Sunday , 26 May 2019
Breaking News
You are here: Home » ENTERTAINMENT » ਤਮੰਨਾ ਭਾਟੀਆ ਰਿਤਿਕ ਦੀਆਂ ਵਡਿਆਈਆਂ

ਤਮੰਨਾ ਭਾਟੀਆ ਰਿਤਿਕ ਦੀਆਂ ਵਡਿਆਈਆਂ

ਕੰਗਨਾ ਰਣੌਤ ਮਿੰਟ ਨਹੀਂ ਲਾਉਂਦੀ ਰਿਤਿਕ ਰੌਸ਼ਨ ਦੀ ਭੰਡੀ ਕਰਨ ਲੱਗਿਆਂ ਤੇ ਤੇਲਗੂ ਦੀ ‘ਕਵੀਨ’ ਤਮੰਨਾ ਭਾਟੀਆ ਸੈਕਿੰਡ ਨਹੀਂ ਲਾਉਂਦੀ ਰਿਤਕ ਦੇ ਸੋਹਲੇ ਪੜ੍ਹਨ ਨੂੰ। ਤਮੰਨਾ ਦੇ ਵਿਚਾਰ ਹਨ ਕਿ ਨਾਚ ਦਾ ਦੇਵਤਾ ਹੈ ਰਿਤਿਕ ਰੌਸ਼ਨ ਤੇ ਉਸ ਜਿਹਾ ਕੋਈ ਨੱਚਣ ਵਾਲਾ ਹੀਰੋ ਹੈ ਹੀ ਨਹੀਂ। ‘ਲਿਪ ਸਿੰਕ ਬੈਟਲ’ ਜੋ ਫਰਹਾ ਖ਼ਾਨ ਵਲੋਂ ਆਯੋਜਿਤ ਹੈ, ‘ਚ ਤਮੰਨਾ ਹਿੱਸਾ ਲੈ ਰਹੀ ਹੈ। ਅਵੰਤਿਕਾ ‘ਬਾਹੂਬਲੀ’ ਤਾਂ ਆਪਣਾ ਪਰੇਰਕ ਹੀ ਰਿਤਿਕ ਨੂੰ ਮੰਨਦੀ ਹੈ। ਇਮਾਨਦਾਰੀ ਤੇ ਸਮਰਪਣ ਭਾਵਨਾ ਉਸ ਨੇ ਰਿਤਿਕ ਤੋਂ ਹੀ ਲਈ ਹੈ। ਤਮੰਨਾ ਨੇ ਰਿਤਿਕ ਨਾਲ ਆਪਣੀ ਤਸਵੀਰ ਇੰਸਟ੍ਰਾਗਰਾਮ ‘ਤੇ ਪਾਈ ਹੈ। ਉਹ ਕੁਨਾਲ ਕੋਹਲੀ ਦੀ ਫ਼ਿਲਮ ਜੋ ਤੇਲਗੂ ‘ਚ ਹੈ, ਲਈ ਲੰਦਨ ਜਾ ਰਹੀ ਹੈ ਤਮੰਨਾ ਤੇ ਸੰਦੀਪ ਕਿਸ਼ਨ ਇਸ ਫ਼ਿਲਮ ‘ਚ ਉਸ ਦਾ ਹੀਰੋ ਹੈ। ‘ਚੋਰ ਨਿਕਲ ਕੇ ਭਾਗਾ’ ਫ਼ਿਲਮ ਤਮੰਨਾ ਨੇ ਠੁਕਰਾਈ ਸੀ ਤੇ ਅੱਜ ਉਸ ਨੂੰ ਇਸ ਦਾ ਦੁੱਖ ਵੀ ਹੋ ਰਿਹਾ ਹੈ। ਇਸ ਤੋਂ ਇਲਾਵਾ ‘ਇਟਸ ਇੰਟਰਟੇਨਮੈਂਟ’ ਫ਼ਿਲਮ ਵੀ ਕਰ ਰਹੀ ਹੈ। ਸਾਜਿਦ-ਫਰਹਾਦ ਇਸ ਦੇ ਨਿਰਦੇਸ਼ਕ ਹਨ। ਇਸ ਦੌਰਾਨ ਤਮੰਨਾ ਨੇ ਇਕ ਹੋਰ ਫ਼ੈਸਲਾ ਲਿਆ ਹੈ ਕਿ ਉਹ ਪਰਦੇ ‘ਤੇ ਨਾ ਹੀ ਘੱਟ ਕੱਪੜੇ ਪਹਿਨੇਗੀ ਤੇ ਨਾ ਹੀ ਚੁੰਮਣ ਦ੍ਰਿਸ਼ ਦੇਵੇਗੀ। ਸ਼ਾਇਦ ਇਹ ਹੈਦਰਾਬਾਦ ਦੀ ਉਸ ਘਟਨਾ ਦਾ ਅਸਰ ਹੈ ਜਿਸ ਦੌਰਾਨ ਕਰੀਮ ਉੱਲਾ ਨਾਂਅ ਦੇ ਇਕ ਵਿਅਕਤੀ ਨੇ ਤਮੰਨਾ ‘ਤੇ ਜੁੱਤੀ ਸੁੱਟ ਦਿੱਤੀ ਸੀ। ਇਸ ਵਾਰ ਆਈ.ਪੀ.ਐਲ. ਲਈ ਵੀ ਸਮਾਂ ਦੇ ਚੁੱਕੀ ਦੱਖਣ ਦੀ ‘ਕੁਈਨ’ ਦੱਖਣ ਭਾਰਤ ਦੇ ਟੈਕਸਟਾਈਲ ਬਰਾਂਡ ਦੀ ਪ੍ਰਚਾਰਿਕਾ ਵੀ ਹੈ। 30 ਸਾਲ ਦੀ ਉਮਰ ਨੂੰ ਪਹੁੰਚ ਚੁੱਕੀ ਤਮੰਨਾ ਭਾਟੀਆ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ‘ਤੇ ਇਕ ਪ੍ਰਚਾਰ ਫ਼ਿਲਮ ਵੀ ਕਰ ਰਹੀ ਹੈ। ਸਕੂਲਾਂ ‘ਚ ਜਾ ਕੇ ਉਸ ਨੇ ਦੱਖਣ ‘ਚ ਇਸ ਫ਼ਿਲਮ ਦਾ ਪ੍ਰਚਾਰ ਵੀ ਕੀਤਾ ਹੈ। ਤਮੰਨਾ ਵਲੋਂ ਰਿਤਿਕ ਦੀ ਤਾਰੀਫ਼ ਸੰਕੇਤ ਹੈ ਕਿ ਜਲਦੀ ਹੀ ਰਿਤਿਕ ਨਾਲ ਉਹ ਕੋਈ ਫ਼ਿਲਮ ਕਰਨ ਵਾਲੀ ਹੈ। ਵਰੁਣ ਧਵਨ ਤੋਂ ਅਕਸ਼ੈ ਕੁਮਾਰ ਤੱਕ ਤੇ ਪ੍ਰਭੂ ਦੇਵਾ ਤੋਂ ਸੋਨੂੰ ਸੂਦ, ਦਿਲਜੀਤ ਦੁਸਾਂਝ ਨਾਲ ਫ਼ਿਲਮਾਂ ਕਰ ਚੁੱਕੀ ਤਮੰਨਾ ਵਲੋਂ ਬੇਟੀਆਂ ਦੇ ਹੱਕ ਵਿਚ ਜਾਗਰਣ ਲਹਿਰ ਉਸ ਦੀ ਦਿੱਖ ‘ਚ ਸੁਧਾਰ ਲਿਆ ਰਹੀ ਹੈ ਤੇ ਤਮੰਨਾ ਵਧ ਤੋਂ ਵੱਧ ਔਰਤਾਂ ਦੀ ਹਮਦਰਦੀ ਹਾਸਲ ਕਰ ਰਹੀ ਹੈ।

Comments are closed.

COMING SOON .....


Scroll To Top
11