Monday , 17 December 2018
Breaking News
You are here: Home » PUNJAB NEWS » ਤ੍ਰਿਪੁਰਾ ’ਚ ਲੈਨਿਨ ਦਾ ਬੁਤ ਤੋੜਨ ਖ਼ਿਲਾਫ਼ ਖਬੀਆਂ ਪਾਰਟੀਆਂ ਵਲੋਂ ਮੁਜ਼ਾਹਰਾ

ਤ੍ਰਿਪੁਰਾ ’ਚ ਲੈਨਿਨ ਦਾ ਬੁਤ ਤੋੜਨ ਖ਼ਿਲਾਫ਼ ਖਬੀਆਂ ਪਾਰਟੀਆਂ ਵਲੋਂ ਮੁਜ਼ਾਹਰਾ

ਜਲਾਲਾਬਾਦ, 12 ਮਾਰਚ (ਸੰਦੀਪ ਮਹੰਤ, ਲਵਿਸ਼ ਕਾਲੜਾ)- ਤ੍ਰਿਪੁਰਾ ਵਿਚ ਕੌਮਾਂਤਰੀ ਪਧਰ ਦੇ  ਇਨਕਲਾਬੀ ਕਾਮਰੇਡ ਲੈਨਿਨ ਦਾ ਬੀਜੇਪੀ ਦੇ ਸ਼ਰਾਰਤੀ ਅਨਸਰਾਂ ਵਲੋਂ ਬੁੱਤ ਤੋੜਨ ਖਿਲਾਫ ਅਜ ਖੱਬੀਆਂ ਪਾਰਟੀਆਂ ਜਿਨ੍ਹਾਂ ’ਚ ਭਾਰਤੀ ਕਮਿਊਨਿਸਟ ਪਾਰਟੀ ਅਤੇ  ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਸਥਾਨਕ ਜਨਰਲ ਬਸ ਅਡੇ ਦੇ ਸਾਹਮਣੇ ਮੋਦੀ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕਰਕੇ ਵਿਰੋਧ ਕੀਤਾ ਗਿਆ। ਇਸ ਅਰਥੀ ਫੂਕ ਮੁਜ਼ਾਹਰੇ ਦੀ ਅਗਵਾਈ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਕਾ.ਸੁਰਿੰਦਰ ਢੰਡੀਆਂ, ਸੀਪੀਐਮ ਦੇ ਜ਼ਿਲ੍ਹੇ ਦੇ ਆਗੂ ਕਾ. ਨਥਾ ਸਿੰਘ ਕਾ. ਗੁਰਚਰਨ ਅਰੋੜਾ, ਸੀਪੀਆਈ ਦੇ ਆਗੂ ਕਾ. ਪਰਮਜੀਤ ਢਾਬਾਂ ਅਤੇ   ਛਿੰਦਰ ਮਹਾਲਮ ਨੇ ਕੀਤੀ ।ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਾ. ਸੁਰਿੰਦਰ ਢੰਡੀਆਂ ਅਤੇ ਕਾਮਰੇਡ ਗੁਰਚਰਨ ਅਰੋੜਾ ਨੇ ਕਿਹਾ ਕਿ  ਮਹਾਨ ਇਨਕਲਾਬੀ ਲੇਨਿਨ ਦੀ ਵਿਚਾਰਧਾਰਾ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗੀ ।ਉਹਨਾਂ ਅਗੇ ਕਿਹਾ ਕਿ ਕੌਮਾਂਤਰੀ ਪਧਰ ਤੇ ਲੈਨਿਨ ਦੀ ਵਿਚਾਰਧਾਰਾ ਦਾ ਡਰ ਦੁਨੀਆਂ ਦੀ ਸਰਮਾਏਦਾਰੀ ਨੂੰ ਸੱਤਾ ਰਿਹਾ ਹੈ ਜਿਸ ਦੀ ਬੁਖਲਾਹਟ ਵਿਚ ਆ ਕੇ ਤ੍ਰਿਪੁਰਾ ਵਿਚ ਲੈਣ ਦੀ ਵਿਚਾਰ ਧਾਰਾ ਨੂੰ ਖਤਮ ਕਰਨ ਦੀ ਮਨਸ਼ਾ ਨਾਲ ਉਸ ਦਾ ਬੁਤ ਤੋੜਿਆ ਗਿਆ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮਹਾਨ ਇਨਕਲਾਬੀ ਲੈਨਿਨ ਦੀ ਫਿਲਾਸਫੀ ਅਤੇ ਵਿਚਾਰਧਾਰਾ ਹਮੇਸ਼ਾ ਕੌਮਾਂਤਰੀ ਪਧਰ ਤੇ ਜ਼ਿੰਦਾ ਰਹੇਗੀ ।ਇਸ ਅਰਥੀ ਫੂਕ ਮੁਜ਼ਾਹਰੇ ਵਿਚ ਹੋਰਨਾਂ ਤੋਂ ਇਲਾਵਾ ਸੁਖਦੇਵ ਧਰਮੂਵਾਲਾ, ਮਾਹਗਾ ਰਾਮ ਘੁਲ੍ਹਾ, ਬਲਵੀਰ ਕਾਠਗੜ, ਕਾ. ਤੇਜਾ ਸਿੰਘ ਅਮੀਰ ਖਾਸ,ਬਲਵੰਤ  ਚੌਹਾਣਾ ਸਤੀਸ਼ ਛਪੜੀਵਾਲਾ  ਗੁਰਦੀਪ ਘੂਰੀ, ਕਰਨੈਲ ਬਗੇ ਕੇ ਨੇ ਵੀ ਸੰਬੋਧਨ ਕੀਤਾ

Comments are closed.

COMING SOON .....


Scroll To Top
11