Tuesday , 17 July 2018
Breaking News
You are here: Home » HEALTH » ਥਾਣਾ ਸਿਟੀ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਪਾਈਆਂ ਭਾਜੜਾਂ

ਥਾਣਾ ਸਿਟੀ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਪਾਈਆਂ ਭਾਜੜਾਂ

5 ਗ੍ਰਾਮ ਸਮੈਕ, 1 ਕਿੱਲੋ ਪੋਸਤ, 136 ਬੋਤਲਾਂ ਸ਼ਰਾਬ ਕੀਤੀ ਬਰਾਮਦ-ਪਰਚੇ ਦਰਜ਼

ਸ੍ਰੀ ਮੁਕਤਸਰ ਸਾਹਿਬ, 17 ਨਵੰਬਰ (ਸੁਰਿੰਦਰ ਚੱਠਾ)-ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸੁਸ਼ੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ, ਗੁਰਤੇਜ਼ ਸਿੰਘ ਡੀ.ਐੱਸ.ਪੀ ਦੀ ਯੋਗ ਅਗਵਾਈ ਅਤੇ ਥਾਣਾਸਿਟੀ ਮੁਖੀ ਤੇਜ਼ਿੰਦਰ ਸਿੰਘ ਬਰਾੜ ਦੇ ਯਤਨਾ ਸਦਕਾ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਥਾਣਾਸਿਟੀ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਐਸ.ਐੱਚ.ਓ ਤੇਜ਼ਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਨਸ਼ਾ ਵੇਚਣ ਵਾਲੇ ਵਿਅਕਤੀਆਂ ਪਾਸੋਂ ਨਸ਼ਾ ਬਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਕੌਮ ਮਜ੍ਹਬੀ ਸਿੱਖ ਵਾਸੀ ਅੰਬੇਦਕਰ ਨਗਰ ਸ੍ਰੀ ਮੁਕਤਸਰ ਸਾਹਿਬ ਤੋਂ 5 ਗ੍ਰਾਮ ਸਮੈਕ ਬਰਾਮਦ ਕਰਕੇ ਮੁਕੱਦਮਾ ਨੰਬਰ 236 ਮਿਤੀ 15/11/17 ਅਧੀਨ ਧਾਰਾ 21/61/85 ਐਨ.ਡੀ.ਪੀ.ਐੱਸ ਐਕਟ ਅਤੇ ਦੋਸ਼ੀ ਮਹਿੰਦਰ ਸਿੰਘ ਪੁੱਤਰ ਕੁੰਡਾ ਰਾਮ ਕੌਮ ਭਾਟ ਵਾਸੀ ਵਾਰਡ ਨੰ:20 ਨੇੜੇ ਹਨੂੰਮਾਨ ਮੰਦਰ ਮਟੀਲੀ, (ਰਾਜਸਥਾਨ) ਤੋਂ 1 ਕਿਲੋ ਪੋਸਤ ਬਰਾਮਦ ਕਰਕੇ ਮੁਕੱਦਮਾ ਨੰ: 237 ਅਧੀਨ ਧਾਰਾ 21/61/85 ਐਨ.ਡੀ.ਪੀ.ਐੱਸ. ਐਕਟ ਦਰਜ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਐਕਸਾਈਜ਼ ਐਕਟ ਦੇ ਅਧੀਨ ਇੱਕ ਪਰਚਾ ਨਾਮਾਲੂਮ ਵਿਅਕਤੀ ਤੇ ਦਰਜ ਕੀਤਾ ਗਿਆ ਹੈ। ਜਿਸ ਤੋਂ 136 ਬੋਤਲਾਂ ਦੇਸ਼ੀ ਠੇਕਾ ਸ਼ਰਾਬ ਟ੍ਰੈਕਸ਼ ਤੂਫਾਨ ਗੱਡੀ ਵਿੱਚੋਂ ਬਰਾਮਦ ਹੋਈ ਹੈ। ਗੱਡੀ ਦਾ ਡਰਾਈਵਰ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ ਸੀ। ਇਸ ਤੇ ਮੁਕੱਦਮਾ ਨੰ: 239 ਅਧੀਨ ਧਾਰਾ 61/1/14 ਮਿਤੀ 17/11/17 ਐਕਸਾਈਜ਼ ਐਕਟ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਕੱਦਮਾ ਨੰਬਰ 235 ਮਿਤੀ 15/11/17 ਅਧੀਨ ਧਾਰਾ 363/366ਏ ਥਾਣਾਸਿਟੀ ਸ੍ਰੀ ਮੁਕਤਸਰ ਸਾਹਿਬ ਵਿੱਚ ਦੋਸ਼ੀ ਮਨਪ੍ਰੀਤ ਸਿੰਘ, ਜੋ ਆਪਣੇ ਗੁਆਂਢ ਵਿੱਚ ਰਹਿੰਦੀ ਲੜਕੀ ਨੂੰ ਵਰਗਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਲੈ ਗਿਆ ਸੀ, ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਦੋਸ਼ੀ ਮਨਪ੍ਰੀਤ ਸਿੰਘ ਨੁੂੰ ਰੇਲਵੇਂ ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਤੋਂ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਮੁਕੱਦਮਾ ਨੰ: 223 ਮਿਤੀ 29/10/17 ਅਧੀਨ ਧਾਰਾ 384 ਆਈ.ਪੀ.ਸੀ ਵਿੱਚ ਦੋਸ਼ਣ ਸੁਖਪ੍ਰੀਤ ਕੌਰ ਪਤਨੀ ਸੁਨੀਲ ਕੁਮਾਰ ਵਾਸੀ ਕੱਚਾ ਥਾਂਦੇਵਾਲਾ ਰੋਡ ਗਲੀ ਨੰਬਰ 10, ਮਿਤੀ 17/11/17 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Comments are closed.

COMING SOON .....
Scroll To Top
11