Saturday , 20 April 2019
Breaking News
You are here: Home » INTERNATIONAL NEWS » ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ

ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ

ਟਰੰਪ ਨੇ 11 ਵਾਰ ਪੁਤਿਨ ਦੀ ਕੀਤੀ ਪ੍ਰਸੰਸਾ, ਸਿਖਰ ਵਾਰਤਾ ਨੂੰ ਚੰਗੀ ਸ਼ੁਰੂਆਤ ਦੱਸਿਆ

ਹੇਲਸਿੰਕੀ, 16 ਜੁਲਾਈ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਨਲੈਂਡ ਦੇ ਹੇਲਸਿੰਕੀ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ।ਇਸ ਦੌਰਾਨ, ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਫੀਫਾ ਵਿਸ਼ਵ ਕਪ ਦੇ ਸਫਲ ਆਯੋਜਨ ਦੀ ਵਧਾਈ ਦਿਤੀ। ਇਸ ਬੈਠਕ ਦੌਰਾਨ ਟਰੰਪ ਨੇ ਕਿਹਾ ਕਿ ਸਾਡੇ ਕੋਲ ਗਲ ਕਰਨ ਲਈ ਕਈ ਚੰਗੀਆਂ ਚੀਜ਼ਾਂ ਹਨ ਜਿਨ੍ਹਾਂ ਤੇ ਅਸੀਂ ਗਲ ਕਰ ਸਕਦੇ ਹਾਂ ਜਿਵੇਂ ਵਪਾਰ ਤੋਂ ਲੈ ਕੇ ਮਿਲਟਰੀ, ਮਿਸਾਈਲ ਤੋਂ ਲੈ ਕੇ ਨਿਊਕਲੀਅਰ ਆਦਿ। ਇਸ ਦੇ ਨਾਲ ਹੀ ਅਸੀ ਚੀਨ ਅਤੇ ਆਪਣੇ ਮਿਤਰ ਸ਼ੀ ਜਿੰਨਪਿੰਗ ਬਾਰੇ ਵੀ ਗਲ ਕਰਾਂਗੇ। ਇਸ ਮੌਕੇ ਟਰੰਪ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਮਰੀਕਾ ਅਤੇ ਰੂਸ ਨੂੰ ਇਕਜੁਟ ਕੰਮ ਕਰਨ ਦਾ ਇਹ ਸ਼ਾਨਦਾਰ ਮੌਕਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਟਰੰਪ ਵਿਚਾਲੇ ਹੋਈ ਸਿਖਰ ਵਾਰਤਾ ਤੋਂ ਪਹਿਲਾਂ ਫਿਨਲੈਂਡ ਦੇ ਰਾਸ਼ਟਰਪਤੀ ਸਾਉਲੀ ਨੀਨੀਸਤੋ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਟਰੰਪ ਨੇ ਅਮਰੀਕੀ ਚੋਣਾਂ ਵਿੱਚ ਰੂਸ ਦੀ ਕਥਿਤ ਦਖਲਅੰਦਾਜ਼ੀ ਦੇ ਸਬੰਧ ਵਿੱਚ ਅਮਰੀਕਾ ਦੀ ਜਾਂਚ ਦੇ ਕਾਰਨ ਮਾਸਕੋ ਤੇ ਵਾਸ਼ਿੰਗਟਨ ਦੇ ਸਬੰਧਾਂ ’ਚ ਤਣਾਅ ਆਇਆ ਸੀ। ਟਰੰਪ ਨੇ ਆਪਣੇ ਸਾਬਕਾ ਅਧਿਕਾਰੀਆਂ ਨੂੰ ਅਮਰੀਕਾ ਦੀਆਂ ਕਈ ਸਾਲਾਂ ਦੀਆਂ ਬੇਵਕੂਫੀਆਂ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਰੂਸ ਨਾਲ ਸਬੰਧਾਂ ਵਿੱਚ ਆਈ ਕੜਵਾਹਟ ਨੂੰ ਦੂਰ ਕਰਨ ਦਾ ਇਸ ਸਿਖਰ ਵਾਰਤਾ ਨੂੰ ਸੁਨਹਿਰੀ ਮੌਕਾ ਦੱਸਿਆ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਯੂਰੋਪੀਅਨ ਯੂਨੀਅਨ ਅਤੇ ਵਾਸ਼ਿੰਗਟਨ ਸਾਡੇ ਦੁਸ਼ਮਣ ਹਨ, ਜਦਕਿ ਰੂਸ ਸਾਡਾ ਦੋਸਤ ਹੈ। ਯੂਰੋਪੀਅਨ ਯੂਨੀਅਨ ’ਤੇ ਕੀਤੀ ਗਈ ਟਿੱਪਣੀ ਦਾ ਜਰਮਨੀ ਦੇ ਵਿਦੇਸ਼ ਮੰਤਰੀ ਨੇ ਜਵਾਬ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਅਮਰੀਕਾ ’ਤੇ ਯਕੀਨ ਨਹੀਂ ਕਰ ਸਕਦੇ। ਇਸ ਸਿਖਰ ਵਾਰਤਾ ਵਿੱਚ ਟਰੰਪ ਵੱਲੋਂ ਰੂਸ ਨੂੰ ਨੇੜੇ ਅਤੇ ਆਪਣੇ ਪੁਰਾਣੇ ਨੇੜਲੇ ਮਿੱਤਰ ਯੂਰੋਪ ਨੂੰ ਦੁਸ਼ਮਣ ਕਿਹਾ ਗਿਆ। ਦੋਨਾਂ ਰਾਸ਼ਟਰਪਤੀਆਂ ਦਰਮਿਆਨ ਇਹ ਬੰਦ ਕਮਰਾ ਮੀਟਿੰਗ 2 ਘੰਟੇ ਤੱਕ ਚੱਲੀ। ਹੇਲਸਿੰਕੀ ’ਚ ਅਮਰੀਕੀ ਤੇ ਰੂਸੀ ਨੇਤਾਵਾਂ ਦਰਮਿਆਨ ਵਿਚਾਰ ਵਟਾਂਦਰੇ ਦਾ ਇਹ ਪਹਿਲਾ ਮੌਕਾ ਨਹੀਂ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਫਿਨਲੈਂਡ ਵਿਖੇ ਦੋਵੇਂ ਮੁਲਕਾਂ ਦੇ ਪ੍ਰਤੀਨਿਦ ਅਕਸਰ ਮਿਲਦੇ ਰਹੇ ਹਨ, ਪਰ ਟਰੰਪ ਵੱਲੋਂ ਯੂਰੋਪੀਅਨ ਯੂਨੀਅਨ ਖਿਲਾਫ ਦਿੱਤੇ ਗਏ ਬਿਆਨ ਅਮਰੀਕਾ ਸਮੇਤ ਪੂਰੀ ਦੁਨੀਆ ਲਈ ਨਵੇਂ ਅਤੇ ਹੈਰਾਨੀਜਨਕ ਹਨ।

Comments are closed.

COMING SOON .....


Scroll To Top
11