Tuesday , 31 March 2020
Breaking News
You are here: Home » HEALTH » ਡੀ ਐਸ ਪੀ ਰਣਬੀਰ ਸਿੰਘ ਦਾ ਦਿਹਾਂਤ

ਡੀ ਐਸ ਪੀ ਰਣਬੀਰ ਸਿੰਘ ਦਾ ਦਿਹਾਂਤ

ਮਾਨਸਾ, 6 ਨਵੰਬਰ (ਜਗਦੀਸ਼ ਬਾਂਸਲ)- ਮਾਨਸਾ ਵਿਖੇ ਤੈਨਾਤ ਡੀ ਐਸ ਪੀ, ਸੀ ਆਈ ਡੀ, ਰਣਬੀਰ ਸਿੰਘ ਜੋ ਕਿ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਸਨ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬੁਢਲਾਡਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਸ੍ਰ. ਅਜੀਤ ਇੰਦਰ ਸਿੰਘ ਮੋਫਰ ਸਾਬਕਾ ਵਿਧਾਇਕ, ਸ੍ਰ. ਬਲਵੀਰ ਸਿੰਘ ਏ.ਆਈ.ਜੀ, ਜੋਨਲ ਖੁਫੀਆ ਵਿਭਾਗ ਬਠਿੰਡਾ, ਸ੍ਰ. ਕੁਲਦੀਪ ਸਿੰਘ ਸੋਹੀ ਐਸ.ਪੀ ਮਾਨਸਾ, ਸ੍ਰ. ਪਰਮਿੰਦਰ ਸਿੰਘ ਡੀ.ਐਸ.ਡੀ ਖੁਫੀਆ ਵਿਭਾਗ ਬਠਿੰਡਾ, ਸ੍ਰ. ਕਰਮਜੀਤ ਸਿੰਘ ਰਿਟਾਂ: ਡੀ.ਐਸ.ਪੀ ਖੁਫੀਆਂ ਵਿਭਾਗ ਮਾਨਸਾ,ਸ੍ਰ ਮਲਕੀਤ ਸਿੰਘ ਸਬ ਇੰਸਪੈਕਟਰ,ਅਤੇ ਖੁਫੀਆ ਵਿਭਾਗ ਮਾਨਸਾ ਦੇ ਸਮੂਹ ਕਰਮਚਾਰੀ ਤੋ ਇਲਾਵਾ ਵੱਡੀ ਗਿਣਤੀ ਜਿਲ੍ਹਾ ਵਾਸੀ ਮੌਜੂਦ ਸਨ। ਰਣਬੀਰ ਸਿੰਘ ਆਪਣੇ ਪਿੱਛੇ ਮਾਤਾ, ਪਤਨੀ, ਇਕ ਬੇਟਾ ਅਤੇ ਦੋ ਬੇਟੀਆਂ ਨੂੰ ਛੱਡ ਗਏ ਹਨ। ਸ੍ਰ ਰਣਬੀਰ ਸਿੰਘ ਹਰਿਆਣਾ ਦੇ ਜਿਲ੍ਹਾ ਸਿਰਸਾ ਦੇ ਪਿੰਡ ਵੈਦਵਾਲਾ ਦੇ ਰਹਿਣ ਵਾਲੇ ਸਨ ਅਤੇ ਕਾਫੀ ਸਮੇਂ ਤੋ ਉਹ ਪਰਿਵਾਰ ਸਮੇਤ ਬੁਢਲਾਡਾ ਵਿਖੇ ਰਹਿ ਰਹੇ ਸਨ। ਡੀ ਐਸ ਪੀ, ਰਣਬੀਰ ਸਿੰਘ ਦਾ ਜਨਮ ਮਿਤੀ 10 ਫਰਵਰੀ1968 ਨੂੰ ਸ੍ਰ ਹਰਨਾਮ ਸਿੰਘ ਦੇ ਘਰ ਹੋਇਆ ਸੀ। ਉਹ ਹੋਇਆ ਸਾਲ 1991 ਵਿਚ ਪੰਜਾਬ ਪੁਲਿਸ ਵਿਚ ਬਤੌਰ ਏ.ਐਸ.ਆਈ ਭਰਤੀ ਹੋਏ ਅਤੇ ਜਨਵਰੀ 2019 ਵਿੱਚ ਤਰੱਕੀ ਕਰਕੇ ਬਤੌਰ ਡੀ.ਐਸ.ਪੀ ਬਣੇਰਣਬੀਰ ਸਿੰਘ ਮਾਨਸਾ ਵਿਖੇ ਬਤੋਰ ਡੀ ਐਸ ਪੀ, ਕਰੀਮੀਨਲ ਗਰੁੱਪ ਤੈਨਾਤ ਰਹੇ ਅਤੇ ਹੁਣ 20/9/2019 ਤੋ ਬਤੋਰ ਡੀ ਐਸ ਪੀ, ਸੀ ਆਈ ਡੀ, ਮਾਨਸਾ ਤੈਨਾਤ ਸਨ। ਸ੍ਰ ਰਣਵੀਰ ਸਿੰਘ ਨੇ ਆਪਣੀ ਸਰਵਿਸ ਦੌਰਾਨ ਕਾਫੀ ਲੰਬਾ ਸਮਾਂ ਮਾਨਸਾ ਦੇ ਵੱਖ ਵੱਖ ਥਾਣਿਆਂ ਵਿੱਚ ਬਤੌਰ ਮੁੱਖ ਅਫਸਰ ਤੈਨਾਤ ਰਹਿ ਕੇ ਸੇਵਾਵਾ ਨਿਭਾਈਆਂ। ਮੀਡੀਆ ਕਲੱਬ ਮਾਨਸਾ ਦੇ ਆਗੂਆਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ,ਸਮਾਜ ਸੇਵੀ ਕਲੱਬਾਂ ਦੇ ਨੁਮਾਇੰਦਿਆਂ ਅਤੇ ਪੁਲਿਸ ਅਫਸਰਾਂ ਨੇ ਸ੍ਰ ਰਣਬੀਰ ਸਿੰਘ ਦੀ ਹੋਈ ਬੇਵਕਤੀ ਮੋਤ ਤੇ ਗਹਿਰਾ ਦੁਖ ਪ੍ਰਗਟ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

Comments are closed.

COMING SOON .....


Scroll To Top
11