Sunday , 5 April 2020
Breaking News
You are here: Home » BUSINESS NEWS » ਥਰਮਲਾਂ ਦੀ ਰਾਖ ਤੋਂ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪੁੱਜੇ ਸੂਬਾ ਕਾਂਗਰਸ ਪ੍ਰਧਾਨ

ਥਰਮਲਾਂ ਦੀ ਰਾਖ ਤੋਂ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪੁੱਜੇ ਸੂਬਾ ਕਾਂਗਰਸ ਪ੍ਰਧਾਨ

ਪ੍ਰਦੂਸ਼ਣ ਫੈਲਾਉਣ ਵਾਲੇ ਥਰਮਲਾਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ: ਸੁਨੀਲ ਜਾਖੜ

ਮਾਨਸਾ, 9 ਫਰਵਰੀ (ਜਗਦੀਸ਼ ਬਾਂਸਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਉਹ ਪਿੱਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਪੰਜਾਬ ਵਿਰੋਧੀ ਸਮਝੌਤੇ ਕਰਕੇ ਲਗਾਏ ਗਏ। ਥਰਮਲਾਂ ਵਿਚ ਨਿਕਲਦੀ ਮਨੁੱਖਤਾ ਮਾਰੂ ਰਾਖ ਦੇ ਮੁੱਦੇ ਨੂੰ ਪੰਜਾਬ ਸਰਕਾਰ ਅੰਜਾਮ ਤੱਕ ਪਹੁੰਚਾਏਗੀ। ਉਹ ਅੱਜ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਹਲਕੇ ਦੇ ਪਿੰਡ ਰਾਏਪੁਰ ਵਿਚ ਥਰਮਲ ਦੀ ਰਾਖ ਤੋਂ ਦੁੱਖੀ ਲੋਕਾਂ ਦੀਆਂ ਮੁਸਕਿਲਾਂ ਸੁਣਨ ਲਈ ਪੁੱਜੇ ਸਨ।।ਇਸ ਮੌਕੇ ਲੋਕਾਂ ਨੇ ਵਿਸਥਾਰ ਨਾਲ ਥਰਮਲ ਦੇ ਪ੍ਰਦੂਸ਼ਨ ਦੇ ਉਨ੍ਹਾਂ ਦੀ ਸਿਹਤ ਅਤੇ ਫਸਲਾਂ ਤੇ ਪੈ ਰਹੇ ਮਾੜੇ ਅਸਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਥਰਮਲ ਦਾ ਪ੍ਰਦੂਸ਼ਨ ਇਲਾਕੇ ਦੇ ਵਾਤਾਵਰਨ ਨੂੰ ਬਹੁਤ ਬੁਰੀ ਤਰਾਂ ਪਲੀਤ ਕਰ ਰਿਹਾ ਹੈ।ਪੀੜਤਾਂ ਨੇ ਦੱਸਿਆ ਕਿ ਇਲਾਕੇ ਦੇ ਲੋਕ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਹਨ। ਲੋਕਾਂ ਦੀਆਂ ਮੁਸਕਿਲਾਂ ਸੁਣਨ ਤੋਂ ਬਾਅਦ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਪਿੱਛਲੀ ਅਕਾਲੀ ਭਾਜਪਾ ਸਰਕਾਰ ਅਜਿਹੇ ਸਮਝੌਤੇ ਕਰਕੇ ਗਈ ਹੈ ਕਿ ਉਸਨੇ ਸਾਡੀਆਂ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਹੀ ਦਾਅ ਤੇ ਲਗਾ ਦਿੱਤਾ ਹੈ। ਇੰਨ੍ਹਾਂ ਥਰਮਲਾਂ ਤੋਂ ਬਹੁਤ ਮਹਿੰਗੀ ਬਿਜਲੀ ਲੈਣੀ ਮਜਬੂਰੀ ਬਣਾ ਦਿੱਤੀ ਗਈ ਜਿਸ ਨਾਲ ਰਾਜ ਦਾ ਅਰਥਚਾਰਾ ਤਬਾਹ ਹੋ ਰਿਹਾ ਹੈ ਅਤੇ ਖਪਤਕਾਰਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ। ਜ਼ਦ ਕਿ ਕੌਮੀ ਬਿਜਲੀ ਬਾਜਾਰ ਵਿਚ ਇਸਤੋਂ ਕਿਤੇ ਸਸਤੀ ਬਿਜਲੀ ਮਿਲ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਹੋਰ ਤਾਂ ਹੋਰ ਉਨ੍ਹਾਂ ਦੀ ਮਾਲਕੀ ਵਾਲੇ ਵੀ ਵੀ, ਚੈਨਲ ਨੂੰ ਇਕ ਸਮਝੌਤੇ ਰਾਹੀਂ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਦੇ ਕੇ ਸਰਵ ਸਾਂਝੀ ਗੁਰਬਾਣੀ ਨੂੰ ਵੀ ਕਿਸੇ ਚੈਨਲ ਦੀ ਮਲਕੀਅਤ ਬਣਾਉਣ ਦੀ ਕੋਝੀ ਸਾਜਿਸ ਸੁਖਬੀਰ ਸਿੰਘ ਬਾਦਲ ਕਰ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਿਸਾਨ ਦੇ ਘਰ ਪੈਦਾ ਹੋਏ ਪਰ ਉਹ ਅਸਲ ਵਿਚ ਇਕ ਵਪਾਰੀ ਹੈ ਜ਼ੋ ਅਜਿਹੇ ਕੰਟਰੈਕਟ ਕਰ ਗਏ ਕਿ ਸਾਡਾ ਭਵਿੱਖ ਹੀ ਸਮਝੌਤਿਆਂ ਵਿਚ ਬੰਦ ਕਰ ਗਏ।
ਸ੍ਰੀ ਜਾਖੜ ਨੇ ਕਿਹਾ ਕਿ ਪਿੱਛਲੀ ਸਰਕਾਰ ਵੱਲੋਂ ਕੀਤੇ ਕਾਨੂੰਨੀ ਸਮਝੌਤਿਆਂ ਕਾਰਨ ਇਹ ਥਰਮਲ ਬੰਦ ਕਰਨੇ ਸੰਭਵ ਨਹੀਂ ਸੀ, ਪਰ ਹੁਣ ਨੈਸ਼ਨਲ ਪ੍ਰਦੁਸ਼ਨ ਕੰਟਰੋਲ ਬੋਰਡ ਦੇ ਨੋਟਿਸ ਅਤੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਜਿਸ ਵਿਚ ਕਿਹਾ ਗਿਆ ਸੀ ਕਿ ਦਿੱਲੀ ਦੇ 300 ਕਿਲੋਮਿਟਰ ਦੀ ਰੇਂਜ ਵਿਚ ਲੱਗੇ ਥਰਮਲਾਂ ਵਿਚ ਪ੍ਰਦੂਸ਼ਨ ਰੋਕੂ ਤਕਨੀਕ ਲਾਗੂ ਕਰਨੀ ਲਾਜਮੀ ਕੀਤੀ ਗਈ ਸੀ। ਹੁਕਮਾਂ ਅਨੁਸਾਰ ਇਹ ਕੰਮ 31 ਦਸੰਬਰ 2019 ਤੱਕ ਕੰਮ ਕਰਨਾ ਸੀ। ਪਰ ਮਾਨਸਾ ਜ਼ਿਲ੍ਹੇ ਵਿਚ ਲੱਗੇ ਥਰਮਲ ਵਿਚ ਇਹ ਯੰਤਰ ਨਹੀਂ ਲਗਾਏ ਗਏ ਹਨ ਜਿਸ ਅਧਾਰ ਤੇ ਹੁਣ ਇੰਨ੍ਹਾਂ ਨੂੰ ਨਿਯੰਤਰਣ ਕਰਨਾ ਕਾਨੂੰਨੀ ਤੌਰ ਤੇ ਸੰਭਵ ਹੋਇਆ ਹੈ।।
ਉਨ੍ਹਾਂ ਨੇ ਇੰਨ੍ਹਾਂ ਥਰਮਲਾਂ ਨੂੰ ਪੰਜਾਬ ਦਾ ਨਸੂਰ ਦੱਸਦਿਆਂ ਕਿਹਾ ਕਿ ਉਹ ਲੋਕਾਂ ਦਾ ਇਹ ਦਰਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਲੈ ਕੇ ਜਾਣਗੇ। ਉਨ੍ਹਾਂ ਨੇ ਯਕੀਨ ਦੁਆਇਆ ਕਿ ਲੋਕਾਂ ਦੀ ਅਵਾਜ ਸੁਣੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਸੀ ਉਸੇ ਤਰਾਂ ਉਹ ਇਸ ਮੁਸਕਿਲ ਦਾ ਵੀ ਹੱਲ ਕਰਣਗੇ ਅਤੇ ਲੋਕਾਂ ਨੂੰ ਪ੍ਰਦੁਸ਼ਣ ਤੋਂ ਬਚਾਉਣਗੇ ਅਤੇ ਗਲਤ ਸਮਝੌਤਿਆਂ ਨਾਲ ਪੰਜਾਬ ਦੇ ਖਜਾਨੇ ਨੂੰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾਵੇਗਾ।ਇਸ ਮੌਕੇ ਸਾਬਕਾ ਵਿਧਾਇਕ ਸ੍ਰੀ ਅਜੀਤ ਇੰਦਰ ਸਿੰਘ ਮੋਫਰ, ਸ੍ਰੀ ਮੰਗਤ ਰਾਮ ਬਾਂਸਲ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰੀ ਵਿਕਰਮ ਮੋਫਰ, ਸਾਬਕਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਖੁਸ਼ਬਾਜ ਸਿੰਘ ਜਟਾਣਾ, ਮਾਨਸਾ ਪਲਾਨਿੰਗ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ ਵੀ ਹਾਜ਼ਰ ਸਨ।।

Comments are closed.

COMING SOON .....


Scroll To Top
11