Sunday , 19 January 2020
Breaking News
You are here: Home » Carrier » ਡੀ.ਸੀ. ਜਲੰਧਰ ਵੱਲੋਂ ਏ.ਐਨ.ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ‘ਚ ਕੇ.ਜੀ. ਵਿੰਗ ਦਾ ਉਦਘਾਟਨ

ਡੀ.ਸੀ. ਜਲੰਧਰ ਵੱਲੋਂ ਏ.ਐਨ.ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ‘ਚ ਕੇ.ਜੀ. ਵਿੰਗ ਦਾ ਉਦਘਾਟਨ

ਜਲੰਧਰ, 3 ਜਨਵਰੀ (ਰਾਜੂ ਸੇਠ)- ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਏ.ਐਨ.ਸੀਨੀਅਰ ਸੈਕੰਡਰੀ ਸਕੂਲ ਨਕੋਦਰ ਰੋਡ ਵਿਖੇ ਕੇ.ਜੀ.ਵਿੰਗ ਦਾ ਉਦਘਾਟਨ ਕੀਤਾ ਗਿਆ। ਸ੍ਰੀ ਸ਼ਰਮਾ ਜਿਨਾਂ ਦੇ ਨਾਲ ਟਰੱਸਟ ਦੇ ਮੈਂਬਰ ਗੁਰਜੋਤ ਕੌਰ, ਸੀਮਾ ਚੋਪੜਾ, ਨੀਨਾ ਸੋਂਧੀ ਅਤੇ ਸੀ.ਈ.ਓ.ਨਵੀਤਾ ਜੋਸ਼ੀ ਵੀ ਮੌਜੂਦ ਸਨ ਵਲੋਂ ਸਮਾਜ ਦੇ ਕਮਜੋਰ ਵਰਗਾਂ ਦੇ ਬੱਚਿਆਂ ਨੂੰ ਕੇ.ਜੀ.ਵਿੰਗ ਸਮਰਪਿਤ ਕੀਤਾ ਗਿਆ। ਇਹ ਸਕੂਲ ਪੁਸ਼ਪਾ ਗੁਜਰਾਲ ਨਾਰੀ ਨਿਕੇਤਨ ਟਰੱਸਟ ਵਲੋਂ ਚਲਾਇਆ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਟਰੱਸਟ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਾਰੀ ਨਿਕੇਤਨ ਵਲੋਂ ਬੇਸਹਾਰਾ ਔਰਤਾਂ ਅਤੇ ਬੱਚਿਆਂ ਦੀ ਦੇਖਭਾਲ ਕਰਕੇ ਮਾਨਵਤਾ ਦੀ ਸੱਚੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਸ੍ਰੀ ਸ਼ਰਮਾ ਵਲੋਂ ਚਾਈਲ ਹੈਲਪਲਾਈਨ (1098) ਦਾ ਇਮਾਰਤ ਵਿੱਚ ਦੌਰਾ ਵੀ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਅਨੁਪਮਾ ਬਾਵਾ ਅਤੇ ਸਟਾਫ਼ ਮੈਂਬਰ ਅਤੇ ਹੋਰ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11