Sunday , 19 January 2020
Breaking News
You are here: Home » PUNJAB NEWS » ਤਨਮਨਜੀਤ ਸਿੰਘ ਢੇਸੀ ਦੇ ਯੂ.ਕੇ. ‘ਚ ਐਮ.ਪੀ. ਬਣਨ ਦੀ ਖੁਸ਼ੀ ‘ਚ ਜੱਦੀ ਪਿੰਡ ਲੱਡੂ ਵੰਡੇ

ਤਨਮਨਜੀਤ ਸਿੰਘ ਢੇਸੀ ਦੇ ਯੂ.ਕੇ. ‘ਚ ਐਮ.ਪੀ. ਬਣਨ ਦੀ ਖੁਸ਼ੀ ‘ਚ ਜੱਦੀ ਪਿੰਡ ਲੱਡੂ ਵੰਡੇ

ਜਲੰਧਰ, 13 ਦਸੰਬਰ (ਪੰਜਾਬ ਟਾਮਿਜ਼ ਬਿਊਰੋ)- ਬਰਤਾਨੀਆ ‘ਚ ਹੋਈਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਤੋਂ ਲਗਾਤਾਰ ਦੂਸਰੀ ਵਾਰ ਸਲੋਹ ਹਲਕੇ ਤੋਂ ਸੰਸਦ ਮੈਂਬਰ ਬਣਨ ‘ਤੇ ਸ. ਤਨਮਨਜੀਤ ਸਿੰਘ ਢੇਸੀ ਦੇ ਜੱਦੀ ਪਿੰਡ ਰਾਏਪੁਰ ਵਿੱਚ ਉਨ੍ਹਾਂ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਗਏ ਅਤੇ ਪਰਿਵਾਰ ਨੂੰ ਵੱਡੀ ਗਿਣਤੀ ਇਲਾਕਾ ਵਾਸੀ ਮੁਬਾਰਕਬਾਦ ਦੇਣ ਪੁੱਜੇ। ਜ਼ਿਕਰਯੋਗ ਹੈ ਕਿ ਸ. ਤਨਮਨਜੀਤ ਸਿੰਘ ਢੇਸੀ ਨੂੰ ਬਰਤਾਨੀਆ ‘ਚ ਪਹਿਲੇ ਪਗੜੀਧਾਰੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹਾਸਿਲ ਹੈ। ਇਸ ਮੌਕੇ ਸਰਪੰਚ ਸਰਬਜੀਤ ਕੌਰ ਰਾਏਪੁਰ, ਜਸਵੀਰ ਸਿੰਘ ਬਿੱਲਾ, ਅਮਰੀਕ ਸਿੰਘ ਢੇਸੀ, ਸਤਪਾਲ ਬਲਾਕ ਸੰਮਤੀ ਮੈਂਬਰ, ਹਰਬੰਸ ਸਿੰਘ ਪੰਚ, ਮਨਿੰਦਰ ਸਿੰਘ ਪੰਚ, ਅਵਤਾਰ ਸਿੰਘ ਤਾਰੀ, ਦੇਸ ਰਾਜ ਪੰਚ, ਦਿਆਲ ਸਿੰਘ ਪੰਚ, ਸਤਪਾਲ ਸਿੰਘ ਪਨੇਸਰ, ਰੇਸ਼ਮ ਲਾਲ ਪੰਚ, ਸੁਲੱਖਣ, ਹੁਸਨ ਲਾਲ ਸਾਬਕਾ ਸਰਪੰਚ, ਸੁਖਮਨਜੀਤ ਕੌਰ, ਸੈਂਟਰ ਇੰਚਾਰਜ ਊਸ਼ਾ ਰਾਣੀ ਰੋਜ਼ੀ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11