Sunday , 26 May 2019
Breaking News
You are here: Home » ENTERTAINMENT » ਤਬਲਾ ਵਜਾ ਕੇ ਗਾਇਕ ਨੂੰ ਸ਼ੋਹਰਤ ਦਿਵਾਉਣ ਵਾਲਾ ਤਬਲਾ ਵਾਦਕ- ਮਨਵਿੰਦਰ ਸਿੰਘ ਜੌਹਲ

ਤਬਲਾ ਵਜਾ ਕੇ ਗਾਇਕ ਨੂੰ ਸ਼ੋਹਰਤ ਦਿਵਾਉਣ ਵਾਲਾ ਤਬਲਾ ਵਾਦਕ- ਮਨਵਿੰਦਰ ਸਿੰਘ ਜੌਹਲ

ਜਦ ਕੋਈ ਇਨਸਾਨ ਆਪਣੇ ਮਨ ਅੰਦਰ ਕੁੱਝ ਬਣਨ ਦਾ ਇਰਾਦਾ ਬਣਾ ਲਵੇ ਤਾਂ ਦੁਨੀਆ ਦੀ ਕੋਈ ਵੀ ਸ਼ੈਅ ਉਸਨੂੰ ਆਪਣੇ ਮਿੱਥੇ ਟੀਚੇ ਤੇ ਪਹੁੰਚਣ ਤੋ ਰੋਕ ਨਹੀ ਸਕਦੀ ਪਰ ਵਿਅਕਤੀ ਨੂੰ ਬਿਨਾ ਸ਼ਰਤ ਆਪਣੇ ਕੰਮ ਨੂੰ ਦ੍ਰਿੜ ਇਰਾਦੇ ਸਦਕਾ ਮਿਹਨਤ ਤੇ ਲਗਨ ਨਾਲ ਕਰਨਾ ਪਵੇਗਾ। ਕੁੱਝ ਅਜਿਹੇ ਹੀ ਇਰਾਦਿਆ ਦਾ ਮਾਲਕ ਹੈ ਮਨਵਿੰਦਰ ਸਿੰਘ ਜੌਹਲ।ਸਕੂਲੀ ਸਮੇ ਵਿੱਚ ਕਦੇ ਫੱਟੀ ਨੂੰ ਢੋਲਕੀ ਬਣਾ ਲੈਣੀ ਤੇ ਕਦੇ ਬੈਂਚ ਤੇ ਉਗਲਾਂ ਮਾਰ ਕੇ ਆਪਣੇ ਮਨ ਦਾ ਸ਼ੌਕ ਪੂਰਾ ਕਰ ਲੈਣਾ।ਮਨਵਿੰਦਰ ਨੇ ਆਪਣੀ ਸਖਤ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ਤਬਲਾ ਪਲੇਅਰ ਵੱਜੋ ਖ਼ਾਸ ਰੁਤਬਾ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਮਨਵਿੰਦਰ ਸਿੰਘ ਨੇ 2 ਜੂਨ 1997 ਨੂੰ ਜਿਲ੍ਹਾ ਮੋਗਾ ਦੇ ਪਿੰਡ ਧੱਲੇਕੇ ਵਿੱਚ ਰਹਿਣ ਵਾਲੇ ਪਿਤਾ ਹਰਭਜਨ ਸਿੰਘ ਤੇ ਮਾਤਾ ਕਰਮਜੀਤ ਕੌਰ ਦੇ ਵਿਹੜੇ ਵਿੱਚ ਪਹਿਲੀ ਕਿਲਕਾਰੀ ਭਰੀ। ਮੁੱਢਲੀ ਸਿੱਖਿਆ 10ਵੀਂ ਕਰਨ ਤੋਂ ਬਾਅਦ ਬਾਰਵੀਂ ਐਸ.ਡੀ. ਮਾਡਲ ਸਰਕਾਰੀ ਸੀਨੀਅਰ ਸੰਕੈਡਰੀ ਮੋਗਾ ਤੋਂ ਕੀਤੀ। ਤਬਲਾ ਵਜਾਉਣ ਦਾ ਜਨੂੰਨ ਹੋਣ ਕਾਰਨ ਮਨਵਿੰਦਰ ਨੇ ਭਾਈ ਸਰਦੂਲ ਸਿੰਘ ਉਸਤਾਦ ਨੂੰ ਧਾਰ ਕੇ ਆਪਣਾ ਅਭਿਆਸ ਪੂਰੀ ਲਗਨ ਨਾਲ ਜਾਰੀ ਰੱਖਿਆ। ਮਨਵਿੰਦਰ ਸਿੰਘ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ।ਹੁਣ ਤੱਕ ਉਹ ਪੰਜਾਬੀ ਲੋਕ ਗਾਇਕ ਮੀਤ ਬਾਰੜ, ਪਰਮਜੀਤ ਕੌਰ ਧੰਜਲ, ਖੁਸਦੀਪ ਖੁਸ਼ੀ ਤੋ ਇਲਾਵਾ ਹੋਰ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ।ਅੱਜ ਕੱਲ ਮਨਵਿੰਦਰ ਸਿੰਘ ਜੌਹਲ ਪੰਜਾਬੀ ਲੋਕ ਗਾਇਕ ਅਰੁਜਨ ਲਾਡਲਾ, ਅਮਨਦੀਪ ਅਮਨ, ਜਤਿੰਦਰ ਗਿੱਲ, ਲਖਵੀਰ ਸਿੰਘ ਧਾਲੀਵਾਲ ਮਿਊਜ਼ੀਕਲ ਗਰੁੱਪ ਵਿੱਚ ਬਤੋਰ ਤਬਲਾ ਪਲੇਅਰ ਕੰਮ ਕਰਕੇ ਦੇਸ਼ਾਂ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।
ਮਨਦੀਪ ਸਿੰਘ ਢੀਂਗਰਾ
98144-70457

Comments are closed.

COMING SOON .....


Scroll To Top
11