Tuesday , 18 September 2018
Breaking News
You are here: Home » NATIONAL NEWS » ਡੇਢ ਕਰੋੜ ਰੁਪਏ ਦੀ ਅੰਗਰੇਜ਼ੀ ਸ਼ਰਾਬ ਸਮੇਤ 2 ਕਾਬੂ

ਡੇਢ ਕਰੋੜ ਰੁਪਏ ਦੀ ਅੰਗਰੇਜ਼ੀ ਸ਼ਰਾਬ ਸਮੇਤ 2 ਕਾਬੂ

ਲਖਨਊ, 12 ਜੁਲਾਈ (ਪੀ.ਟੀ.)-ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ‘ਚ ਪੁਲਸ ਨੇ ਤਸਕਰੀ ਕਰਕੇ ਲਿਜਾਈ ਜਾ ਰਹੀ ਲਗਭਗ 1.5 ਕਰੋੜ ਰੁਪਏ ਦੀ ਅੰਗਰੇਜ਼ੀ ਤੇ ਦੁਰਲੱਭ ਸ਼ਰਾਬ ਬਰਾਮਦ ਕਰਕੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਸੂਹ ਮਿਲਣ ‘ਤੇ ਉਨ੍ਹਾਂ ਨੇ ਰਾਸ਼ਟਰੀ ਰਾਜ ਮਾਰਗ-2 ਕੋਟਬਨ ਸੀਮਾ ਦੇ ਕੋਲ ਵਾਹਨਾਂ ਦੀ ਤਲਾਸ਼ੀ ਦੌਰਾਨ ਤਸਕਰੀ ਕਰਕੇ ਲਿਜਾਈ ਜਾ ਰਹੀ ਸ਼ਰਾਬ ਨਾਲ ਲੱਦੇ 2 ਟਰੱਕਾਂ ‘ਚੋਂ 3500 ਬਕਸੇ ਜ਼ਬਤ ਕੀਤੇ ਤੇ ਦੋਵਾਂ ਚਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸ਼ਰਾਬ ਹਰਿਆਣਾ ਤੋਂ ਗੁਜਰਾਤ ਲਿਜਾਈ ਜਾ ਰਹੀ ਸੀ।

Comments are closed.

COMING SOON .....
Scroll To Top
11