Monday , 14 October 2019
Breaking News
You are here: Home » HEALTH » ਡਾਕਟਰੀ ਸਾਜ਼ੋ-ਸਾਮਾਨ ਬਣਾਉਣ ਵਾਲੀ ਪ੍ਰਮੁੱਖ ਜਾਪਾਨੀ ਕੰਪਨੀ ਵੱਲੋਂ ਪੰਜਾਬ ’ਚ ਪਲਾਂਟ ਸਥਾਪਤ ਕਰਨ ਦੀ ਯੋਜਨਾ ਦਾ ਐਲਾਨ

ਡਾਕਟਰੀ ਸਾਜ਼ੋ-ਸਾਮਾਨ ਬਣਾਉਣ ਵਾਲੀ ਪ੍ਰਮੁੱਖ ਜਾਪਾਨੀ ਕੰਪਨੀ ਵੱਲੋਂ ਪੰਜਾਬ ’ਚ ਪਲਾਂਟ ਸਥਾਪਤ ਕਰਨ ਦੀ ਯੋਜਨਾ ਦਾ ਐਲਾਨ

ਚੰਡੀਗੜ, 3 ਜੁਲਾਈ:ਡਾਕਟਰੀ ਸਾਜ਼ੋ-ਸਾਮਾਨ ਬਣਾਉਣ ਵਾਲੀ ਜਾਪਾਨ ਦੀ ਉੱਘੀ ਕੰਪਨੀ ਨੇਮੋਤੋ ਕਿਓਰਿੰਦੋ ਨੇ ਪੰਜਾਬ ਵਿੱਚ ਵੀ ਇਹ ਸੁਵਿਧਾ ਸਥਾਪਤ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਇਸ ਨੇ ਰਾਜਸਥਾਨ ਦੀ ਨੀਮਰਾਨਾ ਉਦਯੋਗਿਕ ਹੱਬ ਦੀ ਤਰਜ਼ ’ਤੇ ਰਾਜਪੁਰਾ ਨੂੰ ਵੀ ਉਦਯੋਗਿਕ ਧੁਰੇ ਵਜੋਂ ਵਿਕਸਤ ਕਰਨ ਵਿੱਚ ਵੀ ਦਿਲਚਸਪੀ ਵਿਖਾਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੰਪਨੀ ਨੂੰ ਆਪਣੀ ਸਰਕਾਰ ਵੱਲੋਂ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ ਜੋ ਸਰਜੀਕਲ ਟੇਬਲ ਅਤੇ ਕੋਨਟਰਾਸਟ ਏਜੰਟ ਇੰਜੈਕਟਰਜ਼ ਅਤੇ ਮੈਡੀਕਲ ਈਮੇਜ ਸਕੈਨਿੰਗ ਦੀ ਮੁਹਾਰਤ ਰੱਖਦੀ ਹੈ ਅਤੇ ਇਹ ਵਿਸ਼ਵ ਦੀ ਇਸ ਖੇਤਰ ਦੀ ਮੋਹਰੀ ਕੰਪਨੀ ਹੈ। ਨੇਮੋਤੋ ਦਾ ਜਾਪਾਨੀ ਮਾਰਕੀਟ ਵਿੱਚ 90 ਫੀਸਦੀ ਹਿੱਸਾ ਹੈ। ਇਹ ਸੈਰੇਬਰਲ ਏਂਜੀਓਗ੍ਰਾਫੀ ਦੇ ਖੇਤਰ ਵਿੱਚ ਕੋਨਟਰਾਸ ਇੰਜੈਕਟਰ ਸਾਂਝੇ ਰੂਪ ਵਿੱਚ ਵਿਕਸਤ ਕਰਨ ਵਾਲੀ ਪਹਿਲੀ ਕੰਪਨੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਿੰਗੋ ਸ਼ਿਚਿਨੋਹੇ ਨੇ ਮੁੱਖ ਮੰਤਰੀ ਨੂੰ ਨਿਵੇਸ਼ ਦੇ ਪ੍ਰਸਤਾਵ ਦੀ ਸੰਖੇਪ ਜਾਣਕਾਰੀ ਦਿੱਤੀ ਜੋ ਕਿ ਕਰੋੜਾਂ ਰੁਪਏ ਵਿੱਚ ਹੈ। ਉਨਾਂ ਕਿਹਾ ਕਿ ਨੇਮੋਤੋ ਨੇ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਦੀ ਸ਼ਨਾਖਤ ਕੀਤੀ ਹੈ ਜਿੱਥੇ ਪੜਾਅਵਾਰ ਤਰੀਕੇ ਨਾਲ ਨਿਵੇਸ਼ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ‘ਇਨਵੈਸਟ ਪੰਜਾਬ’ ਦੀ ਸਿੰਗਲ ਵਿੰਡੋ ਰਾਹੀਂ ਸਾਰੀਆਂ ਪ੍ਰਵਾਨਗੀਆਂ ਦੀ ਸੁਵਿਧਾ ਮੁਹੱਈਆ ਕਰਾਏਗੀ ਤਾਂ ਜੋ ਕੰਪਨੀ ਦਾ ਪ੍ਰੋਜੈਕਟ ਤੇਜ਼ੀ ਨਾਲ ਲਾਗੂ ਹੋ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਵਾਸਤੇ ਵਚਨਬੱਧ ਹੈ ਜਿਸ ਦੇ ਵਾਸਤੇ ਇਸ ਨੇ ਪਹਿਲਾਂ ਹੀ ਅਨੇਕਾਂ ਸਰਗਰਮ ਪਹਿਲਕਦਮੀਆਂ ਕੀਤੀਆਂ ਹਨ ਜਿਸ ਵਿੱਚ ਉਦਯੋਗ ਨੂੰ ਆਕਰਸ਼ਿਤ ਰਿਆਇਤਾਂ ਦੇਣ ਦੇ ਨਾਲ-ਨਾਲ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਸਪਲਾਈ ਮੁਹੱਈਆ ਕਰਾਉਣਾ ਵੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਦਯੋਗਿਕ ਵਿਕਾਸ ਦੇ ਵਾਸਤੇ ਸੂਬੇ ਵਿੱਚ ਸਾਰੇ ਲੋੜੀਂਦੇ ਸਰੋਤ ਹਨ ਜਿਨਾਂ ਵਿੱਚ ਇੱਥੋਂ ਦੇ ਸਖ਼ਤ ਮਿਹਨਤੀ ਵਰਕਰ ਅਤੇ ਸ਼ਾਂਤੀਪੂਰਨ ਕਿਰਤ ਸਬੰਧ ਸ਼ਾਮਲ ਹਨ। ਉਨਾਂ ਕਿਹਾ ਕਿ ਨੇਮੋਤੋ ਪੰਜਾਬ ਵਿੱਚ ਆ ਕੇ ਨਿਵੇਸ਼ ਕਰਨ ਲਈ ਹੋਰਨਾਂ ਜਪਾਨੀ ਕੰਪਨੀਆਂ ਨੂੰ ਵੀ ਪ੍ਰੇਰਿਤ ਕਰੇਗੀ। ਕਿੰਗੋ ਸ਼ਿਚਿਨੋਹੇ ਨੇ ਦੌਰੇ ਲਈ ਸਵਿਧਾ ਪ੍ਰਦਾਨ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਉਨਾਂ ਨੇ ਪੰਜਾਬ ਵਿੱਚ ਮੈਡੀਕਲ ਉਦਯੋਗ ਨਾਲ ਸਬੰਧਤ ਹੋਰ ਪ੍ਰੋਜੈਕਟਾਂ ਲਈ ਵੀ ਵਿਸ਼ਵਾਸ ਦਿਵਾਇਆ। ਕਿੰਗੋ ਅਤੇ ਉਨਾਂ ਦੇ ਵਫ਼ਦ ਨੇ ਇਸ ਤੋਂ ਪਹਿਲਾਂ ਇਨਵੈਸਟ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਨੇ ਪ੍ਰਮੁੱਖ ਪ੍ਰੋਜੈਕਟਾਂ ਲਈ ਸੁਵਿਧਾ ਪ੍ਰਦਾਨ ਕਰਨ ਵਾਸਤੇ ਸਿੰਗਲ ਵਿੰਡੋ ਦੀ ਪ੍ਰਸ਼ੰਸਾ ਕੀਤੀ। ਮੀਟਿੰਗ ਵਿੱਚ ਸਥਾਨਕ ਸੰਸਥਾਵਾਂ ਮੰਤਰੀ ਬ੍ਰਹਮ ਮਹਿੰਦਰਾ, ਵਧੀਕ ਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ‘ਇਨਵੈਸਟ ਪੰਜਾਬ’ ਦੇ ਸਲਾਹਕਾਰ ਮੇਜਰ ਬਲਵਿੰਦਰ ਸਿੰਘ ਕੋਹਲੀ, ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਅਜੋਏ ਸ਼ਰਮਾ ਅਤੇ ਵਧੀਕ ਸੀ.ਈ.ਓ. ਅਭਿਸ਼ੇਕ ਨਾਰੰਗ ਵੀ ਹਾਜ਼ਰ ਸਨ। ਜਾਪਾਨੀ ਵਫ਼ਦ ਵਿੱਚ ਨਿਸ਼ੀ ਕੰਪਨੀ ਦੇ ਸੋਮਾਓ ਨਿਸ਼ੀ, ਨਿਸ਼ੀ ਕੰਪਨੀ ਦੇ ਰਯੋਤਾ ਓਜ਼ਾਵਾ ਅਤੇ ਸੀ.ਓ.ਓ.ਓ. ਗਲੋਬੈਕਸੀ ਦੇ ਦੀਪਕ ਸਿੰਘ ਹਾਜ਼ਰ ਸਨ।

Comments are closed.

COMING SOON .....


Scroll To Top
11