ਦੁਨੀਆਂ ਦੇ ਵਿਸ਼ਾਲ ਘੇਰੇ ਅੰਦਰ ਬਹੁਤ ਇਨਸਾਨ ਅਜਿਹੇ ਹਨ ਜਿਹੜੇ ਆਪਣੇ ਦਿਲ ਵਿੱਚ ਕੁੱਝ ਬਨਣ ਦੀ ਇੱਛਾ ਧਾਰ ਲੈਣ ਤਾਂ ਉਹ ਆਪਣੇ ਟੀਚੇ ਦੀ ਪ੍ਰਾਪਤੀ ਤੋਂ ਬਿਨਾ ਟਿਕ ਕੇ ਨਹੀ ਬੈਠਦੇ ਅਤੇ ਰਾਹ ਵਿੱਚ ਆਉਦੀਆਂ ਮੁਸ਼ਕਿਲਾਂ ਦਾ ਡੱਟ ਕੇ ਮੁਕਾਬਲਾ ਕਰਦੇ ਹਨ। ਆਪਣੀ ਮੰਜਲ ਤੇ ਪਹੁੰਚਣ ਲਈ ਸਖਤ ਮਿਹਨਤ ਕਰਕੇ ਆਪਣਾ ਮੁਕਾਮ ਹਾਸਲ ਕਰ ਲੈਂਦੇ ਹਨ। ਅਜਿਹੇ ਹੀ ਲੋਕਾਂ ਦੀ ਸ੍ਰੇਣੀ ਵਿੱਚ ਢੋਲ ਪਲੇਅਰ ਪਰਬਿੰਦਰ ਸਿੰਘ ਦਾ ਨਾਅ ਵੀ ਆਉਂਦਾ ਹੈ। ਢੋਲ ਮਾਸਟਰ ਪਰਬਿੰਦਰ ਸਿੰਘ ਦਾ ਜਨਮ 1.03.1997 ਨੂੰ ਪਿਤਾ ਮਹਾਂ ਸਿੰਘ ਦੇ ਘਰ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਪਿੰਡ ਮੱਲੇਆਣਾ ਜਿਲਾ ਮੋਗਾ ਵਿਖੇ ਹੋਇਆ। ਪਰਬਿੰਦਰ ਸਿੰਘ ਨੇ ਦਸਵੀ ਜਮਾਤ ਦੀ ਪੜਾਈ ਸੰਤ ਬਾਬਾ ਜਮੀਤ ਸਿੰਘ ਸੀਨੀਅਰ ਸਕੈਡਰੀ ਸਕੂਲ ਲੋਪੋ ਤੋਂ ਹਾਸਲ ਕੀਤੀ। ਬਚਪਨ ਤੋ ਹੀ ਸੰਗੀਤ ਵਿਚ ਰੁਚੀ ਹੋਣ ਕਾਰਨ ਪਰਬਿੰਦਰ ਨੇ ਸਕੂਲ ਦੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਗਤੀਵਿਧੀਆਂ ਵਿੱਚ ਵਧ ਚੜ ਕੇ ਹਿੱਸਾ ਲਿਆ। ਪਰਬਿੰਦਰ ਨੇ ਢੋਲ ਵਜਾਉਣ ਦੀ ਕਲਾ ਨੂੰ ਪੇਸ਼ੇਵਾਰ ਕਿੱਤੇ ਚ ਬਦਲਣ ਲਈ ਮਨਸੂਰ ਅਲੀ ਨੂੰ ਉਸਤਾਦ ਧਾਰ ਲਿਆ ਅਤੇ ਉਨਾਂ ਤੋਂ ਢੋਲ ਵਜਾਉਣ ਦੇ ਗੁਰ ਸਿੱਖੇ। ਅੱਜ ਕੱਲ ਪਰਬਿੰਦਰ ਸੰਗੀਤਕ ਖੇਤਰ ਵਿੱਚ ਨਵੀਆਂ ਪੁਲਾਘਾਂ ਪੁੱਟਦਾ ਹੋਇਆ ਗਾਇਕਾ ਜੋਤੀ ਗਿੱਲ, ਵਕੀਲਾ ਮਾਨ, ਜੋਬਨ ਸੰਧੂ, ਮਨਜੀਤ ਸਰਮਾ, ਬਲਵੀਰ ਚੋਟੀਆਂ ਜੈਸਮੀਨ, ਲਵਜੀਤ, ਵਰਿੰਦਰ ਵੈਰਾਗ ਅਤੇ ਧਰਮਪ੍ਰੀਤ ਨਾਲ ਸਟੇਜਾਂ ਤੇ ਢੋਲ ਤੇ ਡਗਾ ਕੇ ਸਰੋਤਿਆਂ ਦਾ ਮਨੋਰੰਜਨ ਕਰ ਰਿਹਾ ਹੈ। ਪਰਬਿੰਦਰ ਆਪਣੀ ਢੋਲ ਵਜਾਉਣ ਦੀ ਕਲਾ ਨੂੰ ਲੈ ਕੇ ਆਸਵੰਦ ਹੈ ਕਿ ਉਹ ਇੱਕ ਦਿਨ ਮਿੱਥੇ ਟੀਚੇ ਤੇ ਜਰੂਰ ਪੁੱਜੇਗਾ। ਸੰਗੀਤ ਪ੍ਰਤੀ ਦੀਵਾਨਗੀ ਅਤੇ ਲਗਨ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਸੋ ਢੋਲ ਪਲੇਅਰ ਪਰਬਿੰਦਰ ਸਿੰਘ ਦਾ ਹਰ ਸੁਪਨਾ ਸਾਕਾਰ ਹੋਵੇ।
-ਸੁਖਮੰਦਰ ਰਾਮਪੁਰਾ
99888-52705