Sunday , 16 February 2020
Breaking News
You are here: Home » BUSINESS NEWS » ਥਾਣਾ ਸ਼ੇਰਪੁਰ ਪੁਲਿਸ ਵੱਲੋਂ ਏ.ਟੀ.ਐਮ. ਕਾਰਡਾਂ ਦੀ ਠੱਗੀ ਵਾਲੇ ਗਰੋਹ ਦੇ 2 ਮੈਂਬਰ ਗ੍ਰਿਫਤਾਰ

ਥਾਣਾ ਸ਼ੇਰਪੁਰ ਪੁਲਿਸ ਵੱਲੋਂ ਏ.ਟੀ.ਐਮ. ਕਾਰਡਾਂ ਦੀ ਠੱਗੀ ਵਾਲੇ ਗਰੋਹ ਦੇ 2 ਮੈਂਬਰ ਗ੍ਰਿਫਤਾਰ

ਸ਼ੇਰਪੁਰ , 20 ਸਤੰਬਰ ( ਹਰਜੀਤ ਕਾਤਿਲ)- ਕਸਬੇ ਅੰਦਰ ਪਿਛਲੇ ਕਾਫੀ ਲੰਮੇ ਸਮੇ ਤੋਂ ਆਮ ਲੋਕਾਂ ਦੇ ਏਟੀਐੱਮ ਕਾਰਡ ਸਕੈਨ ਕਰ ਉਨ੍ਹਾਂ ਦੇ ਖਾਤਿਆਂ ਵਿੱਚੋਂ ਪੈਸੇ ਕਢਾਉਣ ਦੀਆਂ ਖਬਰਾਂ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ। ਲੋਕਾਂ ਲਈ ਇਹ ਸ਼ਸੋਪੰਜ ਬਣੀ ਹੋਈ ਸੀ ਕਿ ਆਖਿਰਕਾਰ ਉਨ੍ਹਾਂ ਦੇ ਖਾਤਿਆਂ ਵਿੱਚੋਂ ਇਹ ਪੈਸੇ ਕੌਣ ਕੱਢਵਾ ਰਿਹਾ ਹੈ। ਬੀਤੇ ਦਿਨੀਂ ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ਸ਼ੇਰਪੁਰ ਵਿਖੇ ਏਟੀਐਮ ਵਿੱਚੋਂ ਪੈਸੇ ਕਢਵਾਉਣ ਸਮੇਂ ਸ਼ੱਕ ਹੋਣ ਤੇ ਬੈਂਕ ਦੇ ਸੁਰੱਖਿਆ ਗਾਰਡ ਸਾਬਕਾ ਸੈਨਿਕ ਜਤਿੰਦਰ ਸਿੰਘ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਸੀ ਜਿਸ ਨੂੰ ਬਾਅਦ ਵਿੱਚ ਪੁਲੀਸ ਹਵਾਲੇ ਕਰ ਦਿੱਤਾ ਗਿਆ ਫੜ੍ਹੇ ਗਏ ਵਿਅਕਤੀ ਦੇ ਦੱਸਣ ਉੱਤੇ ਪੁਲੀਸ ਵੱਲੋਂ ਲੁਟੇਰਾ ਗਰੋਹ ਦੇ ਬਾਕੀ ਮੈਂਬਰਾਂ ਨੂੰ ਫੜਨ ਲਈ ਵੱਖ ਵੱਖ ਥਾਈਂ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਗਰੋਹ ਦੇ ਇੱਕ ਹੋਰ ਮੈਂਬਰ ਨੂੰ ਫੜ੍ਹਨ ਵਿਚ ਪੁਲਿਸ ਕਾਮਯਾਬ ਹੋ ਸਕੀ ਐਸ.ਐਸ.ਪੀ. ਸੰਗਰੂਰ ਸ੍ਰੀ ਸੰਦੀਪ ਗਰਗ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਰਛਪਾਲ ਸਿੰਘ, ਉਪ-ਕਪਤਾਨ ਪੁਲਿਸ, ਸਬ ਡਵੀਜਨ ਧੂਰੀ ਨੇ ਅੱਜ ਥਾਣਾ ਸ਼ੇਰਪੁਰ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸ਼ੇਰਪੁਰ ਪੁਲਿਸ ਵੱਲੋ ਏ.ਟੀ.ਐਮਾਂ ਦਾ ਡੁਪਲੀਕੇਟ (ਜਾਅਲੀ) ਏ.ਟੀ.ਐਮ. ਬਣਾਉਣ ਵਾਲੇ ਠੱਗਾਂ ਦੇ ਗਰੋਹ ਦੇ 2 ਮੈਂਬਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸ੍ਰੀ ਰਛਪਾਲ ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 19-09-19 ਨੂੰ ਮੁੱਖ ਅਫਸਰ ਥਾਣਾ ਸ਼ੇਰਪੁਰ ਰਮਨਦੀਪ ਸਿੰਘ ਪਾਸ ਭਰੋਸੇਯੋਗ ਸੂਤਰ ਨੇ ਇਤਲਾਹ ਦਿੱਤੀ ਕਿ ਥਾਣਾ ਸ਼ੇਰਪੁਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਏ.ਟੀ.ਐਮਾਂ ਰਾਂਹੀ ਪੈਸੇ ਨਿਕਲਣ ਵਾਲੀਆਂ ਠੱਗੀਆਂ ਕਰਨ ਵਾਲੇ ਵਿਅਕਤੀ ਸ਼ੇਰਪੁਰ ਵਿਖੇ ਘੁੰਮ ਰਹੇ ਹਨ ਜਿਸਤੇ ਮੁੱਖ ਅਫਸਰ ਥਾਣਾ ਸਦਰ ਧੂਰੀ ਇੰਸ: ਹਰਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸ਼ੇਰਪੁਰ ਰਮਨਦੀਪ ਸਿੰਘ ਅਤੇ ਪੁਲਿਸ ਟੀਮ ਵਲੋਂ ਸ਼ੇਰਪੁਰ ਇਲਾਕੇ ਦੇ ਏ.ਟੀ.ਐਮਾਂ ਪਰ ਤੁਰੰਤ ਚੌਕਸੀ ਵਧਾਉਣ ਨਾਲ ਮੋਹਿਤ ਰਾਜ ਪੁਤਰ ਦਿਨੇਸ਼ ਸਿੰਘ ਵਾਸੀ ਕ੍ਰਿਸ਼ਨਾ ਪੁਰੀ ਗੌਂਡਾਪੁਰ, ਨਵਾਡਾ (ਬਿਹਾਰ) ਅਤੇ ਗੁਰਮੀਤ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਪਿੰਡ-ਠੀਕਰੀਵਾਲਾ (ਬਰਨਾਲਾ) ਗ੍ਰਿਫਤਾਰ ਕੀਤੇ ਗਏ ਹਨ।

Comments are closed.

COMING SOON .....


Scroll To Top
11