Monday , 17 December 2018
Breaking News
You are here: Home » PUNJAB NEWS » ਡੀਸੀ ਮਾਨਸਾ ਵੱਲੋਂ ਬਣਾਂਵਾਲੀ ਵਿਖੇ ਸ਼ਹੀਦ ਮਨਜਿੰਦਰ ਸਿਘ ਯਾਦਗਾਰੀ ਬੁੱਤ ਦਾ ਉਦਘਾਟਨ

ਡੀਸੀ ਮਾਨਸਾ ਵੱਲੋਂ ਬਣਾਂਵਾਲੀ ਵਿਖੇ ਸ਼ਹੀਦ ਮਨਜਿੰਦਰ ਸਿਘ ਯਾਦਗਾਰੀ ਬੁੱਤ ਦਾ ਉਦਘਾਟਨ

ਸਰਦੂਲਗੜ੍ਹ, 14 ਨਵੰਬਰ (ਬਲਜੀਤ ਪਾਲ)- ਪਿਛਲੇ ਸਾਲ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਵਿਖੇ ਕਸ਼ਮੀਰੀ ਖਾੜਕੂਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਬਣਾਂਵਾਲੀ ਦੇ ਸ਼ਹੀਦ ਫੌਜੀ ਮਨਜਿੰਦਰ ਸਿੰਘ ਦੀ ਅਜ ਦੂਸਰੀ ਬਰਸੀ ਮਨਾਈ ਗਈ ਇਸ ਮੌਕੇ ਉਨ੍ਹਾਂ ਦਾ ਇਕ ਯਾਦਗਾਰੀ ਬੁਤ ਸਥਾਪਤ ਕੀਤਾ ਗਿਆ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਐਸਐਸਪੀ ਮਾਨਸਾ ਮਨਧੀਰ ਸਿੰਘ, ਸਾਬਕਾ ਵਿਧਾਇਕ ਸਰਦੂਲਗੜ੍ਹ ਅਜੀਤਇੰਦਰ ਸਿੰਘ ਮੋਫਰ , ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਨ ਰਾਏਪੁਰ ਤੋਂ ਜਸਪਿੰਦਰ ਕੌਰ ਮੀਆ ਨੇ ਪਹੁੰਚ ਕੇ ਸ਼ਹੀਦ ਮਨਜਿੰਦਰ ਸਿੰਘ ਨੂੰ ਸ਼ਰਧਾ ਦੇ ਫ਼ੁਲ ਭੇਟ ਕੇਤੇ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਮਾਨਸਾ ਤੇ ਐਸਐਸਪੀ ਮਾਨਸਾ ਨੇ ਕਿਹਾ ਕਿ ਸਾਨੂੰ ਸ਼ਹੀਦ ਫ਼ੌਜੀ ਮਨਜਿੰਦਰ ਸਿੰਘ ਤੇ ਬਹੁਤ ਮਾਣ ਹੈ।
ਮਨਜਿੰਦਰ ਸਿੰਘ ਇਕਲੇ ਪਿੰਡ ਬਣਾਂਵਾਲੇ ਦਾ ਹੀ ਸ਼ਹੀਦ ਨਹੀਂ ਸਗੋਂ ਮਨਜਿੰਦਰ ਜ਼ਿਲ੍ਹਾ ਮਾਨਸਾ, ਪੰਜਾਬ ਅਤੇ ਭਾਰਤ ਦੇਸ਼ ਦਾ ਸ਼ਹੀਦ ਫੌਜੀ ਹੈ ਜਿਸ ਨੇ ਦੇਸ਼ ਦੀ ਰਖਿਆ ਕਰਦੇ ਹੋਏ ਸ਼ਹੀਦੀ ਦਿਤੀ ਹੈ ਉਨ੍ਹਾਂ ਮਨਜਿੰਦਰ ਸਿੰਘ ਦੇ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਅਤੇ ਪਿੰਡ ਦੇ ਵੀ ਅਧੂਰੇ ਪਏ ਕੰਮ ਪੂਰੇ ਕੀਤੇ ਜਾਣਗੇ। ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਸਰਦੂਲਗੜ੍ਹ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਸ਼ਹੀਦ ਕਿਸੇ ਵੀ ਕੌਮ ਜਾਂ ਦੇਸ਼ ਦਾ ਸਰਮਾਇਆ ਹੁੰਦੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਬਣਾਂਵਾਲੀ ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਰਾਏਪੁਰ ਰੇਸ਼ਮ ਸਿੰਘ ਬਣਾਂਵਾਲੀ, ਡਾਕਟਰ ਅਜੈਬ ਸਿੰਘ ਰਾਏਪੁਰ ਮਲਕੀਤ ਸਿੰਘ ਫੋਜੀ, ਨਾਜਮ ਸਿੰਘ ਪੰਚ, ਰਘਬੀਰ ਸਿੰਘ ਜਥੇਦਾਰ, ਸੁਖਦੇਵ ਸਿੰਘ ਕਾਕਾ ਕੁਲਦੀਪ ਸਿੰਘ ਭੁਪਿੰਦਰ ਸਿੰਘ ਲਖਬੀਰ ਸਿੰਘ, ਸੁਖਦੇਵ ਸਿੰਘ ਕਾਕਾ ਮੋਹਣਾ ਸਿੰਘ ਬਣਾਂਵਾਲੀ ਸਮੂਹ ਪਿੰਡ ਵਾਸੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Comments are closed.

COMING SOON .....


Scroll To Top
11