ ਬਹਾਦਰ ਨਗਰ ਕੋਟਕਪੂਰਾ ਅਤੇ ਵਿਸ਼ਾਲ ਉਰਫ ਮੰਗੂ ਪੁੱਤਰ ਤਰਸੇਮ ਲਾਲ ਵਾਸੀ ਇੰਦਰਾ ਕਲੋਨੀ ਨੇੜੇ ਚੁੰਗੀ ਨੰਬਰ 07 ਫਿਰੋਜਪੁਰ ਕੈਂਟ ਨੂੰ ਕਾਬੂ ਕਰਕੇ ਮੁਕੱਦਮਾ ਬਾ ਜੁਰਮ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਇਹਨਾਂ ਪਾਸੋ ਚੋਰੀ ਕੀਤੇ ਹੋਏ ਵਹੀਕਲ 01 ਵਰਨਾ ਕਾਰ, 01 ਸਵਿੱਫਟ ਕਾਰ, 02 ਆਲਟੋ ਕਾਰ, 01 ਸੈਂਟਰੋ ਕਾਰ, 01 ਜਿੰਨ ਕਾਰ ਡੀਜਲ, 03 ਬੁਲਟ ਮੋਟਰਸਾਈਕਲ (ਸਪੋਰਟਸ ਮਾਡਲ ) 04 ਐਕਟਿਵਾ, 01 ਮਰੀਨ ਮੋਟਰਸਾਈਕਲ, 01 ਮੋਟਰਸਾਈਕਲ ਹੀਰੋ ਸਪਲੈਂਡਰ ਅਤੇ 01 ਮੋਟਰਸਾਈਕਲ 86-4eluxe ਬ੍ਰਾਮਦ ਕਰਵਾਏ ਗਏ। ਜਿੰਨਾਂ ਦੀ ਅਨੁਮਾਨਿਤ ਕੀਮਤ ਕਰੀਬ ਸੋਲਾਂ ਲੱਖ ਪਚਵੰਜਾ ਹਜਾਰ (16,55,000/-) ਰੁਪੈ ਬਣਦੀ ਹੈ।

Comments are closed.

COMING SOON .....


Scroll To Top
11