Thursday , 27 June 2019
Breaking News
You are here: Home » Editororial Page » ਤੀਆਂ ਤੇ ਪੀਂਘਾਂ

ਤੀਆਂ ਤੇ ਪੀਂਘਾਂ

ਜੇਠ-ਹਾੜ੍ਹ ਦੀਆਂ ਕੜਕਦੀਆਂ ਧੁੱਪਾਂ ਨਾਲ ਸਾਰੀ ਧਰਤੀ, ਸਾਰੀ ਕਾਇਨਾਤ, ਪਸ਼ੂ ਪੰਛੀ ਸਭ ਹਫੇ ਹੁੰਦੇ ਹਨ। ਜੀ ਜੰਤ ਸਭ ਗਰਮੀ ਦੇ ਸਤਾਏ ਹੁੰਦੇ ਹਨ। ਸਾਵਣ ਦੀ ਉਡੀਕ ਕੀਤੀ ਜਾਂਦੀ ਹੈ। ਸਾਵਣ ਵਿੱਚ ਹਰ ਪਾਸੇ ਹਰਿਆਲੀ ਛਾ ਜਾਂਦੀ, ਫਸਲਾਂ ਨੂੰ ਜ਼ੋਬਨ ਚੜ੍ਹ ਜਾਦਾ, ਚਰ੍ਹੀਆਂ, ਮੱਕੀਆਂ, ਜੀਰੀਆਂ ਦੂਰ-ਦੂਰ ਤੱਕ ਨਜ਼ਰ ਮਾਰਨ ਤੇ ਹਰਿਆਲੀ ਹੀ ਹਰਿਆਲੀ ਦਿਸਦੀ ਹੇ। ਸਾਵਣਾਂ ਦੇ ਮਹੀਨੇ ਹੀ ਤੀਆਂ ਦਾ ਤਿਉਹਾਰ ਆਉਂਦਾ ਹੈ। ਸਾਵਣ ਦੀ ਤੀਜ ਨੂੰ ਇਹ ਤਿਉਹਾਰ ਆਰੰਭ ਹੁੰਦਾ ਹੈ। ਤੀਆਂ 12 ਦਿਨ ਚਲਦੀਆਂ ਹਨ। 13ਵੇਂ ਦਿਨ ਰੱਖੜੀ ਹੁੰਦੀ ਹੈ।
ਸਾਉਣ ਮਹੀਨੇ ਵਿਆਹੀਆਂ ਕੁੜੀਆਂ ਪੇਕੇ ਆਉਂਦੀਆਂ ਹਨ। ਕੁੜੀਆਂ ਨੂੰ ਚਾਅ ਹੁੰਦਾ ਇਸ ਤਿਉਹਾਰ ਦਾ। ਵਿਛੜੀਆਂ ਹੋਈਆਂ ਸਹੇਲੀਆਂ ਨੂੰ ਮਿਲਣ ਦਾ ਚਾਹ ਹੁੰਦਾ। ਇੱਕ ਵਹਿਮ-ਭਰਮ ਵੀ ਹੈ ਕਿ ਸਾਵਣ ਦੇ ਮਹੀਨੇ ਨੂੰਹਾਂ ਪਹਿਲੇ ਸਾਵਣ ਸੱਸ ਦੇ ਮੱਥੇ ਨਹੀਂ ਲੱਗਦੀਆਂ। ਤੀਆਂ ਕਿਉਂਕਿ ਪਿੰਡਾਂ ਨਾਲ ਜਿਆਦਾ ਸਬੰਧਤ ਤਿਉਹਾਰ ਹੈ। ਪਿੰਡ ਜਿਆਦਾਤਰ ਖੇਤੀ ਪ੍ਰਧਾਨ ਹੁੰਦੇ ਹਨ। ਗਿਆਨੀ ਗੁਰਦਿੱਤ ਸਿੰਘ ਜੀ ਦੀ ਕਿਤਾਬ ‘ਮੇਰਾ ਪਿੰਡ’ ਵਿੱਚ ਇੱਕ ਥਾਂ ਉਹਨਾਂ ਲਿਖਿਆ ਕਿ ਕੁੜੀਆਂ ਨੂੰ ਪੇਕੇ ਇਸ ਲਈ ਵੀ ਭੇਜਿਆ ਜਾਂਦਾ ਕਿ ਸਾਵਣ ਵਿੱਚ ਔਰਤ-ਮਰਦ ਇਕੱਠੇ ਰਹਿਣਗੇ ਤਾਂ ਆਉਣ ਵਾਲੇ ਚੇਤਰ-ਵਿਸਾਖ ਵਿੱਚ ਬੱਚੇ ਦਾ ਜਨਮ ਹੋਏਗਾ ਤੇ ਇਸ ਮਹੀਨੇ ਕਿਸਾਨਾ ਨੂੰ ਬਹੁਤ ਸਾਰੇ ਖੇਤੀ ਦੇ ਕੰਮ ਹੁੰਦੇ ਹਨ। ਖੈਰ… ਅੱਜ ਕੱਲ੍ਹ ਤਾਂ ਇਹ ਮਿੱਥ ਕੋਈ ਅਰਥ ਨਹੀਂ ਰੱਖਦੀ।
ਪੁਰਾਣੇ ਸਮਿਆਂ ਵਿੱਚ ਵੀਰ ਬੋਤੇ ਤੇ ਆਪਣੀ ਭੈਣ ਨੂੰ ਤੀਆਂ ਤੇ ਲੈਣ ਆਉਂਦੇ ਸਨ। ਭੈਣ ਵੀਰ ਨੂੰ ਵੇਖ ਕੇ ਖੁਸ਼ ਹੋ ਜਾਂਦੀ। ਉਹ ਗਾ ਉ¤ਠਦੀ:-
ਤੈਨੂੰ ਵੀਰਾ ਦੁੱਧ ਦਾ ਛੰਨਾ
ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ
ਵੀਰ ਬੋਤਾ ਬੰਨ੍ਹ ਕੇ ਭੈਣ ਨਾਲ ਸੁਖ-ਸਾਂਦ ਸਾਂਝੀ ਕਰਦਾ ਹੈ। ਭੈਣ ਚਾਈਂ-ਚਾਈਂ ਵੀਰ ਲਈ ਰੋਟੀ ਤਿਆਰ ਕਰਦੀ ਸੀ। ਪਰ ਕਈ ਵਾਰ ਸੱਸਾਂ ਬੜੀਆਂ ਕੰਜੂਸ ਹੁੰਦੀਆਂ ਸਨ ਤੇ ਉਹ ਨੂੰਹ ਦੇ ਭਰਾ ਨੂੰ ਬਿਨਾਂ ਘਿਉ ਦੇ ਸ਼ੱਕਰ-ਖੰਡ ਪਰੋਸ ਦਿੰਦੀਆਂ ਸਨ ਤੇ ਭੈਣ ਦਾ ਦਿਲ ਦੁੱਖ ਜਾਂਦਾ ਤੇ ਉਹ ਦੁਰ ਅਸੀਸ ਦਿੰਦੀ ਸੱਸ ਨੂੰ ਕਹਿੰਦੀ:-
ਸੱਸੇ ਤੇਰੀ ਮਹਿ ਮਰ ਜਾਏ
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।
ਕੁੜੀ ਆਪਣੇ ਵੀਰ ਤੋ ਸਾਰੇ ਪਿੰਡ ਦਾ ਹਾਲ ਚਾਲ ਪੁੱਛਦੀ ਹੈ। ਆਪਣੀ ਮਾਂ ਤੇ ਭਰਜਾਈ ਦਾ ਹਾਲ ਵੀ। ਕੁੜੀ ਨੂੰ ਬਹੁਤ ਚਾਅ ਹੁੰਦਾ ਸੀ ਪੇਕੇ ਘਰ ਜਾਣ ਦਾ। ਖੁਸ਼ੀ ਵਿੱਚ ਉਸਨੂੰ ਸਹੁਰਾ ਪਿੰਡ ਬੇਗਾਨਾ ਲੱਗਣ ਲੱਗਦਾ ਹੈ। ਆਪਣੇ ਵੀਰ ਨੂੰ ਕਹਿੰਦੀ ਹੈ:-
ਜਾਂਦੇ ਦੇ ਵੀਰ ਦਾ ਬੋਤਾ, ਆਉਂਦੇ ਵੀਰਦਾ ਖੇਸ
ਵੀਰਾ ਮੈਨੂੰ ਲੈ ਚੱਲ ਵੇ ਮੈਂ ਖੜੀ ਬੇਗਾਨੇ ਦੇਸ।
ਜੇ ਕਿਸੇ ਕੁੜੀ ਦੇ ਪੇਕਿਉਂ ਕੋਈ ਲੈਣ ਨਾ ਆਉਂਦਾ ਤਾਂ ਉਸਨੂੰ ਤਾਹਨੇ ਸੁਣਨੇ ਪੈਂਦੇ:-
ਤੈਨੂੰ ਤੀਆਂ ਨੂੰ ਲੈਣ ਨਾ ਆਏ ਨੀ
ਬਹੁਤਿਆਂ ਭਰਾਵਾਂ ਵਾਲੀਏ।
ਸੱਸ ਨੂੰ ਇਸ ਸੁਆਲ ਦਾ ਜੁਆਬ ਸੜੀ-ਬਲੀ ਨੂੰਹ ਮੂੰਹ ਵਿੱਚ ਹੀ ਬੁੜ-ਬੁੜ ਕਰਦੀ ਦਿੰਦੀ ਹੈ:-
ਤੈਥੋ ਡਰਦੇ ਲੈਣ ਨਹੀਂ ਆਏ,
ਸੱਸੇ ਨੀ ਪੁਆੜੇ ਹਥੀਏ।
ਇੱਥੇ ਕਈ ਵਾਰ ਭੈਣਾਂ ਦਾ ਕੋਈ ਵੀਰ ਹੀ ਨਹੀਂ ਹੁੰਦਾ ਤੇ ਉਸਨੂੰ ਕਿਸ ਲੈਣ ਆਉਣਾ ਸੀ। ਭਾਵੇਂ ਅੱਜ ਕੱਲ੍ਹ ਇਹ ਵਖਰੇਵਾਂ ਲਗਭਗ ਖਤਮ ਹੋਣ ਹੀ ਵਾਲਾ ਹੈ। ਫੇਰ ਵੀ ਲੋਕ ਗੀਤਾਂ ਵਿੱਚ ਕੁੜੀ ਕਹਿੰਦੀ ਹੈ:-
ਸੌਹ ਖਾਣ ਨੂੰ ਬੜਾ ਚਿਤ ਕਰਦਾ
ਇੱਕ ਵੀਰ ਦੇਈਂ ਵੇ ਰੱਬਾ।
ਜਾਂ
ਦੋ ਵੀਰ ਦੇਈਂ ਵੇ ਰੱਬਾ
ਇੱਕ ਮੁਨਸ਼ੀ ਤੇ ਇੱਕ ਪਟਵਾਰੀ।
ਜੋ ਕੁੜੀਆਂ ਤੀਆਂ ਵਿੱਚ ਪੇਕੇ ਨਹੀਂ ਆ ਸਕਦੀਆਂ ਉਹਨਾਂ ਨੂੰ ਤੀਆਂ ਦਾ ਸੰਧਾਰਾ ਭੇਜਿਆ ਜਾਂਦਾ ਹੈ। ਨਵੀਆਂ ਵਿਆਹੀਆਂ ਦਾ ਪਹਿਲਾ ਸਾਂਵਾ ਜਾਂ ਤੀਆਂ ਦਾ ਸੰਧਾਰਾ ਸਹੁਰਿਆਂ ਵੱਲੋਂ ਜਾਂਦਾ ਹੈ। ਜਿਸ ਵਿੱਚ ਮਿਠਾਈ, ਕੱਪੜੇ ਤੇ ਇੱਕ ਅੱਧਾ ਗਹਿਣਾ ਤੇ ਰੱਸਾ ਹੁੰਦਾ ਪੀਂਘ ਪਾਉਣ ਲਈ।
ਤੀਆਂ ਦਾ ਆਰੰਭ ਦੂਜ਼ ਤੋਂ ਹੁੰਦਾ ਹੈ। ਇਸ ਦਿਨ ਕੁੜੀਆਂ ਮਹਿੰਦੀ ਲਾਉਂਦੀਆ ਹਨ ਰੰਗਲੇ ਹੱਥ ਕਰਨ ਲਈ। ਮਹਿੰਦੀ ਲਾਉਣ ਤੋ ਬਾਦ ਅਗਲਾ ਦਿਨ ਤੀਆਂ ਦਾ ਆਗਾਜ਼ ਹੁੰਦਾ। ਪਿੱਪਲਾਂ, ਬੋਹੜਾਂ ਤੇ ਪੀਂਘਾਂ ਪਾਈਆਂ ਜਾਂਦੀਆਂਹਨ। ਕੁੜੀਆਂ ਬਹੁਤ ਉ¤ਚੀ-ਪੀਂਘ ਚੜਾਉਂਦੀਆਂ ਹਨ। ਕੁੜੀਆਂ ਦਾ ਹਾਸਾ ਘੁੰਗਰੂਆਂ ਵਾਂਗ ਛਣਕਦਾ।
ਇਹਨਾਂ ਦਿਨਾਂ ਵਿੱਚ ਕੁੜੀਆਂ ਰੰਗ ਬਰੰਗੀਆਂ ਚੂੜੀਆਂ ਵੀ ਚੜਾਉਂਦੀਆਂ ਹਨ। ਗਲੀਆਂ ਵਿੱਚ ਵਣਜਾਰੇ ਆਉਂਦੇ ਚੂੜੀਆਂ ਵੇਚਣ।
ਆ ਵਣਜਾਰਿਆ, ਬਹਿ ਵਣਜਾਰਿਆ
ਪਿੰਡ ਦੀਆਂ ਕੁੜੀਆਂ, ਵਿੱਚ ਤੀਆਂ ਦੇ
ਤੂੰ ਕਿਉਂ ਫਿਰੇ ਦਰ ਦਰ ਵੇ
ਭੀੜੀ ਵੰਗ ਬਚਾ ਕੇ ਚਾੜੀ
ਮੈਂ ਜਾਉਂਗੀ ਮਰ ਵੇ।
ਤੀਆਂ ਦੇ ਦਿਨਾਂ ਵਿੱਚਘਰਘਰ ਖੀਰ ਪੁੜੇ ਪੱਕਦੇ ਹਨ। ਘਰਾਂ ਵਿੱਚ ਰੌਣਕ ਹੁੰਦੀ ਹੈ। ਪਰ ਅੱਜ ਕੱਲ੍ਹ ਤੀਆਂ ਉਹ ਤੀਆਂ ਨਹੀਂ ਰਹੀਆਂ। ਇਹ ਵਪਾਰਕ ਬਣ ਗਈਆਂ ਹਨ। ਹੁਣ ਤੀਆਂ ਬਜਾਏ ਪਿੱਪਲਾਂ-ਬੋਹੜਾਂ ਤੇ ਪੀਂਘਾਂ ਪਾਉਣ ਦੇ ਹੋਟਲਾਂ ਵਿੰਚ ਮਨਾਈਆਂ ਜਾਂਦੀਆਂ ਤੇ ਆਰਟੀਫਿਸ਼ੀਅਲ ਪੀਂਘਾਂ ਪਾਈਆਂ ਜਾਂਦੀਆਂ ਹਨ। ਚਰਖੇ ਕੱਤਣ ਦੀ ਐਕਟਿੰਗ ਕੀਤੀ ਜਾਂਦੀ ਹੈ। ਸਾਰਾਕੁਠ ਆਰਟੀਫਿਸ਼ੀਅਲ ਤੇ ਓਪਰਾ ਹੁੰਦਾ। ਹੁਣ ਕੁੜੀਆਂ ਵੀ ਪੜ੍ਹ ਲਿਖ ਗਈਆਂ। ਨੌਕਰੀਆਂ ਕਰਦੀਆਂ ਹਨ। ਉਨਾਂ ਕੋਲ ਪੇਕੇ ਜਾਣ ਲਈ ਟਾਇਮ ਹੀ ਨਹੀਂ ਹੁੰਦਾ। ਨਾ ਹੁਣ ਵੀਰ ਬੋਤੇ ਜਾਂ ਘੋੜੇ ਪੀੜ ਲੈਣ ਆਉਂਦੇ। ਪਿੱਪਲ ਬੋਹੜ ਵੀ ਹੁਣ ਬਹੁਤ ਘੱਟ ਗਏ ਪੀਂਘਾਂ ਪਾਉਣ ਲਈ। ਆਓ ਸਾਡੇ ਇਸ ਮੋਹ ਭਿੱਜੇ ਵਿਰਸੇ ਨੂੰ ਬਚਾਈਏ। ਤੀਆਂ ਵਰਗੇ ਤਿਉਹਾਰ ਨੂੰ ਮਿਲ ਜੁਲ ਕੇ ਮਿਲਾਈਏ। ਤਾਂ ਜੋ ਸਾਡਾ ਅਮੀਰ ਵਿਰਸਾ ਮੰਡੀ ਦੀ ਭੇਂਟ ਨਾ ਚੜ੍ਹ ਜਾਵੇ। ਹੋਟਲਾਂ ਵਿੱਚੋਂ ਤੀਆਂ ਫੇਰ ਬੋਹੜਾਂ, ਪਿੱਪਲਾਂ ਥੱਲੇ ਲਿਆਂਦਾ ਜਾਵੇ। ਰੁਝੇਵਿਆਂ ਭਰਪੂਰ ਜਿੰਦਗੀ ਦਾ ਹਿੱਸਾ ਬਣਾਈਏ, ਮਨ ਨੂੰ ਸਕੂਨ ਤੇ ਜਿੰਦਗੀ ਨੂੰ ਨਵੀਂ ਧੜਕਣ ਦੇਈਏ।

 

Comments are closed.

COMING SOON .....


Scroll To Top
11