Monday , 23 September 2019
Breaking News
You are here: Home » Editororial Page » ਤਰਕਸ਼ੀਲਾਂ ਨੇ ਚੇਤਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ

ਤਰਕਸ਼ੀਲਾਂ ਨੇ ਚੇਤਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ

ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਜਲਿਆਂਵਾਲੇ ਬਾਗ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਵਿਗਿਆਨਕ ਚੇਤਨਾ ਦੇ ਪਰਸਾਰ ਹਿਤ 10 ਅਗਸਤ ਨੂੰ ਲਈ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ-2019 ਦਾ ਨਤੀਜਾ ਸਮੂਚੀ ਇਕਾਈ ਨੇਵਿਗਿਆਨਕ ਚੇਤਨਾ ਦਿਨ ਨੂੰ ਸਮਰਪਿਤ ਅਜ ਸਥਾਨਕ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਇਕੱਠੇ ਹੋ ਕੇ ਐਲਾਨਿਆ । ਇਕਾਈ ਦੇ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਦੱਸਿਆ ਕਿ ਇਕਾਈ ਵੱਲੋਂ ਲਗਭਗ ਤਿੰਨ ਮਹੀਨੇ ਤਕ ਇਸ ਪ੍ਰੀਖਿਆ ਸੰਬੰਧੀ ਵਿਦਿਆਰਥੀਆਂ, ਅਧਿਆਪਕਾਂ ਤੇ ਉਨ੍ਹਾਂ ਦੇ ਮਾਪਿਆਂ ਅੰਦਰ ਵਿਗਿਆਨਕ ਚੇਤਨਾ ਦੀ ਚਿਣਗ ਲਾਉਣ ਲਈ ਪੂਰਾ ਪ੍ਰਚਾਰ ਕਰਕੇ ਇਸ ਪ੍ਰੀਖਿਆ ਨੂੰ ਉਤਸ਼ਾਹ ਪੂਰਵਕ ਬਣਾਉਣ ਲਈ ਪੂਰੇ ਯਤਨ ਕੀਤੇ ਗਏ। ਸਿਲੇਬਸ ਦੀਆਂ ਕਿਤਾਬਾਂ,ਰੋਲ ਨੰ, ਸੀਟਿੰਗ ਪਲਾਨ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਲਈ ਬੈਠਣ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ। ਵਿਦਿਆਰਥੀਆਂ ਨੂੰ ਕੀ, ਕਿਉਂ, ਕਿਵੇਂ ਆਦਿ ਗੁਣਾਂ ਨਾਲ ਲੈਸ ਕਰਕੇ ਵਿਗਿਆਨਕ ਵਿਚਾਰਾਂ ਪ੍ਰਤੀ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਬਰਾਬਰੀ ਵਾਲੇ ਖੁਸ਼ਹਾਲ ਰੋਸ਼ਨ ਸਮਾਜ ਲਈ ਵਿਗਿਆਨਕ ਵਿਚਾਰਾਂ ਦੇ ਧਾਰਨੀ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰੀਖਿਆ ਨਕਲ ਰਹਿਤ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਲਈ ਗਈ ।ਇਸੇ ਤਰਾਂ ਉੱਤਰ ਪੱਤਰੀਆਂ ਦਾ ਮੁਲਾਂਕਣ , ਇੰਚਾਰਜ ਲੈਕਚਰਾਰ ਕ੍ਰਿਸ਼ਨ ਸਿੰਘ ਜੀ ਨੇ ਵੀ ਆਪਣੇ ਤਰਕਸ਼ੀਲ ਸੋਚ ਅਪਨਾਉਣ ਸੰਬੰਧੀ ਵਿਚਾਰ ਰੱਖੇ, ਉਨ੍ਹਾਂ ਬਹੁਤ ਹੀ ਮਿਹਨਤ ਨਾਲ ਪਾਰਦਰਸ਼ਤਾ ਨਾਲ ਤਿਆਰ ਨਤੀਜਾ ਤਿਆਰ ਕੀਤਾ। ਤਰਕਸ਼ੀਲ ਆਗੂ ਆਗੂਆਂ ਦੱਸਿਆ ਕਿ ਇਸ ਮਿਡਲ ਤੇ ਸੈਕੰਡਰੀ ਦੋ ਪੱਧਰੀ ਪ੍ਰੀਖਿਆ ਮਿਡਲ ਪੱਧਰ ਦੇ 183 ਤੇ ਸੈਕੰਡਰੀ ਪੱਧਰ ਦੇ 441 ਕੁਲ 624ਵਿਦਿਆਂਰਥੀ ਪ੍ਰੀਖਿਆ ਵਿੱਚ ਸ਼ਾਮਲ ਹੋਏ।ਹਰੇਕ ਪੱਧਰ ਵਿੱਚੋਂ ਪਹਿਲੇ 25-25ਬੱਚਿਆਂ ਦੀ ਮੈਰਿਟ ਸੂਚੀ ਬਣਾਈ ਗਈ ਹੈ, ਇਨ੍ਹਾਂ ਬੱਚਿਆਂ ਨੂੰ ਸਨਮਾਨ ਯੋਗ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਵੇਗਾ । ਨਤੀਜਾ ਘੋਸ਼ਿਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਲ 100ਅੰਕ ਸਨ।ਮਿਡਲ ਪੱਧਰ ਵਿੱਚੋਂ ਲਾ ਫਾਊਂਡੇਸ਼ਨ ਸਕੂਲ ਸੰਗਰੂਰ ਦੇ ਵਿਦਿਆਰਥੀ ਸੰਕੇਤ ਨਾਗਲ ਨੇ77.5 ਅੰਕ ਪ੍ਰਾਪਤ ਕਰਕੇ ਸੰਗਰੂਰ ਤੇ ਬਰਨਾਲਾ ਦੋ ਜ਼ਿਲਿਆਂ ਤੇ ਆਧਾਰਿਤ ਜ਼ੋਨ ਵਿੱਚ ਪਹਿਲਾ ਸਨਮਾਨ ਯੋਗ ਸਥਾਨ ਪ੍ਰਾਪਤ ਕੀਤਾ ।ਇਸ ਤਰ੍ਹਾਂ ਸ ਹ ਸਕੂਲ ਬਾਸੀਅਰਕ ਦੀ ਬੱਚੀ ਰਮਨ ਨੇ 67.5ਅੰਕਾਂ ਨਾਲ ਸੰਗਰੂਰ ਇਕਾਈ ਵਿੱਚਪਹਿਲਾ,ਸ ਸ ਸ ਸ ਭਵਾਨੀਗੜ੍ਹ ਦੇ ਸੂਰਜ ਸਿੰਘ ਨੇ66ਅੰਕ ਨਾਲ ਦੂਜਾ,ਸ ਹ ਸਕੂਲ ਘਨੌੜ ਜੱਟਾਂ ਦੀ ਬੱਚੀ ਗੁਰਮਨਜੋਤ ਕੌਰ ਨੇ 62.5ਅੰਕਾਂ ਨਾਲ ਤੀਜਾ,ਸਹ ਸਕੂਲ ਭਿੰਡਰਾਂ ਦੇ ਦਵਿੰਦਰ ਸਿੰਘ ਨੇ 62ਅੰਕਾਂ ਨਾਲ ਚੌਥਾ ਸਥਾਨ ਤੇ ਖੁਸ਼ਪ੍ਰੀਤ ਕੌਰ ਸਸਸ ਸਕੂਲ ਘਰਾਚੋਂ ਦੀ ਬੱਚੀ ਨੇ 61.5 ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ,ਇਸ ਤਰਾਂ ਅਗਲੇ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੇ ਤਰਤੀਬ ਵਾਰ ਨਾਂ ਇਸ ਤਰ੍ਹਾਂ ਹਨ ; ਰਣਦੀਪ ਕੌਰ ਘਰਾਚੋਂ, ਪਵਨਪ੍ਰੀਤ ਕੌਰ ਬਡਰੁੱਖਾਂ,ਨਵਜੋਤ ਕੌਰ ਸਾਰੋਂ, ਮਿਨਾਕਸ਼ੀ ਸ਼ਰਮਾ ਬਾਸੀਅਰਕ, ਜਸ਼ਨਪ੍ਰੀਤ ਸਿੰਘ ਬਡਰੁੱਖਾਂ,ਰਾਖੀ ਯਾਦਵ ਆਦਰਸ਼(ਮਾਡਲ )ਸਕੂਲ ਸੰਗਰੂਰ, ਲਵਪ੍ਰੀਤਕੌਰ ਬਲਿਆਲ, ਸਾਹਿਲ ਖਾਂ ਭਲਵਾਨ, ਰਮਨਪ੍ਰੀਤ ਕੌਰ ਘਨੌੜ ਜੱਟਾਂ, ਕਮਲਦੀਪ ਕੌਰ ਘਨੌੜ ਜੱਟਾਂ,ਚਾਂਦ ਗੁਰੂ ਨਾਨਕ ਸਕੂਲ ਧੂਰੀ ਗੇਟ,ਰਮਨ ਗਿੱਲ ਆਦਰਸ਼ (ਮਾਡਲ) ਸਸ ਸਕੂਲ ਸੰਗਰੂਰ,ਪਾਇਲ ਗੁਰੂ ਨਾਨਕ ਧੂਰੀ ਗੇਟ, ਜਸ਼ਨਪ੍ਰੀਤ ਸਿੰਘ ਥਲੇਸ,ਬਲਕਰਨ ਸਿੰਘ ਗੁਰੂ ਨਾਨਕ ਧੂਰੀ ਗੇਟ, ਮਹਿਕਪ੍ਰੀਤ ਕੌਰ ਭਲਵਾਨ, ਜਸ਼ਨਪ੍ਰੀਤ ਕੌਰ ਆਦਰਸ਼ (ਮਾਡਲ) ਸਸ ਸਕੂਲ ਸੰਗਰੂਰ, ਪੂਜਾ ਰਾਣੀ ਬਲਿਆਲ,ਅਨੰਨਿਆਂ ਗੌਰ ਤੇ ਮੁਸਕਾਨ ਸ਼ਰਮਾ ਜੀ ਜੀ ਐਸ ਸੰਗਰੂਰ।ਸੈਕੰਡਰੀ ਪੱਧਰ ਬਾਰੇ ਉਨ੍ਹਾਂ ਦੱਸਿਆ ਕਿ ਸਸਸਸ ਘਰਾਚੋਂ ਦੀ ਬੱਚੀ ਮੁਸਕਾਨ ਦੀਪ ਕੌਰ ਨੇ 75ਅੰਕਾਂ ਨਾਲ ਪਹਿਲਾ,ਸਸਸਸ ਭਵਾਨੀਗੜ੍ਹ ਸੋਨੂੰ ਨੇ 71.5 ਅੰਕਾਂ ਨਾਲ ਦੂਜਾ, ਆਦਰਸ਼ ਸਕੂਲ ਬਾਲਦ ਖੁਰਦ ਦੀ ਜਸ਼ਨਪ੍ਰੀਤ ਕੌਰ ਨੇ 69 ਅੰਕਾਂ ਨਾਲ਼ ਤੀਜਾ,ਸਹਸ ਖੇੜੀ ਦੇ ਮਹਿਕਦੀਪ ਸਿੰਘ ਨੇ 69ਅੰਕਾਂ ਨਾਲ ਤੀਜਾ,ਸਸਸਸ ਬਡਰੁੱਖਾਂ ਦੇ ਸ਼ਿਵਦੀਪ ਸਿੰਘ ਨੇ 68.5ਅੰਕਾਂ ਨਾਲ ਚੌਥਾ,ਸਸਸਸ ਭਲਵਾਨ ਦੀ ਜਸਵੀਰ ਕੌਰ ਨੇ 67.5ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਬਾਕੀ ਅਗਲੇ ਸਥਾਨਾਂ ਤੇ ਰਹਿਣ ਵਾਲੇ ਬੱਚਿਆਂ ਦੇ ਨਾਮ ਤਰਤੀਬ ਬਾਰ ਇਸ ਤਰ੍ਹਾਂ ਹਨ ਮਹਿਕਦੀਪ ਕੌਰ ਬਲਿਆਲ, ਸਤਵੀਰ ਕੌਰ ਆਦਰਸ਼ ਸਕੂਲ ਬਾਲਦ, ਮਨਜੋਤ ਕੌਰ ਭਿੰਡਰਾਂ,ਨਿਸ਼ਜੋਤ ਕੌਰ ਖੇੜੀ, ਮਨਦੀਪ ਕੌਰ ਭਲਵਾਨ,ਗੁਰਲੀਨ ਕੌਰ ਬਡਰੁੱਖਾਂ, ਅਮਨਪ੍ਰੀਤ ਕੌਰ ਬਲਿਆਲ, ਅਰਸ਼ਦੀਪ ਕੌਰ ਬਲਿਆਲ, ਹਰਜੀਤ ਕੌਰ ਬਲਿਆਲ,ਸਵਰੀਨ ਕੌਰ ਘਨੌੜ ਜੱਟਾਂ, ਮਨਪ੍ਰੀਤ ਕੌਰ ਆਦਰਸ਼ ਸਕੂਲ ਬਾਲਦ,ਪਲਕਦੀਪ ਕੌਰ ਬਡਰੁੱਖਾਂ,ਨੀਸ਼ੂ ਮਹਿਤਾ , ਜਸ਼ਨਪ੍ਰੀਤ ਕੌਰ ਆਦਰਸ਼ ਸਕੂਲ ਬਾਲਦ, ਮਹਿਕਪ੍ਰੀਤ ਕੌਰ ਗੁਰੂ ਨਾਨਕ ਧੂਰੀ ਗੇਟ, ਪ੍ਰੀਤੀ ਸਕਸਸਸ ਸੰਗਰੂਰ, ਰਮਨਦੀਪ ਸਿੰਘ ਸਸਸ ਸੰਗਰੂਰ,ਸੌਰਵ ਸਿੰਘ ਭਵਾਨੀਗੜ੍ਹ, ਹੁਸਨਪ੍ਰੀਤ ਕੌਰ ਬਲਿਆਲ ਜਸਪ੍ਰੀਤ ਕੌਰ ਆਦਰਸ਼ ਸਕੂਲ ਬਾਲਦ ਖੁਰਦ। ਪ੍ਰੀਖਿਆ ਵਿੱਚ ਬੱਚਿਆਂ ਵੱਲੋਂ ਟਿਪਣੀਆਂ ਦੇ ਰੂਪ ਵਿੱਚ ਪ੍ਰਗਟਾਈਆਂ ਭਾਵਨਾਵਾਂ ਨੇਂ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਹੈ।ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਪ੍ਰੀਖਿਆ ਪ੍ਰਕਿਰਿਆ ਸ਼ੁਰੂ ਹੋਣ ਤੋਂ ਲੈਕੇ ਨਤੀਜਾ ਤਿਆਰ ਕਰਨ ਤਕ ਕਿਸੇ ਵੀ ਕਿਸਮ ਦਾ ਸਹਿਯੋਗ ਕਰਨ ਬਦਲੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਬਾਹਰੋਂ ਸਨੇਹੀਆਂ ਦਾ ਹਰ ਪੱਖੋਂ ਸਹਿਯੋਗ ਮਿਲਣ ,ਖਾਸ ਕਰਕੇ ਸਥਾਨਕ ਆਦਰਸ਼ (ਮਾਡਲ ) ਸ ਸ ਸਕੂਲ ਦੇ ਪ੍ਰਿੰਸੀਪਲ ਸਰਦਾਰ ਜੋਗਾ ਸਿੰਘ ਸਮੇਤ ਸਮੂਚੇ ਸਟਾਫ ਦਾ ਪੂਰਨ ਸਹਿਯੋਗ ਮਿਲਣ ਕਰਕੇ ਇਸ ਪ੍ਰੀਖਿਆ ਨੂੰ ਸਫਲਤਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਅਸੀਂ ਸਫ਼ਲ ਹੋਏ ਹਾਂ।

Comments are closed.

COMING SOON .....


Scroll To Top
11