Thursday , 27 June 2019
Breaking News
You are here: Home » PUNJAB NEWS » ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੀ ਪ੍ਰਧਾਨਗੀ ਹੇਠ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਮੀਟਿੰਗ

ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੀ ਪ੍ਰਧਾਨਗੀ ਹੇਠ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਮੀਟਿੰਗ

ਗੁਰਦਾਸਪੁਰ, 16 ਅਪ੍ਰੈਲ (ਅਰਵਿੰਦਰ ਮਠਾਰੂ)- ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ (ਡ੍ਰਿਸਟਿਕ ਡਿਜਾਸਟਰ ਮੈਨੇਜਮੈਂਟ ਸਬੰਧੀ ) ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਸ੍ਰੀ ਅਰਵਿੰਦਰਪਾਲ ਸਿੰਘ ਜ਼ਿਲਾ ਮਾਲ ਅਫਸਰ ਸਮੇਤ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਕਿਹਾ ਕਿ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਜਿਲੇ ਅੰਦਰ ‘ ਮੋਕ ਡਰਿੱਲ ’ ਕਰਵਾਈ ਜਾਵੇਗੀ ਅਤੇ ਇਸ ਮੋਕ ਡਰਿੱਲ ਕਰਵਾਉਣ ਦਾ ਮਕਸਦ ਇਹੀ ਹੋਵੇਗਾ ਕਿ ਜੇਕਰ ਜਿਲੇ ਅੰਦਰ ਕੋਈ ਕੁਦਰਤੀ ਆਫਤ ਜਿਵੇਂ ਹੜ੍ਹ ਆਉਣਾ, ਅੱਗ ਲੱਗਣੀ ਜਾਂ ਭੁਚਾਲ ਆਦਿ ਆਵੇ ਤਾਂ ਸਮੂਹ ਵਿਭਾਗਾਂ ਨੂੰ ਕਿਸ ਤਰਾਂ ਦੀ ਅਗਾਊਂ ਤਿਆਰੀ ਕਰਨੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕੁਦਰਤੀ ਆਫਤ ਨਾਲ ਨਜਿੱਠਣ ਲਈ ਸਮੂਹ ਵਿਭਾਗ ਨੂੰ ਆਪਸੀ ਸਹਿਯੋਗ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸਰਵ ਸ੍ਰੀ ਅਸ਼ੋਕ ਕੁਮਾਰ ਜ਼ਿਲਾ ਖੇਜ ਅਫਸਰ, ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਾ. ਸੁਨੀਤਾ ਭੱਲਾ ਸਹਾਇਕ ਸਿਵਲ ਸਰਜਨ, ਮੈਡਮ ਸੁਮਨਦੀਪ ਕੋਰ ਜਿਲਾ ਪ੍ਰੋਗਰਾਮ ਅਫਸਰ, ਹਰਜੋਤ ਸਿੰਘ ਐਕਸੀਅਨ ਅਤੇ ਸਮੂਹ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

Comments are closed.

COMING SOON .....


Scroll To Top
11