Saturday , 23 June 2018
Breaking News
You are here: Home » BUSINESS NEWS » ਡਾਕ ਸੇਵਕਾਂ ਦੀ ਹੜਤਾਲ ਚੌਥੇ ਦਿਨ ’ਚ ਦਾਖਲ

ਡਾਕ ਸੇਵਕਾਂ ਦੀ ਹੜਤਾਲ ਚੌਥੇ ਦਿਨ ’ਚ ਦਾਖਲ

ਸ਼ਾਹਕੋਟ, 25 ਮਈ (ਸੁਰਿੰਦਰ ਸਿੰਘ ਖਾਲਸਾ)- ਆਲ ਇੰਡੀਆ ਗ੍ਰਾਮੀਨ ਡਾਕ ਸੇਵਕ ਯੂਨੀਅਨ ਕਪੂਰਥਲਾ ਡਿਵੀਜ਼ਨ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਸ਼ੁਰੂ ਕੀਤੀ ਹੜਤਾਲ ਚੌਥੇ ਦਿਨ ਵਿਚ ਦਾਖਲ ਹੋ ਗਈ। ਡਾਕਖਾਨਾ ਸ਼ਾਹਕੋਟ ਅੱਗੇ ਕੀਤੀ ਭੁੱਖ ਹੜਤਾਲ ਵਿਚ ਹਾਜ਼ਰ ਯੂਨੀਅਨ ਦੇ ਆਗੂਆਂ ਨੇ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ। ਇਸ ਮੌਕੇ ਕਪੂਰਥਲਾ ਡਵੀਜ਼ਨ ਦੇ ਪ੍ਰਧਾਨ ਰਮੇਸ਼ ਖੈੜਾ ,ਸਰਕਲ ਪ੍ਰਧਾਨ ਰਮੇਸ਼ ਕੁਮਾਰ ਗਿੱਲ, ਸਰਕਲ ਸਕੱਤਰ ਲਖਵਿੰਦਰਪਾਲ ਸਿੰਘ, ਡੀਵਜ਼ਨ ਸੱਕਤਰ ਕੁਲਦੀਪ ਸਿੰਘ ਸਹੋਤਾ (ਮੁਰੀਦਵਾਲ) ਆਦਿ ਨੇ ਸੰਬੋਧਨ ਕੀਤਾ।

Comments are closed.

COMING SOON .....
Scroll To Top
11