Monday , 17 December 2018
Breaking News
You are here: Home » PUNJAB NEWS » ਤਿੰਨ ਸੂਬਿਆਂ ਵਿਚ ਗਰਜਣਗੇ ਸ. ਨਵਜੋਤ ਸਿੰਘ ਸਿੱਧੂ

ਤਿੰਨ ਸੂਬਿਆਂ ਵਿਚ ਗਰਜਣਗੇ ਸ. ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ, 14 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਤਿੰਨ ਸੂਬਿਆ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿਧੂ ਦੀ ਪ੍ਰਚਾਰ ਲਈ ਕਾਫੀ ਡਿਮਾਂਡ ਹੈ। ਛਤੀਸਗੜ੍ਹ, ਰਾਜਸਥਾਨ ਅਤੇ ਮਧ ਪ੍ਰਦੇਸ਼ ਦੀਆਂ ਚੋਣ ਰੈਲੀਆਂ ਨੂੰ ਲੈ ਕੇ ਸਿਧੂ ਮੰਗਲਵਾਰ ਨੂੰ ਪ੍ਰਿਅੰਕਾ ਗਾਂਧੀ ਤੇ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨਾਲ ਮਿਲੇ ਸਨ। ਸਿਧੂ ਨੇ ਦਸਿਆ ਕਿ ਅਜੇ ਇਹ ਤੈਅ ਹੋਣਾ ਬਾਕੀ ਹੈ ਕਿ ਮੈਨੂੰ ਕਿਥੇ ਅਤੇ ਕਿੰਨੀਆਂ ਰੈਲੀਆਂ ਵਿਚ ਹਿਸਾ ਲੈਣਾ ਹੈ। ਇਕ-ਦੋ ਦਿਨਾਂ ਵਿਚ ਪ੍ਰੋਗਰਾਮ ਫਾਈਨਲ ਹੋ ਜਾਵੇਗਾ।ਸਿਧੂ ਨੂੰ ਲੈ ਕੇ ਕਾਂਗਰਸ ਬੇਹਦ ਗੰਭੀਰ ਹੈ। ਇਸ ਤੋਂ ਪਹਿਲਾਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿਚ ਵੀ ਸਿਧੂ ਦੀ ਡਿਊਟੀ ਲਗਾਈ ਗਈ ਸੀ ਪਰ ਸਿਧੂ ਨਹੀਂ ਗਏ ਸਨ। ਇਹੀ ਕਾਰਨ ਹੈ ਕਿ ਮੰਗਲਵਾਰ ਨੂੰ ਪ੍ਰਿਅੰਕਾ ਗਾਂਧੀ ਦੀ ਮੌਜੂਦਗੀ ਵਿਚ ਬੈਠਕ ਹੋਈ। ਸਿਧੂ ਨੂੰ ਕਾਂਗਰਸ ਵਿਚ ਲੈ ਕੇ ਆਉਣ ਵਿਚ ਪ੍ਰਿਅੰਕਾ ਦੀ ਅਹਿਮ ਭੂਮਿਕਾ ਹੈ। ਇਸ ਲਈ ਪਾਰਟੀ ਇਸ ਗਲ ਨੂੰ ਲੈ ਕੇ ਰਜ਼ਾਮੰਦੀ ਚਾਹੁੰਦੀ ਸੀ ਕਿ ਸਿਧੂ ਪ੍ਰਚਾਰ ਲਈ ਜਾਣਗੇ ਜਾਂ ਨਹੀਂ। ਅਹਿਮ ਪਹਿਲੂ ਇਹ ਹੈ ਕਿ ਵੀਰਵਾਰ ਨੂੰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਬੈਠਕ ਕਰਨ ਜਾ ਰਹੇ ਹਨ।

Comments are closed.

COMING SOON .....


Scroll To Top
11