Saturday , 17 November 2018
Breaking News
You are here: Home » PUNJAB NEWS » ਤਲਵੰਡੀ ਸਾਬੋ ਦੀ ਭਾਖੜਾ ਨਹਿਰ ‘ਚੋਂ 6 ਲਾਸ਼ਾਂ ਮਿਲਣ ਨਾਲ ਸਨਸਨੀ

ਤਲਵੰਡੀ ਸਾਬੋ ਦੀ ਭਾਖੜਾ ਨਹਿਰ ‘ਚੋਂ 6 ਲਾਸ਼ਾਂ ਮਿਲਣ ਨਾਲ ਸਨਸਨੀ

ਬਠਿੰਡਾ, 11 ਜੁਲਾਈ (ਪੀ.ਟੀ.)—ਤਲਵੰਡੀ ਸਾਬੋ ਖੇਤਰ ਦੀ ਭਾਖੜਾ ਨਹਿਰ ‘ਚੋਂ ਵੀਰਵਾਰ ਸਵੇਰ ਨੂੰ 6 ਲਾਸ਼ਾਂ ਮਿਲਣ ਨਾਲ ਇਲਾਕੇ ‘ਚ ਭੜਥੂ ਪੈ ਗਿਆ ਹੈ।
bathinda
ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਕਤਲ ਕੀਤਾ ਗਿਆ ਹੈ ਜਾਂ ਇਹ ਖੁਦਕੁਸ਼ੀ ਦਾ ਮਾਮਲਾ ਹੈ, ਪਰ ਪੂਰੇ ਖੇਤਰ ‘ਚ ਇਸ ਗੱਲ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਚਰਚੇ ਜਾਰੀ ਹਨ। ਪੁਲਿਸ ਵਲੋਂ ਬਰਾਮਦ ਕੀਤੀਆਂ ਗਈਆਂ ਇਨ੍ਹਾਂ ਲਾਸ਼ਾਂ ‘ਚ 12 ਸਾਲ ਦਾ ਇਕ ਬੱਚਾ, 35 ਸਾਲ ਦੀ ਇਕ ਔਰਤ ਅਤੇ 4 ਆਦਮੀ ਸ਼ਾਮਲ ਹਨ। ਨਹਿਰ ਦੇ ਜਿਸ ਪੁਆਇੰਟ ਤੋਂ ਇਹ ਲਾਸ਼ਾਂ ਬਰਾਮਦ ਹੋਈਆਂ ਹਨ, ਉਹ ਪਿੰਡ ਗੋਲੇਵਾਲਾ ਦੇ ਨੇੜੇ ਦਾ ਦੱਸਿਆ ਜਾਂਦਾ ਹੈ। ਪੁਲਿਸ ਵਲੋਂ ਇਨ੍ਹਾਂ ਲਾਸ਼ਾਂ ਦੀ ਸ਼ਨਾਖਤ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵਿਅਕਤੀ ਕਿਸ ਪਿੰਡ ਨਾਲ ਸੰਬੰਧਤ ਜਾਂ ਇਨ੍ਹਾਂ ਦੇ ਆਪਸ ‘ਚ ਕੀ ਸੰਬੰਧ ਹਨ। ਹਾਲ ਦੀ ਘੜੀ ਪੁਲਿਸ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਥਿਊਰੀਆਂ ‘ਤੇ ਕੰਮ ਕਰ ਰਹੀ ਹੈ ਅਤੇ ਉਸ ਵਲੋਂ ਇਹ ਪਤਾ ਲਗਾਉਣ ਲਈ ਬਕਾਇਦਾ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਨ੍ਹਾਂ ਲੋਕਾਂ ਦੇ ਮਰਨ ਦਾ ਕੀ ਕਾਰਨ ਸੀ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਲਾਸ਼ਾਂ ‘ਤੇ ਜ਼ਖਮ ਦਾ ਕੋਈ ਵੀ ਨਿਸ਼ਾਨ ਨਹੀਂ। ਇਹ ਵੀ ਪਤਾ ਲੱਗਾ ਹੈ ਕਿ ਇਕ ਲਾਸ਼ 18 ਦਿਨ ਪੁਰਾਣੀ, ਇਕ ਲਾਸ਼ 2 ਦਿਨ ਪੁਰਾਣੀ, ਜਦੋਂ ਕਿ 4 ਲਾਸ਼ਾਂ 10 ਦਿਨ ਪੁਰਾਣੀਆਂ ਦੱਸੀਆਂ ਜਾਂਦੀਆਂ ਹਨ। ਇਸ ਤੋਂ ਇਹ ਵੀ ਲੱਗਦਾ ਹੈ ਕਿ ਮੌਤ ਵੱਖ-ਵੱਖ ਦਿਨਾ ਨੂੰ ਹੋਈ ਹੋਣੀ ਹੈ। ਪੁਲਸ ਨੇ ਲਾਸ਼ਾਂ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ।

Comments are closed.

COMING SOON .....


Scroll To Top
11