Monday , 16 December 2019
Breaking News
You are here: Home » HEALTH » ਡੀ.ਏ.ਵੀ ਪਾਤੜਾਂ ਸਕੂਲ ਦੀ ਬੱਸ ਸ਼ਰਾਬੀ ਡਰਾਇਵਰ ਨੇ ਕੀਤੀ ਐਕਸੀਡੈਂਟ ਵਾਲ-ਵਾਲ ਬਚੇ ਬੱਚੇ

ਡੀ.ਏ.ਵੀ ਪਾਤੜਾਂ ਸਕੂਲ ਦੀ ਬੱਸ ਸ਼ਰਾਬੀ ਡਰਾਇਵਰ ਨੇ ਕੀਤੀ ਐਕਸੀਡੈਂਟ ਵਾਲ-ਵਾਲ ਬਚੇ ਬੱਚੇ

ਖਨੌਰੀ, 4 ਨਵੰਬਰ (ਸਤਨਾਮ ਸਿੰਘ ਕੰਬੋਜ)- ਦੇਸ਼ ਭਰ ਦੀ ਨਾਮਵਰ ਵਿੱਦਿਅਕ ਸੰਸਥਾ ਡੀ.ਏ.ਵੀ ਦੀ ਬ੍ਰਾਂਚ ਪਾਤੜਾਂ ਦੀ ਇਕ ਬੱਸ ਦੇ ਸ਼ਰਾਬੀ ਡਰਾਇਵਰ ਨੇ ਬੱਸ ਨੂੰ ਸ਼ਹਿਰ ਖਨੌਰੀ ਵਿਚ ਦੋ-ਤਿੰਨ ਜਗਾ ਤੇ ਐਕਸੀਡੈਂਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਭਾਵੇਂ ਸਕੂਲੀ ਬੱਚੇ ਤਾਂ ਵਾਲ-ਵਾਲ ਬਚ ਗਏ ਲੇਕਿਨ ਉਹ ਇਸ ਹਾਦਸੇ ਤੋਂ ਬਾਅਦ ਬੁਰੀ ਤਰ੍ਹਾਂ ਸਹਿਮੇ ਹੋਏ ਸਨ। ਜ਼ਿਕਰਯੋਗ ਹੈ ਕਿ ਇਸ ਸਕੂਲ ਬੱਸ ਵਿਚ ਆਪਣੀ ਸਮਰੱਥਾ ਤੋਂ ਜ਼ਿਆਦਾ ਬੱਚੇ ਬਿਠਾਏ ਹੋਏ ਸਨ। ਬੱਚਿਆਂ ਦੇ ਮਾਪਿਆਂ ਦੇ ਦੱਸਣ ਅਨੁਸਾਰ ਜਦੋਂ ਬੱਚਿਆਂ ਨੇ ਬੱਸ ਵਿਚ ਰੌਲਾ ਪਾਇਆ ਤਾਂ ਸ਼ਹਿਰ ਦੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਬੱਸ ਨੂੰ ਰੁਕਵਾ ਕੇ ਬੱਸ ਦੇ ਡਰਾਇਵਰ ਦੀ ਕੁੱਟ ਮਾਰ ਕੀਤੀ ਅਤੇ ਬੱਸ ਦੇ ਸ਼ਰਾਬੀ ਡਰਾਇਵਰ ਨੂੰ ਪੁਲਿਸ ਦੇ ਹਵਾਲੇ ਕਰਵਾਇਆ। ਜਾਣਕਾਰੀ ਮੁਤਾਬਿਕ ਸਕੂਲ ਦੀਆਂ ਬੱਸਾਂ ਪਹਿਲਾਂ ਵੀ ਕਈ ਵਾਰ ਹਾਦਸੇ ਹੋ ਚੁੱਕੇ ਹਨ ਪਰ ਸਕੂਲ ਸਟਾਫ ਵਲੋਂ ਇਨ੍ਹਾਂ ਡਰਾਇਵਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਦੱਸਣਾ ਬਣਦਾ ਹੈ ਕਿ ਟਰਾਂਸਪੋਰਟ ਅਫਸਰ ਵਲੋਂ ਸਕੂਲਾਂ ਨੂੰ ਸਕੂਲ ਬੱਸਾਂ ਦੇ ਕਾਗਜ, ਡਰਾਇਵਰਾਂ ਦੇ ਲਾਇਸੈਸ ਅਤੇ ਬੱਸਾਂ ਦੇ ਐਮਰਜੈਂਸੀ ਤਾਕੀਆਂ ਲਗਵਾਏ ਜਾਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ ਪਰ ਸਕੂਲ ਪ੍ਰਬੰਧਕਾਂ ਵਲੋਂ ਇਨ੍ਹਾਂ ਹਦਾਇਤਾਂ ਨੂੰ ਪੂਰੀਆਂ ਕਰਨ ਦੀ ਬਜਾਏ ਡਰਾਇਵਰ ਵੀ ਨਸ਼ੇੜੀ ਰੱਖਦੇ ਹਨ , ਜੋ ਕਿ ਘੱਟ ਤਨਖਾਹਾਂ ਤੇ ਬੱਸਾਂ ਚਲਾਉਂਦੇ ਹਨ। ਘਟਨਾ ਦਾ ਪਤਾ ਲੱਗਣ ਤੇ ਪੁਲਿਸ ਥਾਣਾ ਖਨੌਰੀ ਦੇ ਕਰਮਚਾਰੀ ਮੌਕੇ ਤੇ ਆ ਕੇ ਡਰਾਇਵਰ ਨੂੰ ਥਾਣੇ ਲੇ ਗਏ। ਪੁਲਿਸ ਮੁਲਾਜਮਾਂ ਵਲੋਂ ਬਿਨਾਂ ਕੋਈ ਕਾਰਵਾਈ ਕਰਨ ਤੇ ਹੀ ਬੱਸ ਨੂੰ ਛੱਡ ਦਿਤਾ। ਜਦੋਂ ਇਸ ਸਬੰਧੀ ਪੁਲਿਸ ਥਾਣਾ ਖਨੌਰੀ ਦੇ ਇੰਚਾਰਜ ਕਰਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੇ ਮਾਪਿਆਂ ਦੀ 10 ਮੈਂਬਰੀ ਕਮੇਟੀ ਬਣਾ ਦਿਤੀ ਗਈ ਹੈ, ਜੋ ਕਿ ਪ੍ਰਿੰਸੀਪਲ ਨਾਲ ਮਿਲ ਕੇ ਸਕੂਲ ਦੀ ਟਰਾਂਸਪੋਰਟ ਨੂੰ ਸੁਚੱਜੇ ਢੰਗ ਨਾਲ ਚਲਾਉਣਗੇ ਅਤੇ ਇਸ ਨਸ਼ੇੜੀ ਡਰਾਇਵਰ ਨੂੰ ਬੱਸ ਤੋਂ ਹਟਾ ਦਿਤਾ ਗਿਆ ਹੈ।

Comments are closed.

COMING SOON .....


Scroll To Top
11