Wednesday , 3 June 2020
Breaking News
You are here: Home » PUNJAB NEWS » ਡੀ.ਸੀ. ਜਲੰਧਰ ਅਤੇ ਵਿਧਾਇਕ ਵੱਲੋਂ ਪਿੰਡ ਜਾਨੀਆਂ ’ਚ ਪੂਰੇ ਗਏ ਬੰਨ੍ਹ ਦਾ ਜਾਇਜ਼ਾ

ਡੀ.ਸੀ. ਜਲੰਧਰ ਅਤੇ ਵਿਧਾਇਕ ਵੱਲੋਂ ਪਿੰਡ ਜਾਨੀਆਂ ’ਚ ਪੂਰੇ ਗਏ ਬੰਨ੍ਹ ਦਾ ਜਾਇਜ਼ਾ

ਜਾਨੀਆਂ (ਜਲੰਧਰ), 2 ਸਤੰਬਰ (ਹਰਪਾਲ ਸਿੰਘ ਬਾਜਵਾ)- ਸ਼ਾਹਕੋਟ ਦੇ ਵਿਧਾਇਕ ਸ੍ਰੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਪਿੰਡ ਜਾਨੀਆਂ ਵਿਖੇ ਮਿੱਟੀ ਦੇ ਬੋਰਿਆਂ ਅਤੇ ਪੱਥਰਾਂ ਨਾਲ ਨਵੇਂ ਬਣਾਏ ਗਏ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਕੰਮ ਦਾ ਜਾਇਜ਼ਾ ਲਿਆ ਗਿਆ। ਵਿਧਾਇਕ ਅਤੇ ਡਿਪਟੀ ਕਮਿਸ਼ਨਰ ਜਿਨਾਂ ਦੇ ਨਾਲ ਡਰੇਨੇਜ ਵਿਭਾਗ ਦੇ ਸੁਪਰਡੰਟ ਇੰਜੀਨੀਅਰ ਮਨਜੀਤ ਸਿੰਘ ਸਨ ਜੋ ਕਿ ਸਾਰੇ ਕੰਮ ਦੀ ਨਿਗਰਾਨੀ ਕਰ ਰਹੇ ਸਨ ਵਲੋਂ ਪਿੰਡ ਜਾਨੀਆਂ ਵਿਖੇ ਜਿਥੇ ਕਿ ਅੱਜ ਸਵੇਰੇ ਬੰਨ੍ਹ ਨੂੰ ਪੂਰਾ ਕਰਨ ਦਾ ਕੰਮ ਮੁਕੰਮਲ ਕੀਤਾ ਗਿਆ ਹੈ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵਲੋਂ ਫੌਜ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਵਲੋਂ ਮਗਨਰੇਗਾ ਵਰਕਰਾਂ ਅਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਵਲੰਟੀਅਰਾਂ ਦੀ ਸਹਾਇਤਾ ਨਾਲ ਇਸ ਚੁਣੌਤੀ ਭਰੇ ਕੰਮ ਨੂੰ ਮੁਕੰਮਲ ਕਰਨ ’ਤੇ ਭਰਵੀਂ ਸ਼ਲਾਘਾ ਕੀਤੀ ਗਈ। ਉਨ੍ਹਾ ਕਿਹਾ ਕਿ ਇਸ ਕੰਮ ਨੂੰ ਪੂਰਾ ਕਰਨ ਲਾਂਲ ਧੁੱਸੀ ਬੰਨ੍ਹ ਦੇ ਆਲੇ ਦੁਆਲੇ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪਿੰਡ ਜਾਨੀਆਂ ਵਿਖੇ ਪਏ ਸਭ ਤੋਂ ਵੱਡੇ ਪਾੜ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰ ਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਵਲੋਂ ਫੌਜੀ ਜਵਾਨਾਂ ਅਤੇ ਡਰੇਨੇਜ ਵਿਭਾਗ ਦੇ ਕਰਮਚਾਰੀਆਂ ਨਾਲ ਵੀ ਗੱਲਬਾਤ ਕਰਦਿਆਂ ਇਸ ਕੰਮ ਨੂੰ ਪੂਰਾ ਕਰਨ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਲਈ ਸਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਫੌਜੀ ਜਵਾਨਾਂ ਅਤੇ ਡਰੇਨੇਜ ਵਿਭਾਗ ਦੇ ਕਰਮਚਾਰੀਆਂ ਵਲੋਂ ਪਿੰਡ ਜਾਨੀਆਂ ਵਿੱਚ 500 ਫੁੱਟ ਪਏ ਪਾੜ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਕੇ ਲੋਕ ਸੇਵਾ ਵਿੱਚ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਉਪਰੰਤ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵਲੋਂ ਪਿੰਡ ਗੱਟਾ ਮੰਡੀ ਕਾਸੂ ਵਿਖੇ 400 ਫੁੱਟ ਪਏ ਪਾੜ ਨੂੰ ਪੂਰੇ ਜਾਣ ਦੇ ਕੰਮ ਦਾ ਜਾਇਜ਼ਾ ਵੀ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਵੀ ਜਲਦ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਸੁਪਰਡੰਟ ਇੰਜੀਨੀਅਰ ਮਨਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਅਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਵਲੋਂ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੂੰ ਚੱਲ ਰਹੇ ਕੰਮ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕਮਿਸ਼ਨਰ ਕੁਲਵੰਤ ਸਿੰਘ, ਉਪ ਮੰਡਲ ਮੈਜਿਸਟਰੇਟ ਡਾ.ਚਾਰੂਮਿਤਾ ਅਤੇ ਹੋਰ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11