Friday , 24 November 2017
Breaking News
You are here: Home » ENTERTAINMENT » ਡੇਢ ਦਹਾਕੇ ਬਾਅਦ ਐਕਸ਼ਨ ਮੂਵੀ ‘ਦੁੱਲਾ ਵੈਲੀ’ ’ਚ ਮੁੜ ਇਕੱਠੇ ਨਜ਼ਰ ਆਉਣੇ ਗੱਗੂ ਗਿੱਲ ਤੇ ਯੋਗਰਾਜ

ਡੇਢ ਦਹਾਕੇ ਬਾਅਦ ਐਕਸ਼ਨ ਮੂਵੀ ‘ਦੁੱਲਾ ਵੈਲੀ’ ’ਚ ਮੁੜ ਇਕੱਠੇ ਨਜ਼ਰ ਆਉਣੇ ਗੱਗੂ ਗਿੱਲ ਤੇ ਯੋਗਰਾਜ

ਬੋਹਾ, 11 ਸਤੰਬਰ (ਸੰਤੋਖ ਸਾਗਰ)- ਪੰਜਾਬੀ ਫਿਲਮੀ ਦੁਨੀਆਂ ਦੇ ਸਾਹ ਅਦਾਕਾਰ ਗੱਗੂ ਗਿੱਲ ਅਤੇ ਯੋਗਰਾਜ ਐਕਸ਼ਨ ਮੂਵੀ ਦੁੱਲਾ ਵੈਲੀ ’ਚ ਲੰਬੇ ਅਰਸੇ ਬਾਅਦ ਇਕੱਠੇ ਦਸਤਕ ਦੇਣਗੇ।ਫਿਲਮ ਦੇ ਡਾਇਰੈਕਟਰ ਦੇਵੀ ਸ਼ਰਮਾਂ ਅਤੇ ਪ੍ਰਡਿਊਸਰ ਤੇ ਡਾਇਲਾਗ ਰਾਇਟਰ ਮਲਕੀਤ ਬੁੱਟਰ, ਜੋ ਅੱਜ ਮਾਨਸਾ ਜਿਲੇ ਦੇ ਪਿੰਡ ਮਾਨਖੇੜਾ ਸਮੇਤ ਵੱਖ-ਵੱਖ ਇਤਿਹਾਸਕ ਇਮਾਰਤਾਂ ਅਤੇ ਸਥਾਨਾਂ ਨੂੰ ਫਿਲਮ ਦੇ ਫਿਮਾਕਣ ਸਬੰਧੀ ਦੇਖਣ ਆਏ ਸਨ, ਨੇ ਅੱਜ ਇੱਥੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਿਲਮ ਦੀ ਲੇਖਕ ਪ੍ਰਸਿੱਧ ਲੇਖਿਕਾ ਖੁਸ਼ਬੂ ਸ਼ਰਮਾਂ ਹਨ। ਡਾਇਰੈਕਟਰ ਦੇਵੀ ਸ਼ਰਮਾਂ ਨੇ ਕਿਹਾ ਫਿਲਮ ਵਿੱਚ ਮੁਹੰਮਦ ਸਦੀਕ, ਹੈਰੀ ਸੱਚਦੇਵਾ, ਸਰਬਜੀਤ ਚੀਮਾਂ, ਦਰਸ਼ਨ ਘਾਰੂ, ਚਰਨਜੀਤ ਸੰਧੂ, ਨੀਤੂ ਪੰਧੇਰ, ਅਵਤਾਰ ਗਿੱਲ, ਸੁਰਿੰਦਰ ਸ਼ਰਮਾਂ, ਗੁਰਵਰ ਚੀਮਾਂ, ਹਰਦੀਪ ਸਿੰਘ ਭਾਈਕਾ, ਪਰਗਟ ਭਾਗੂ, ਮੁੱਖ ਭੂਮਿਕਾਵਾਂ ਚ ਦਿਖਾਈ ਦੇਣਗੇ। ਇਸ ਮੌਕੇ ਉਨਾਂ ਨਾਲ ਹੋਰਨਾਂ ਤੋ ਇਲਾਵਾ ਹਰਦੀਪ ਭਾਈਕਾ, ਚਰਨਜੀਤ ਸੰਧੂ, ਦਰਸ਼ਨ ਘਾਰੂ, ਬਲਜੀਤ ਢਿੱਲੋਂ, ਸੁੱਖਾ ਭਾਊ ਐਮ.ਸੀ ਸਰਦੂਲਗੜ੍ਹ, ਪ੍ਰੋਫੈਸਰ ਸੁਖਚੈਨ ਸਿੰਘ ਗੋਲਡੀ ਵੀ ਹਾਜ਼ਰ ਸਨ।

Comments are closed.

COMING SOON .....
Scroll To Top
11