Sunday , 5 April 2020
Breaking News
You are here: Home » Religion » ਡੇਰਾ ਸਿਰਸਾ ਮੁਖੀ ਨੂੰ ਫਾਂਸੀ ਦੀ ਸਜ਼ਾ ਸੁਣਾਵੇ ਅਦਾਲਤ : ਜਥੇਦਾਰ ਦਾਦੂਵਾਲ

ਡੇਰਾ ਸਿਰਸਾ ਮੁਖੀ ਨੂੰ ਫਾਂਸੀ ਦੀ ਸਜ਼ਾ ਸੁਣਾਵੇ ਅਦਾਲਤ : ਜਥੇਦਾਰ ਦਾਦੂਵਾਲ

ਤਲਵੰਡੀ ਸਾਬੋ, 11 ਜਨਵਰੀ (ਰਾਮ ਰੇਸ਼ਮ ਨਥੇਹਾ)- ਉਘੇ ਸਿੱਖ ਪ੍ਰਚਾਰਕ ਅਤੇ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਅੱਜ ਸਰਬੱਤ ਖਾਲਸਾ ਕੰਟਰੋਲ ਰੂਮ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿਸ ਬਾਰੇ ਜਾਂਚ ਏਜੰਸੀਆਂ ਦੱਸ ਚੁੱਕੀਆਂ ਹਨ ਕਿ ਉਸ ਦੇ ਇਸ਼ਾਰੇ ਤੇ ਹੀ ਉਸ ਦੇ ਪੈਰੋਕਾਰਾਂ ਨੇ ਬਰਗਾੜੀ ਮੱਲਕੇ ਭਗਤਾ ਭਾਈ ਤੇ ਹੋਰ ਕਈ ਥਾਵਾਂ ਤੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਅਤੇ ਜੋ ਹੁਣ ਸਾਧਵੀ ਯੋਨ ਸ਼ੋਸਣ ਦੇ ਕੇਸ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲਾਂ ਦੀ ਕੈਦ ਕੱਟ ਰਿਹਾ ਹੈ ਜਿਸ ਨੂੰ ਹੁਣ ਸੀਬੀਆਈ ਦੀ ਅਦਾਲਤ ਨੇ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਵਿੱਚ ਸਾਥੀਆਂ ਸਮੇਤ ਦੋਸ਼ੀ ਕਰਾਰ ਦਿੱਤਾ ਹੈ ਨੂ ਫਾਂਸੀ ਦੀ ਸਜਾ ਦੇਣੀ ਚਾਹਿਦੀ ਹੈ।ਜਥੇਦਾਰ ਦਾਦੂਵਾਲ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਉਪਰ ਦੋ ਵੱਡੇ ਕੇਸ ਅਜੇ ਹੋਰ ਸੁਣਵਾਈ ਅਧੀਨ ਹਨ ਜਿਸ ਵਿੱਚ ਸੇਵਾਦਾਰ ਰਣਜੀਤ ਸਿੰਘ ਖਾਨਪੁਰ ਕੋਲੀਆਂ ਦਾ ਕਤਲ ਕੇਸ ਅਤੇ ਆਪਣੇ ਪੈਰੋਕਾਰਾਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ ਵੀ ਹੈ ਉਨ੍ਹਾਂ ਨੇ ਕਿਹਾ ਕਿ ਡੇਰਾ ਮੁਖੀ ਦਾ ਸੱਚ ਦੁਨੀਆ ਦੇ ਸਾਹਮਣੇ ਹੈ ਕੇ ਇਸ ਕਰਕੇ ਡੇਰੇ ਦੇ ਮਗਰ ਲੱਗੇ ਪੈਰੋਕਾਰਾਂ ਨੂੰ ਆਪੋ ਆਪਣੇ ਮੂਲ ਧਰਮਾਂ ਸਿੱਖ ਹਿੰਦੂ ਮੁਸਲਿਮ ਇਸਾਈ ਵਿੱਚ ਵਾਪਸੀ ਕਰਨੀ ਚਾਹੀਦੀ ਹੈ।

Comments are closed.

COMING SOON .....


Scroll To Top
11