Wednesday , 19 December 2018
Breaking News
You are here: Home » PUNJAB NEWS » ਡਾ. ਨੀਲੇਮਾ ਜੈਰਥ ਬਣੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਨਵੇਂ ਡਾਇਰੈਕਟਰ ਜਨਰਲ

ਡਾ. ਨੀਲੇਮਾ ਜੈਰਥ ਬਣੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਨਵੇਂ ਡਾਇਰੈਕਟਰ ਜਨਰਲ

ਐਸ.ਏ.ਐਸ.ਨਗਰ, 19 ਨਵੰਬਰ (ਧਾਮੀ ਸ਼ਰਮਾ)- ਡਾ. ਨੀਲੇਮਾ ਜੈਰਥ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਨਵੀਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਅਤੇ ਤਕਨਾਲੋਜੀ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਹਨ ਅਤੇ ਉਹ ਪੰਜਾਬ ਬਾਇਓ ਡਾਇਵਰਸਿਟੀ ਬੋਰਡ ਅਤੇ ਪੰਜਾਬ ਸਟੇਟ ਇਨੋਵੇਸ਼ਨ ਕੌਂਸਲ ਦੇ ਫਾਊਂਡਰ ਮੈਂਬਰ ਸਕਤਰ ਵੀ ਹਨ। ਇਹ ਜਾਣਕਾਰੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਿਪਟੀ ਜਨਰਲ ਮੈਨੇਜਰ ਸ਼ੀਰਾਜ ਬਾਤਿਸ਼ ਵਲੋਂ ਦਿਤੀ ਗਈ।ਡਾ. ਜੇਰਥ ਨੇ ਸਾਲ 2014 ਤੋਂ 2016 ਤਕ ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਵੀ ਸੰਭਾਲਿਆ ਸੀ।ਉਸ ਦੌਰਾਨ ਉਨ੍ਹਾਂ ਨੇ ਸਾਇੰਸ ਸਿਟੀ ਦੇ ਵਿਕਾਸ ਅਤੇ ਬਿਹਤਰੀ ਲਈ ਕਈ ਨਵੇਂ ਪ੍ਰਾਜੈਕਟ ਅਤੇ ਗਤੀਵਿਧੀਆਂ ਸ਼ੁਰੂ ਕੀਤੀਆਂ ਸਨ। ਜਿਨ੍ਹਾਂ ਲਈ ਡੀ.ਐਸ.ਟੀ.-ਜੀ.ਓ.ਆਈ. ਵਲੋਂ ਮਾਰਚ 2016 ਵਿਚ ਸਾਇੰਸ ਸਿਟੀ ਨੂੰ ਕੌਮੀ ਐਵਾਰਡ ‘ਆਊਟਸਟੈਂਡਿੰਗ ਐਫਰਟਸ ਇੰਨ ਕਮਿਊਨੀਕੇਸ਼ਨ ਆਫ ਸਾਇੰਸ ਐਂਡ ਤਕਨਾਲੋਜੀ‘ ਨਾਲ ਸਨਮਾਨਿਆ ਗਿਆ ਸੀ। ਡਾ. ਜੇਰਥ ਨੇ ਗੋਰਖਪੁਰ ਯੂਨੀਵਰਸਿਟੀ ਤੋਂ ਪੀਐਚ.ਡੀ. ਕੀਤੀ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਖ-ਵਖ ਦੇਸ਼ਾਂ ਦੀਆਂ ਸੰਸਥਾਵਾਂ ਤੋਂ ਕਈ ਟ੍ਰੇਨਿੰਗਜ਼ ਹਾਸਿਲ ਕੀਤੀਆਂ ਹੋਈਆਂ ਹਨ।

Comments are closed.

COMING SOON .....


Scroll To Top
11