Monday , 17 December 2018
Breaking News
You are here: Home » Editororial Page » ਤੰਦਰੁਸਤ ਰਹਿਣ ਲਈ ਸਾਦਾ ਅਤੇ ਪੋਸ਼ਟਿਕ ਖਾਣਾ ਲਾਭਦਾਇਕ: ਡਾ. ਰੇਖੀ

ਤੰਦਰੁਸਤ ਰਹਿਣ ਲਈ ਸਾਦਾ ਅਤੇ ਪੋਸ਼ਟਿਕ ਖਾਣਾ ਲਾਭਦਾਇਕ: ਡਾ. ਰੇਖੀ

ਮਾਨਸਾ- ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਡਾ. ਟੀ.ਪੀ.ਐਸ.ਰੇਖੀ ਦੀ ਅਗਵਾਈ ਹੇਠ ਨੇੜਲੇ ਪਿੰਡ ਖਿਆਲਾ ਕਲਾਂ ਦੇ ਔਰਗੈਨਿਕ ਫੂਡ ਪੁਆਇੰਟ ਵਿਖੇ ਪੁੱਜ ਕੇ ਸਮਾਜਸੇਵੀ ਹਰਦੀਪ ਜਟਾਣਾ ਵੱਲੋਂ ਲੋਕਾਂ ਨੂੰ ਮੁਫਤ ਪਿਆਏ ਜਾਂਦੇ ਵਹੀਟ ਗਰਾਸ ਜੂਸ ਦਾ ਸੇਵਨ ਕੀਤਾ।
ਇਸ ਮੌਕੇ ਡਾ. ਟੀ.ਪੀ.ਐਸ.ਰੇਖੀ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਅਜਿਹੇ ਲੋਕ ਘੱਟ ਹੁੰਦੇ ਹਨ ਜੋ ਆਪਣੇ ਰੁਝੇਵਿਆਂ ਭਰੇ ਜੀਵਨ ਵਿੱਚੋਂ ਸਮਾਂ ਕੱਢ ਕੇ ਲੋਕਾਂ ਦੀ ਸੇਵਾ ਲਈ ਸਮਰਪਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਜੂਸ ਨਾਲ ਇਨਸਾਨ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ ਤੇ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਉਨ੍ਹਾਂ ਜਟਾਣਾ ਵਲੋਂ ਸ਼ੁਰੂ ਕੀਤੇ ਔਰਗੈਨਿਕ ਫੂਡ ਪੁਆਇੰਟ ਦੀ ਸਲਾਘਾ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਘਾਟ ਅਤੇ ਰੁਝੇਵਿਆਂ ਭਰੀ ਜਿੰਦਗੀ ’ਚ ਇਨਸਾਨ ਅਪਣੇ ਪੁਰਾਣੇ ਖਾਣ ਪੀਣ ਦੀਆਂ ਵਸਤਾਂ ਨੂੰ ਬਨਾਉਣਾ ਲੱਗਭਗ ਛੱਡ ਚੁੱਕਾ ਹੈ ਜੋ ਕਿ ਸਰੀਰ ਦੀ ਤੰਦਰੁਸਤੀ ਲਈ ਲਾਹੇਵੰਦ ਸਨ। ਹਰਦੀਪ ਜਟਾਨਾ ਨੇ ਇਸ ਤਰ੍ਹਾਂ ਦਾ ਔਰਗੈਨਿਕ ਫੂਡ ਪੁਆਇੰਟ ਸ਼ੁਰੂ ਕਰਕੇ ਜਿੱਥੇ ਲੋਕਾਂ ਨੂੰ ਪੁਰਾਣੇ ਵਿਰਸੇ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦਾ ਯਤਨ ਲੋਕਾਂ ਦੀ ਚੰਗੀ ਸਿਹਤ ਲਈ ਵੀ ਮਾਰਗ ਦਰਸ਼ਕ ਬਣੇਗਾ ਹਰਦੀਪ ਜਟਾਣਾ ਨੇ ਦੱਸਿਆ ਕਿ ਇਹ ਜੂਸ ਬਿਲਕੁਲ ਮੁਫਤ ਪਿਆਇਆ ਜਾਂਦਾ ਹੈ ਅਤੇ ਕਈ ਮਹੀਨਿਆਂ ਦੇ ਤਜਰਬੇ ਅਤੇ ਲੋਕਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਇਸਦੇ ਕਾਫੀ ਚੰਗੇ ਨਤੀਜੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਲਵਈਆਂ ਦੀ ਝਲਾਨੀ ਵਿੱਚ ਵੀ ਸ਼ਨੀਵਾਰ ਅਤੇ ਐਤਵਾਰ ਨੂੰ ਪੋਸ਼ਟਿਕ ਸਾਗ ਅਤੇ ਖਾਣਾ ਤਿਆਰ ਮਿਲਦਾ ਹੈ ਜਿਸ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਸੰਜੀਵ ਪਿੰਕਾ, ਕੇ.ਐਸ.ਮਿੱਤਲ, ਭੀਮ ਕੋਟਲੀ ਅਤੇ ਰਮਨ ਗੁਪਤਾ ਹਾਜ਼ਰ ਸਨ।
– ਜਗਦੀਸ਼ ਬਾਂਸਲ
ਪੱਤਰਕਾਰ ‘ਪੰਜਾਬ ਟਾਇਮਜ਼’

Comments are closed.

COMING SOON .....


Scroll To Top
11