Wednesday , 3 June 2020
Breaking News
You are here: Home » ENTERTAINMENT » ਢੋਲ ਦੀ ਥਾਪ ਤੇ ਸੰਗੀਤ ਵਿੱਚ ਰੰਗ ਭਰਨ ਵਾਲਾ ਢੋਲ ਪਲੇਅਰ : ਲਵਦੀਪ ਸਿੰਘ ਸਮਰਾ

ਢੋਲ ਦੀ ਥਾਪ ਤੇ ਸੰਗੀਤ ਵਿੱਚ ਰੰਗ ਭਰਨ ਵਾਲਾ ਢੋਲ ਪਲੇਅਰ : ਲਵਦੀਪ ਸਿੰਘ ਸਮਰਾ

ਦੁਨੀਆਂ ਦੇ ਵਿਸ਼ਾਲ ਘੇਰੇ ਅੰਦਰ ਬਹੁਤ ਇਨਸਾਨ ਅਜਿਹੇ ਵੀ ਹਨ ਜਿਹੜੇ ਆਪਣੇ ਦਿਲ ਵਿੱਚ ਕੁੱਝ ਬਨਣ ਦੀ ਧਾਰ ਲੈਣ ਤਾਂ ਉਹ ਆਪਣੇ ਟੀਚੇ ਦੀ ਪ੍ਰਾਪਤੀ ਤੋਂ ਬਿਨਾ ਟਿਕ ਕੇ ਨਹੀ ਬੈਠਦੇ ਅਤੇ ਰਾਹ ਵਿੱਚ ਆਉਦੀਆਂ ਮੁਸ਼ਕਿਲਾਂ ਦਾ ਡੱਟ ਕੇ ਮੁਕਾਬਲਾ ਕਰਦੇ ਹਨ। ਆਪਣੀ ਮੰਜਲ ਤੇ ਪਹੁੰਚਣ ਲਈ ਸਖਤ ਮਿਹਨਤ ਕਰਕੇ ਆਪਣਾ ਮੁਕਾਮ ਹਾਸਲ ਕਰ ਲੈਂਦੇ ਹਨ। ਅਜਿਹੇ ਹੀ ਲੋਕਾਂ ਦੀ ਸ੍ਰੇਣੀ ਵਿੱਚ ਢੋਲ ਪਲੇਅਰ ਲਵਦੀਪ ਸਿੰਘ ਸਮਰਾ ਦਾ ਨਾਅ ਵੀ ਆਉਂਦਾ ਹੈ। ਢੋਲ ਮਾਸਟਰ ਲਵਦੀਪ ਸਿੰਘ ਸਮਰਾ ਦਾ ਜਨਮ 27 ਦਸੰਬਰ 1990 ਨੂੰ ਪਿਤਾ ਅਵਤਾਰ ਸਿੰਘ ਦੇ ਘਰ ਮਾਤਾ ਕੁਲਬੀਰ ਕੌਰ ਦੀ ਕੁੱਖੋਂ ਪਿੰਡ ਬੂਲੇ ਡਾਕਘਰ ਮੁਸ਼ਤਫਾਪੁਰ ਜਿਲਾ ਜਲੰਧਰ ਵਿਖੇ ਹੋਇਆ। ਲਵਦੀਪ ਸਿੰਘ ਸਮਰਾ ਨੇ ਦਸਵੀਂ ਜਮਾਤ ਦੀ ਪੜਾਈ ਸੀਨੀਅਰ ਸੈਕੰਡਰੀ ਸਕੂਲ ਮੁਸਤਫਾਪੁਰ(ਜਲੰਧਰ) ਤੋਂ ਹਾਸਲ ਕੀਤੀ। ਬਚਪਨ ਤੋ ਹੀ ਸੰਗੀਤ ਵਿਚ ਰੁਚੀ ਹੋਣ ਕਾਰਨ ਲਵਦੀਪ ਨੇ ਸਕੂਲ ਦੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਗਤੀਵਿਧੀਆਂ ਵਿੱਚ ਵਧ ਚੜ ਕੇ ਹਿੱਸਾ ਲਿਆ। ਲਵਦੀਪ ਸਮਰਾ ਨੇ ਢੋਲ ਵਜਾਉਣ ਦੀ ਕਲਾ ਨੂੰ ਪੇਸ਼ੇਵਾਰ ਕਿੱਤੇ ਚ ਬਦਲਣ ਲਈ ਜੱਗੀ ਢੋਲੀ ਨੂੰ ਉਸਤਾਦ ਧਾਰ ਲਿਆ ਅਤੇ ਉਨਾਂ ਤੋਂ ਢੋਲ ਵਜਾਉਣ ਦੇ ਗੁਰ ਸਿੱਖੇ। ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਆਪਣੀ ਵਧੀਆ ਪ੍ਰਫਾਰਮੈਂਸ ਦੇਣ ਬਦਲੇ ਸਮਰਾ ਕਈ ਕਲੱਬਾਂ ਵੱਲੋਂ ਸਨਮਾਨਿਤ ਹੋ ਚੁੱਕਾ ਹੈ। ਇਸ ਤੋਂ ਇਲਾਵਾ ਲਵਦੀਪ ਸਿੰਘ ਸਮਰਾ ਦੁਬਈ ਅਤੇ ਥਾਈਲੈਂਡ ਦੀ ਧਰਤੀ ਤੇ ਆਪਣੀ ਢੋਲ ਵਜਾਉਣ ਦੀ ਕਲਾ ਨਾਲ ਅਨੇਕਾਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਚੁੱਕਾ ਹੈ। ਅੱਜ ਕੱਲ ਲਵਦੀਪ ਸਿੰਘ ਸਮਰਾ ਸੰਗੀਤਕ ਖੇਤਰ ਵਿੱਚ ਨਵੀਆਂ ਪੁਲਾਘਾਂ ਪੁੱਟਦਾ ਹੋਇਆ ਗਾਇਕ ਅੰਮ੍ਰਿਤ ਦਿਓਲ, ਮਨਿੰਦਰ, ਵਰਿੰਦਰ ਵੈਰਾਗ, ਵਿਰਾਸਤ ਸੰਧੂ, ਰਾਜਵੀਰ ਢਿੱਲੋਂ, ਜੰਟੀ ਹੀਰਾ, ਜੋਤੀ ਗਿੱਲ, ਇੰਦਰ ਪੰਡੋਰੀ, ਸੁਖਰੀਤ, ਵਕੀਲਾ ਮਾਨ, ਰਾਜਾ ਸਿੱਧੂ, ਸੁਖਦੀਪ ਕੌਰ ਅਤੇ ਮੀਤ ਗਿੱਲ ਨਾਲ ਸਟੇਜਾਂ ਤੇ ਢੋਲ ਤੇ ਡਗਾ ਕੇ ਸਰੋਤਿਆਂ ਦਾ ਮਨੋਰੰਜਨ ਕਰ ਰਿਹਾ ਹੈ। ਲਵਦੀਪ ਆਪਣੀ ਢੋਲ ਵਜਾਉਣ ਦੀ ਕਲਾ ਪ੍ਰਤੀ ਆਸਵੰਦ ਹੈ ਕਿ ਉਹ ਇੱਕ ਦਿਨ ਮਿੱਥੇ ਟੀਚੇ ਤੇ ਜਰੂਰ ਪੁੱਜੇਗਾ। ਸੰਗੀਤ ਪ੍ਰਤੀ ਲਵਦੀਪ ਦੀ ਦੀਵਾਨਗੀ ਅਤੇ ਲਗਨ ਇਸ ਗੱਲ ਦੀ ਗਵਾਹੀ ਭਰਦੀ ਹੈ। ਸੋ ਢੋਲ ਪਲੇਅਰ ਲਵਦੀਪ ਸਿੰਘ ਸਮਰਾ ਦਾ ਹਰ ਸੁਪਨਾ ਸਾਕਾਰ ਹੋਵੇ ਅਤੇ ਉਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਆਮੀਨ -ਪ੍ਰਦੀਪ ਜੇਠੀ

Comments are closed.

COMING SOON .....


Scroll To Top
11