Thursday , 19 July 2018
Breaking News
You are here: Home » PUNJAB NEWS » ਟੈਕਸੀ ਯੂਨੀਅਨ ਵੱਲੋਂ ਸਰਬੱਤ ਦੇ ਭਲੇ ਲਈ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ

ਟੈਕਸੀ ਯੂਨੀਅਨ ਵੱਲੋਂ ਸਰਬੱਤ ਦੇ ਭਲੇ ਲਈ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ

ਅਮਰਗੜ੍ਹ, 11 ਜਨਵਰੀ (ਸੁਖਵਿੰਦਰ ਸਿੰਘ ਅਟਵਾਲ)-ਸਰਬੱਤ ਦੇ ਭਲੇ ਅਤੇ ਸੁੱਖ-ਸਾਂਤੀ ਲਈ ਟੈਕਸੀ ਯੂਨੀਅਨ ਅਮਰਗੜ੍ਹ ਵੱਲੋਂ ਪ੍ਰਕਾਸ਼ ਕਰਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਕੀਰਤਨ ਵਖਿਆਨ ਕੀਤਾ ਗਿਆ।ਇਸ ਮੌਕੇ ਸਵਰਨਜੀਤ ਸਿੰਘ ਪਨੇਸਰ ਐ¤ਮ.ਡੀ.ਦਸ਼ਮੇਸ ਮਕੈਨੀਕਲ, ਥਾਣਾ ਮੁਖੀ ਗੁਰਭਜਨ ਸਿੰਘ, ਸਰਬਜੀਤ ਸਿੰਘ ਗੋਗੀ, ਜਸਵੀਰ ਸਿੰਘ ਜੱਸੀ ਸੇਖੋਂ, ਭੁਪਿੰਦਰ ਸਿੰਘ ਲਾਂਗੜੀਆਂ, ਜਸਵਿੰਦਰ ਸਿੰਘ ਦੱਦੀ ਪ੍ਰਧਾਨ ਕੋਅ:ਸੁਸਾਇਟੀ, ਹਰਸ਼ ਸਿੰਗਲਾ, ਗੁਰਵੀਰ ਸਿੰਘ ਗੁਰੀ, ਸਤਵੀਰ ਸਿੰਘ ਸੀਰਾ, ਬਲਵਿੰਦਰ ਸਿੰਘ ਲੋਟੇ, ਬਲਵਿੰਦਰ ਸਿੰਘ ਬਿੱਲੂ ਬਾਗੜੀਆਂ ਤੋਂ ਇਲਾਵਾ ਇਲਾਕੇ ਭਰ ਦੀਆਂ ਪ੍ਰਮੁੱਖ ਸਖ਼ਸੀਅਤਾਂ ਨੇਂ ਗੁਰ ਚਰਨਾਂ ਵਿੱਚ ਹਾਜ਼ਰੀ ਭਰੀ ਅਤੇ ਹਰਜਸ ਸਰਵਣ ਕੀਤਾ।ਟੈਕਸੀ ਯੂਨੀਅਨ ਵੱਲੋਂ ਸਤਵਿੰਦਰ ਸਿੰਘ ਮੰਟੂ, ਰਜੇਸ਼ ਕੁਮਾਰ ਬੌਬੀ, ਸਤਿਨਾਮ ਸਿੰਘ, ਮਨਪ੍ਰੀਤ ਸਿੰਘ, ਪ੍ਰਦੀਪ ਕੁਮਾਰ ਕਾਲ਼ਾ, ਗੁਰਜਿੰਦਰ ਸਿੰਘ, ਕਰਮਜੀਤ ਸਿੰਘ ਗਾਂਧੀ ਅਤੇ ਬਿੱਟੂ ਮੂਲਾਬੱਧਾ ਆਦਿ ਮੈਂਬਰਾਂ ਨੇਂ ਆਈਆਂ ਸੰਗਤਾਂ ਦੀ ਸੇਵਾ ਕਰਕੇ ਲਾਹਾ ਪ੍ਰਾਪਤ ਕੀਤਾ।ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਵੱਲੋਂ ਭੋਗ ’ਤੇ ਪਹੁੰਚੀਆਂ ਸੰਗਤਾਂ ਦਾ ਸਮੁੱਚੀ ਟੈਕਸੀ ਯੂਨੀਅਨ ਵੱਲੋਂ ਧੰਨਵਾਦ ਕੀਤਾ ਗਿਆ।

Comments are closed.

COMING SOON .....
Scroll To Top
11