Sunday , 26 May 2019
Breaking News
You are here: Home » BUSINESS NEWS » ਤਿੰਨ ਪਿੰਡਾਂ ਦੀ ਬਿਜਲੀ ਸਮੱਸਿਆ ਦੇ ਹੱਲ ਲਈ ਜੀਵਨ ਸਿੰਘ ਵਾਲਾ ਵਿਖੇ ਬਣੇਗਾ 66 ਕੇ.ਵੀ. ਗਰਿੱਡ

ਤਿੰਨ ਪਿੰਡਾਂ ਦੀ ਬਿਜਲੀ ਸਮੱਸਿਆ ਦੇ ਹੱਲ ਲਈ ਜੀਵਨ ਸਿੰਘ ਵਾਲਾ ਵਿਖੇ ਬਣੇਗਾ 66 ਕੇ.ਵੀ. ਗਰਿੱਡ

ਇੱਕ ਸਾਲ ਵਿੱਚ 9 ਕਰੋੜ ਦੀ ਲਾਗਤ ਨਾਲ ਹੋਵੇਗਾ ਤਿਆਰ

ਤਲਵੰਡੀ ਸਾਬੋ , 12 ਜੂਨ (ਰਾਮ ਰੇਸ਼ਮ ਸ਼ਰਨ)- ਨਜ਼ਦੀਕੀ ਪਿੰਡਾਂ ਜੀਵਨ ਸਿੰਘ ਵਾਲਾ, ਚਠੇਵਾਲਾ ਅਤੇ ਭਾਗੀ ਵਾਂਦਰ ਨੂੰ ਦਰਪੇਸ਼ ਆ ਰਹੀ ਬਿਜਲੀ ਸਪਲਾਈ ਦੀ ਸਮਸਿਆ ਤੋਂ ਛੁਟਕਾਰਾ ਦਿਵਾਉਣ ਲਈ ਕਾਂਗਰਸ ਦੇ ਹਲਕਾ ਸੇਵਾਦਾਰ ਸ. ਖੁਸ਼ਬਾਜ ਸਿੰਘ ਜਟਾਣਾ ਦੇ ਯਤਨਾਂ ਸਦਕਾ 66 ਕੇ. ਵੀ. ਸਬ ਸਟੇਸ਼ਨ ਗਰਿਡ ਪਿੰਡ ਜੀਵਨ ਸਿੰਘ ਵਾਲਾ ਵਿਖੇ ਮਨਜ਼ੂਰ ਹੋਣ ਨਾਲ ਤਿੰਨਾਂ ਪਿੰਡਾਂ ਦੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਬਿਜਲੀ ਸਪਲਾਈ ਦੇ ਬੁਰੇ ਹਾਲ ਕਾਰਨ ਪਿੰਡ ਭਾਗੀਵਾਂਦਰ ਦੇ ਲੋਕਾਂ ਵਲੋਂ ਕਈ ਵਾਰ ਅਧੀ ਅਧੀ ਰਾਤ ਨੂੰ ਵੀ ਤਲਵੰਡੀ ਸਾਬੋ – ਬਠਿੰਡਾ ਰੋਡ ਜਾਮ ਕਰਕੇ ਧਰਨੇ ਲਾਉਣ ਕਾਰਨ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਵਲੋਂ ਪਰਚੇ ਵੀ ਦਰਜ ਕੀਤੇ ਹੋਏ ਹਨ। ਪਿੰਡ ਚਠੇਵਾਲਾ, ਭਾਗੀਵਾਂਦਰ ਤੇ ਜੀਵਨ ਸਿੰਘ ਵਾਲਾ ਦੇ ਲੋਕਾਂ ਨੇ ਸ. ਖੁਸ਼ਬਾਜ ਜਟਾਣਾ ਦੇ ਉਦਮ ਸਦਕਾ ਮਨਜ਼ੂਰ ਹੋਏ ਇਸ 66 ਕੇ ਵੀ ਸਬ ਸਟੇਸ਼ਨ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਜਿਥੇ ਉਨ੍ਹਾਂ ਦੀ ਬਿਜਲੀ ਦੀ ਸਮਸਿਆ ਹਲ ਹੋਵੇਗੀ ਉਸ ਦੇ ਨਾਲ ਹੀ ਹੁਣ ਉਨ੍ਹਾਂ ਨੂੰ ਅਧੀ ਰਾਤ ਨੂੰ ਧਰਨੇ ਲਾ ਕੇ ਖਜਲ ਖੁਆਰ ਵੀ ਨਹੀਂ ਹੋਣਾ ਪਵੇਗਾ।ਪੰਜਾਬ ਦੀ ਕਾਂਗਰਸ ਸਰਕਾਰ ਦੇ ਤਲਵੰਡੀ ਸਾਬੋ ਤੋਂ ਹਲਕਾ ਸੇਵਾਦਾਰ ਸ. ਖੁਸ਼ਬਾਜ਼ ਸਿੰਘ ਜਟਾਣਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਕੰਮ ਕਰ ਰਹੀ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਲੋਕਾਂ ਦੀ ਸਮਸਿਆ ਨੂੰ ਵੇਖਦਿਆਂ ਇਸ 66 ਕੇ. ਵੀ. ਸਬ ਸਟੇਸ਼ਨ ਨੂੰ ਮਨਜ਼ੂਰੀ ਦਿਤੀ ਗਈ ਹੈ, ਜਿਸ ਨੂੰ ਲਾਉਣ ਲਈ ਪਿੰਡ ਜੀਵਨ ਸਿੰਘ ਵਾਲਾ ਵਿਖੇ ਤਿੰਨ ਏਕੜ ਜ਼ਮੀਨ ਦਾ ਪ੍ਰਬੰਧ ਵੀ ਹੋ ਚੁਕਿਆ ਹੈ ਅਤੇ ਇਕ ਹਫ਼ਤੇ ਦੇ ਅੰਦਰ ਅੰਦਰ ਇਸਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਅਨੁਮਾਨਿਤ ਨੌ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਗਰਿਡ ਨੂੰ ਇਕ ਸਾਲ ਦੇ ਅੰਦਰ ਅੰਦਰ ਲੋਕ ਅਰਪਣ ਕਰ ਦਿਤਾ ਜਾਵੇਗਾ। ਇਸ ਸਮੇਂ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਉਹਨਾਂ ਦੇ ਨਿਜੀ ਸਹਾਇਕ ਸ. ਰਣਜੀਤ ਸਿੰਘ ਸੰਧੂ , ਬਲਾਕ ਤਲਵੰਡੀ ਸਾਬੋ ਦੇ ਕਾਂਗਰਸ ਪ੍ਰਧਾਨ ਸ. ਕ੍ਰਿਸ਼ਨ ਸਿੰਘ ਭਾਗੀਵਾਂਦਰ , ਸ਼੍ਰੀ ਅੰਮ੍ਰਿਤਪਾਲ ਗਰਗ , ਗੁਰਪ੍ਰੀਤ ਸਿੰਘ ਹੈਪੀ ਧਾਲੀਵਾਲ , ਨੰਬਰਦਾਰ ਮਨਦੀਪ ਸਿੰਘ ਨੰਗਲਾ,ਅਮਨਦੀਪ ਸ਼ਰਮਾਂ ਵਾਈਸ ਚੇਅਰਮੈਨ ਕਲਚਰਲ ਸੈਲ,ਕਾਂਗਰਸੀ ਆਗੂ ਦੁਲਾ ਸ਼ਰਮਾਂ,ਲੀਲਾ ਸਿੰਘ,ਦਵਿੰਦਰ ਸਿੰਘ ਸੂਬਾ,ਮਨਜੀਤ ਲਾਲੇਆਣਾ,ਬਲਵੀਰ ਲਾਲੇਆਣਾ,ਮਨਪ੍ਰੀਤ ਬੰਗੇਹਰ,ਜਸਪਾਲ ਭਗਵਾਨਪੁਰਾ,ਜਗਸੀਰ ਭਾਗੀਵਾਂਦਰ,ਜਹਾਂਗੀਰ ਜਜਲ ਆਦਿ ਆਗੂ ਹਾਜਿਰ ਸਨ।

Comments are closed.

COMING SOON .....


Scroll To Top
11