Monday , 23 September 2019
Breaking News
You are here: Home » HEALTH » ਤਪਾ ਦਾ ਇੱਕ ਨੌਜਵਾਨ ਸੂਏ ‘ਚ ਰੁੜਿਆ-ਇੱਕ ਨੂੰ ਲੋਕਾਂ ਨੇ ਬਚਾਇਆ

ਤਪਾ ਦਾ ਇੱਕ ਨੌਜਵਾਨ ਸੂਏ ‘ਚ ਰੁੜਿਆ-ਇੱਕ ਨੂੰ ਲੋਕਾਂ ਨੇ ਬਚਾਇਆ

ਤਪਾ ਮੰਡੀ 16 ਜੂਨ, (ਲੁਭਾਸ ਸਿੰਗਲਾ/ਗੁਰਪ੍ਰੀਤ ਸਿੰਘ) :- ਸਥਾਨਕ ਸ਼ਹਿਰ ਦੇ ਕੁਝ ਨੋਜਵਾਨਾਂ ਵੱਲੋ ਗਰਮੀ ਤੋ ਰਾਹਤ ਪਾਉਣ ਲਈ ਸੂਏ ਵਿਚ ਨਹਾਉਣ ਸਮੇਂ ਡੂੰਘੇ ਪਾਣੀ ਵਿਚ ਵਹਿ ਜਾਣ ਦੀ ਦੁਖਦਾਇਕ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਰੋਲਕੀ ਪੱਤੀ ਦੇ ਕੁਝ ਨੋਜਵਾਨ ਇਕਠੇ ਹੋ ਕੇ ਆਲੀਕੇ-ਬੁੱਗਰ ਵਿਚਕਾਰਲੇ ਸੂਏ ਵਿਚ ਐਤਵਾਰ ਦੀ ਛੁੱਟੀ ਕਾਰਨ ਗਰਮੀ ਤੋ ਰਾਹਤ ਪਾਉਣ ਲਈ ਨਹਾਉਣ ਗਏ ਸਨ। ਪਰੰਤੂ ਤਿੰਨਾਂ ਦੋਸਤਾਂ ਵਿਚੋ ਇਕ ਦੋਸਤ ਨੇ ਨਹਾਉਣ ਤੋ ਨਾਂਹ ਕਰਦਿਆਂ ਸੂਏ ਵਿਚ ਛਾਲ ਮਾਰਨ ਤੋ ਵੀ ਇਨਕਾਰ ਕਰ ਦਿੱਤਾ ਜਦਕਿ ਬਾਕੀ ਦੋਵਾਂ ਨੌਜਵਾਨਾਂ ਨੇ ਸੂਏ ਵਿਚ ਛਾਲ ਮਾਰ ਦਿੱਤੀ। ਪਰੰਤੂ ਅਚਾਨਕ ਹੀ ਦੋਵੇ ਡੁੱਬਦੇ ਸਾਥੀਆਂ ਨੂੰ ਵੇਖ ਕੇ ਬਾਹਰ ਖੜੇ ਨੋਜਵਾਨ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਲਾਘੇ ਝੋਨਾ ਲਾਉਦੇ ਕਿਸਾਨਾਂ ਅਤੇ ਮਜਦੂਰਾਂ ਨੇ ਤੁਰੰਤ ਸੂਏ ਵਿਚ ਛਾਲਾਂ ਮਾਰ ਕੇ ਦੋਵਾਂ ਵਿਚੋ ਇਕ ਨੂੰ ਬਾਹਰ ਕੱਢ ਲਿਆ ਜਦਕਿ ਸੁਖਪ੍ਰੀਤ ਸਿੰਘ (22) ਪੁੱਤਰ ਲੀਲਾ ਸਿੰਘ ਜੋ ਸਰਕਾਰੀ ਹਸਪਤਾਲ ਅੰਦਰ ਪਰਚੀਆ ਕੱਟਣ ਦਾ ਕੰਮ ਕਰਦਾ ਸੀ ਡੂੰਘੇ ਪਾਣੀ ਵਿਚ ਵਹਿ ਗਿਆ। ਉਧਰ ਘਟਨਾ ਦਾ ਪਤਾ ਲੱਗਦਿਆਂ ਹੀ ਤਪਾ ਸਣੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਸੂਏ ਆਪੋ ਅਪਣੇ ਪੱਧਰ ‘ਤੇ ਡੁੱਬ ਚੁੱਕੇ ਨੋਜਵਾਨ ਨੂੰ ਲੱਭਣ ਲਈ ਕੋਸਿਸਾਂ ਕੀਤੀਆ ਜਾ ਰਹੀਆ ਹਨ। ਉਧਰ ਪਤਾ ਲੱਗਿਆ ਹੈ ਕਿ ਘਟਨਾ ਸਥਾਨ ਉਪਰ ਐਨ.ਡੀ.ਆਰ.ਐਫ ਦੀਆ ਟੀਮਾਂ ਵੀ ਬਚਾਅ ਕਾਰਜਾਂ ਲਈ ਪੁੱਜੀਆ ਹੋਈਆ ਹਨ। ਘਟਨਾ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਟੁਕੜੀ ਘਟਨਾ ਸਥਾਨ ਲਈ ਰਵਾਨਾ ਹੋ ਚੁੱਕੀ ਹੈ। ਉਧਰ ਐਨ.ਡੀ.ਆਰ.ਐਫ ਦੀ ਟੀਮ ਸਣੇ ਲੋਕਾਂ ਵੱਲੋ ਬੁੱਗਰਾਂ ਪੁੱਲ ਲਾਗੇ ਜਾਲੀਆਂ ਅਤੇ ਪੌੜੀਆਂ ਲਗਾ ਕੇ ਉਕਤ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸਨ।

Comments are closed.

COMING SOON .....


Scroll To Top
11