Wednesday , 3 June 2020
Breaking News
You are here: Home » BUSINESS NEWS » ਤਿੰਨ ਵਿਅਕਤੀ 34 ਕਿੱਲੋ ਗਾਂਜੇ ਸਮੇਤ ਕਾਬੂ

ਤਿੰਨ ਵਿਅਕਤੀ 34 ਕਿੱਲੋ ਗਾਂਜੇ ਸਮੇਤ ਕਾਬੂ

ਕੁਰਾਲੀ, 12 ਜਨਵਰੀ (ਰਣਜੋਧ ਸਿੰਘ)- ਸਿਟੀ ਪੁਲਿਸ ਨੇ 34 ਕਿੱਲੋ ਗਾਂਜੇ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਕਾਬੂ ਕੀਤੇ ਦੋ ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਵਾਸੀ ਰਵਿੰਦਰ ਮਹਾਤੋ ਚੌਹਾਨ ਅਤੇ ਰਾਕੇਸ਼ ਕੁਮਾਰ ਯਾਦਵ,ਤੀਸਰੇ ਪ੍ਰਵੇਸ਼ ਕੁਮਾਰ ਦੀ ਹਰਿਆਣਾ ਜਗਾਧਰੀ ਵਾਸੀ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਬਿਹਾਰ ਤੋਂ ਭਾਰੀ ਮਾਤਰਾ ‘ਚ ਗਾਂਜਾ ਲੈਕੇ ਆਏ ਸਨ ਤੇ ਇਲਾਕੇ ‘ਚ ਘੁੰਮ ਫਿਰ ਕੇ ਵੇਚਣ ਦੀ ਫ਼ਿਰਾਕ ਵਿੱਚ ਸਨ। ਥਾਣਾ ਸਿਟੀ ਦੇ ਐਸ ਐਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਖਬਰ ਖ਼ਾਸ ਦੀ ਇਤਲਾਹ ਤੇ ਪਪਰਾਲੀ ਰੋਡ ਨੇੜੇ ਨਾਕੇਬੰਦੀ ਕਰ ਕੇ ਸ਼ਮਸ਼ਾਨ ਘਾਟ ਦੇ ਨੇੜਿਓ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 34 ਕਿੱਲੋ ਗਾਂਜਾ ਬਰਾਮਦ ਕੀਤਾ।ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਐਨਡੀਪੀਐਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।

Comments are closed.

COMING SOON .....


Scroll To Top
11