Sunday , 19 January 2020
Breaking News
You are here: Home » BUSINESS NEWS » ਢਾਈ ਕਿੱਲੋ ਗਾਂਜੇ ਸਮੇਤ ਇੱਕ ਵਿਅਕਤੀ ਕਾਬੂ

ਢਾਈ ਕਿੱਲੋ ਗਾਂਜੇ ਸਮੇਤ ਇੱਕ ਵਿਅਕਤੀ ਕਾਬੂ

ਅੱਪਰਾ, 12 ਜਨਵਰੀ (ਲਾਲਕਮਲ)- ਅੱਪਰਾ ਪੁਲਿਸ ਚੌਕੀਂ ਦੇ ਇੰਚਾਰਜ਼ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਇੱਕ ਵਿਆਕਤੀ ਨੂੰ ਗਾਂਜੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਉਹਨਾਂ ਐਸ ਐਸ ਪੀ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ ਐਸ ਪੀ ਫਿਲੌਰ ਦਵਿੰਦਰ ਅਤਰੀ ਅਤੇ ਸੁੱਖਾ ਸਿੰਘ ਐਸ ਐਚ ਓ ਫਿਲੌਰ ਦੀ ਆਗਵਾਈ ਵਿੱਚ ਸਮੇਤ ਏ ਐਸ ਆਈ ਗੁਰਦੀਸ ਰਾਮ ਤੇ ਹੌਲਦਾਰ ਹਰਜੀਤ ਸਿੰਘ ਨਾਲ ਨਹਿਰ ਪੁਲ ਖਾਨਪੁਰ ਤੇ ਨਾਕਾਬੰਦੀ ਕੀਤੀ ਹੋਈ ਸੀ ਉਹਨਾਂ ਨੇ ਇੱਕ ਵਿਆਕਤੀ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ ਢਾਈ ਕਿਲੋ ਗਾਂਜਾ ਬਰਾਮਦ ਕੀਤਾ ਗਿਆ ਅਤੇ ਉਸ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਖਿਲਾਫ ਐਨ ਡੀ ਪੀ ਸੀ ਐਕਟ ਦੇ ਤਹਿਤ ਥਾਣਾ ਫਿਲੌਰ ਵਿੱਖੇ ਮੁਕੱਦਮਾਂ ਦਰਜ਼ ਕਰ ਲਿਆ ਗਿਆ ਹੈ ਅਤੇ ਉਸ ਵਿਆਕਤੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਇੱਕ ਦਿਨ ਦਾ ਰਿਮਾਡ ਹਾਸਲ ਕਰ ਲਿਆ ਹੈ ਗ੍ਰਿਫਤਾਰ ਕੀਤੇ ਗਏ ਵਿਆਕਤੀ ਦੀ ਪਛਾਣ ਚੰਦਰ ਰਾਸ ਉਰਫ ਚੰਦਰ ਯਾਦਵ ਪੁੱਤਰ ਤ੍ਰਿਵੈਣੀ ਯਾਦਵ ਵਾਸੀ ਇਸਮਾਇਲਪੁਰ ਜਿਲਾ ਭਾਗਲਪੁਰ ਬਿਹਾਰ ਵਜੋਂ ਹੋਈ ਹੈ ਇੱਥੇ ਇਹ ਵਰਨਣਯੋਗ ਹੈ ਕਿ ਇਸ ਸਾਲ ਵਿੱਚ ਨਸ਼ੇ ਦੇ ਖਿਲਾਫ ਪੁਲਿਸ ਚੌਕੀਂ ਅੱਪਰਾ ਵਿਖੇ ਇਹ ਦੂਜਾ ਮੁਕੱਦਮਾਂ ਹੈ ਇਸ ਤੋਂ ਪਹਿਲਾ ਨਵੇ ਸਾਲ ਵਾਲੇ ਦਿਨ ਇੱਕ ਵਿਆਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਸੀ।

Comments are closed.

COMING SOON .....


Scroll To Top
11