Sunday , 19 November 2017
Breaking News
You are here: Home » BUSINESS NEWS » ਡੀ.ਸੀ. ਪਟਿਆਲਾ ਨੇ ਸਿਟੀ ਸੈਂਟਰ ਵਿਖੇ ਅਚਾਨਕ ਦੌਰਾ ਕਰਕੇ ਕੰਮ ਦਾ ਲਿਆ ਜਾਇਜ਼ਾ

ਡੀ.ਸੀ. ਪਟਿਆਲਾ ਨੇ ਸਿਟੀ ਸੈਂਟਰ ਵਿਖੇ ਅਚਾਨਕ ਦੌਰਾ ਕਰਕੇ ਕੰਮ ਦਾ ਲਿਆ ਜਾਇਜ਼ਾ

ਪਟਿਆਲਾ, 13 ਨਵੰਬਰ (ਪ੍ਰੇਮ ਵਧਵਾ)- ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਅੱਜ ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਸਿਟੀ ਸੈਂਟਰ ਵਿਖੇ ਔਚਕ ਦੌਰਾ ਕਰਕੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜਾ ਲਿਆ ਹੈ। ਇਸ ਮੌਕੇ ਸ਼੍ਰੀ ਕੁਮਾਰ ਅਮਿਤ ਨੇ ਜਿੱਥੇ ਕੰਮ ਦਾ ਮਿਆਰ ਉੱਚਾ ਰੱਖਣ ਅਤੇ ਸਮੇਂ ਸਿਰ ਨਿਪਟਾਉਣ ਦੇ ਨਿਰਦੇਸ਼ ਦਿੱਤੇ ਹਨ ਉਥੇ ਹੀ ਪਾਰਕਿੰਗ ਖੇਤਰ ਵਿੱਚ ਵਿਕਾਸ ਕੰਮ ਕਰਵਾ ਰਹੇ ਠੇਕੇਦਾਰ ਅਤੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੰਮ ਦੇ ਦੌਰਾਨ ਇਲਾਕੇ ਦੇ ਲੋਕਾਂ ਦੀ ਸਹੂਲਤ ਦਾ ਵੀ ਪੂਰਾ ਖਿਆਲ ਰੱਖਿਆ ਜਾਵੇ ਅਤੇ ਇਸ ਉਸਾਰੀ ਕੰਮ ਦੌਰਾਨ ਪ੍ਰਦੂਸ਼ਣ ਨਾ ਫੈਲਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਇਹ ਜਿੰਮੇਦਾਰੀ ਬਣਦੀ ਹੈ ਕਿ ਵਿਕਾਸ ਕੰਮ ਕਰਵਾਉਣ ਦੇ ਦੌਰਾਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜਰੂਰੀ ਹੈ ਕਿ ਕੰਮ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ ਅਤੇ ਕੰਮ ਦੀ ਗੁਣਵਤਾ ਦਾ ਵੀ ਪੂਰਾ ਖਿਆਲ ਰੱਖਿਆ ਜਾਵੇ। ਉਹਨਾਂ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਦੇ ਟੈਕਸ ਦੇ ਪੈਸੇ ਦੇ ਟਰੱਸਟੀ ਹਨ ਅਤੇ ਉਹਨਾਂ ਦੀ ਜਿੰਮੇਦਾਰੀ ਬਣਦੀ ਹੈ ਕਿ ਸ਼ਹਿਰ ਵਿੱਚ ਵੱਧ ਤੋਂ ਵੱਧ ਲੋਕ ਪੱਖੀ ਡਿਜਾਇਨ ਬਣਾਕੇ ਉਸਾਰੂ ਕੰਮ ਕਰਨ ਅਤੇ ਸੁਵਿਧਾਵਾਂ ਦੇਣ। ਇਸ ਮੌਕੇ ਉਹਨਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਐਸ.ਡੀ.ਓ. ਸ਼੍ਰੀ ਏ.ਪੀ.ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Comments are closed.

COMING SOON .....
Scroll To Top
11